ਸ਼ਹਿਰ ਦੀ ਤਰਸਯੋਗ ਹਾਲਤ ਬਾਰੇ ਜਦੋ ਪੰਜਾਬ ਸਟੇਟ ਐਡਵਾਇਜਰੀ ਬੋਰਡ ਦੇ ਮੈਬਰ ਅਤੇ ਪ੍ਰਸਿੱਧ ਸਮਾਜ ਸੇਵਕ ਹਰਮਨ ਗੋਰਾਇਆ ਤੋਂ ਉਹਨਾ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਤਾ ਉਹਨਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਪਾਰਟੀ ਬਾਜੀ ਤੇ ਗੁਟਬੰਦੀ ਛਡ ਕੇ ਸਿਰਫ ਸ਼ਹਿਰ ਦੇ ਵਿਕਾਸ ਬਾਰੇ ਸੋਚਨਾ ਚਾਹੀਦਾ ਹੈ ਕਿਉਕਿ ਅਜ ਬਟਾਲਾ ਬਹੁਤ ਹੀ ਤਰਸਯੋਗ ਸਥਿਤੀ ਵਿਚੋ ਗੁਜਰ ਰਿਹਾ ਅਤੇ ਇਸ ਸਥਿਤੀ ਦਾ ਜਿੰਮੇਵਾਰ ਉਹ ਲੀਡਰ ਹਨ ਜਿਨ੍ਹਾਂ ਨੂੰ ਸ਼ਹਿਰ ਦੀ ਕੋਈ ਪਰਵਾਹ ਹੀ ਨਹੀਂ ਹਰਮਨ ਗੋਰਾਇਆ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਦਾ ਕੋਈ ਕੈਬਨਿਟ ਮੰਤਰੀ ਸਾਡੇ ਸਹਿਰ ਦੇ ਵਿਕਾਸ ਬਾਰੇ ਸੋਚਦਾ ਹੈ ਤਾਂ ਉਹ ਬਹੁਤ ਸਲਾਘਾਯੋਗ ਹੈ ਅਤੇ ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ ਤੇ ਸਵਾਗਤ ਕਰਦੇ ਹਾਂ ਅਤੇ ਉਹਨਾ ਲੀਡਰਾਂ ਨੂੰ ਸਲਾਹ ਦਿੰਦੇ ਹਾਂ ਕਿ ਆਪਣੀ ਨੁਕਤਾਚੀਨੀ ਦੇ ਸੁਭਾਅ ਨੂੰ ਬਦਲ ਕੇ ਸ਼ਹਿਰ ਦੇ ਵਿਕਾਸ ਬਾਰੇ ਸੋਚਿਆ ਜਾਵੇ ਅਜ ਸ਼ਹਿਰ ਦੇ ਹਰ ਗਲੀ ਮੁਹਲ?ਲੇ ਵਿਚ ਬੰਦ ਸਟਰੀਟ ਲਾਇਟਾਂ ਸਹਿਰ ਵਿਚ ਚੋਰੀ ਚਕਾਰੀਆਂ ਨੂੰ ਵਧਾ ਰਹੀ ਹੈ ਅਤੇ ਟੁਟਿਆਂ ਸੜਕਾਂ ਆਏ ਦਿਨ ਕਿਸੇ ਨਾ ਕਿਸੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੀਆਂ ਰਹਿੰਦੀਆਂ ਹਨ ਅਤੇ ਸ਼ਹਿਰ ਵਿਚ ਸੀਵਰੇਜ ਦੀ ਗੰਦੀ ਪ੍ਰਣਾਲੀ ਅਤੇ ਕੁੜੇ ਦੇ ਢੇਰ ਬਿਮਾਰੀਆਂ ਨੂੰ ਨਿਮੰਤਰਣ ਦੇ ਰਹੀਆਂ ਹਨ ਇਹ ਸਭ ਕੁਝ ਸ਼ਹਿਰ ਵਿਚ ਲੀਡਰਾ ਦੀ ਧੜੇਬੰਦੀ ਕਾਰਣ ਹੈ।