ਜਿਥੇ ਅਜ ਦੇ ਸਮੇਂ ਵਿਚ ਪੂਰੇ ਪੰਜਾਬ ਦੀ ਜਵਾਨੀ ਨੂੰ ਬਦੇਸ਼ ਜਾ ਕੇ ਵਸਣ ਦੀ ਹੋੜ ਲਗੀ ਹੋਈ ਹੈ,ਲੋਕ ਜਹਾਜ਼ ਚੜਨ ਲਈ ਹਰ ਜਾਇਜ਼ ਤੇ ਨਜਾਇਜ਼ ਕੋਸ਼ਿਸ਼ ਕਰਦੇ ਹਨ ਉਥੇ ਕੁਝ ਲੋਕ ਅਜਿਹੇ ਵੀ ਹਨ ਜਿਹੜੇ ਆਰਥਿਕ,ਸਮਾਜਿਕ ਤੇ ਇਖਲਾਕੀ ਤੌਰ ਬਿਖਰ ਰਹੇ ਪੰਜਾਬ ਵਿਚ ਆ ਕੇ ਆਪਣੇ ਵਪਾਰਕ ਅਤੇ ਸਮਾਜਿਕ ਕੰਮ ਕਰਨ ਨੂੰ ਤਰਜੀਹ ਦੇ ਰਹੇ ਹਨ,ਦਰਅਸਲ ਇਹ ਉਹ ਲੋਕ ਹਨ ਜਿਨ੍ਹਾਂ ਨੂੰ ਸਚਮੁਚ ਪੰਜਾਬ ਦੇ ਨਾਲ ਮੋਹ ਹੈ ਜਾਂ ਫਿਰ ਫਿਕਰ ਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ । ਅਜਿਹੀ ਹੀ ਸ਼ਖਸ਼ੀਅਤ ਹਨ ਸ:ਗੁਰਦੇਵ ਸਿੰਘ ਅਟਵਾਲ ਤੇ ਉਹਨਾਂ ਦੇ ਧਰਮ ਪਤਨੀ ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਕਨੇਡਾ ਵਾਲੇ । ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਨੂੰ ਇਹ ਮਾਣ ਵੀ ਪ੍ਰਾਪਤ ਏ ਕਿ ਉਹ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪਿੰਡ ਰੋਡੇ (ਮੋਗਾ) ਦੇ ਜੰਮਪਲ ਹਨ ਤੇ ਛੋਟੀ ਉਮਰ ਤੋਂ ਹੀ ਸੋਚ ਸਚ ਤੇ ਪਹਿਰਾ ਦੇਣ ਵਾਲੀ ਤੇ ਕੁਝ ਨਵਾਂ ਸਿਖਣ ਦੀ ਸੀ ਸ਼ਾਇਦ ਏਸੇ ਕਰਕੇ ਉਹਨਾਂ ਅਸੀ ਦੇ ਦਹਾਕੇ ਵਿਚ ਉਚ ਸਿਖਿਆ ਪ੍ਰਾਪਤ ਕਰ ਲਈ ਸੀ ਤੇ ਏਸੇ ਦੌਰਾਨ ਉਹਨਾਂ ਦੀ ਮੈਰਿਜ ਰੋਪੜ ਦੇ ਪਿੰਡ ਰੋੜ ਮਾਜਰੀ ਦੇ ਕਨੇਡਾ ਰਹਿੰਦੇ ਸ:ਗੁਰਦੇਵ ਸਿੰਘ ਅਟਵਾਲ ਨਾਲ ਹੋਈ ਤੇ ਕਨੇਡਾ ਜਾ ਵਸੇ । ਮੈਡਮ ਸ਼ਿੰਦਰਪਾਲ ਕੌਰ ਅਟਵਾਲ ਭਾਵੇਂ ਕਨੇਡਾ ਵਸ ਗਏ ਪਰ ਉਹਨਾਂ ਦੀ ਮਾਨਸਿਕਤਾ ਪੰਜਾਬ ਪੰਜਾਬ ਲਈ ਕੁਝ ਨਾ ਕੁਝ ਕਰਨ ਦੀ ਸੀ ਤੇ ਨਬੇ ਦੇ ਦਹਾਕੇ ਦੌਰਾਨ ਉਹਨਾਂ ਨੇ ਆਪਣੇ ਬਚਿਆਂ ਨੂੰ ਬੇਸਕ ਪੜਾਈ ਲਈ ਮੁੜ ਪੰਜਾਬ ਵਲ ਫੇਰਾ ਪਾਇਆ ਤੇ ਕੁਝ ਸਾਲ ਬਚਿਆਂ ਦੀ ਮੁਢਲੀ ਸਿਖਿਆ ਤੋਂ ਬਾਅਦ ਉਹ ਮੁੜ ਕਨੇਡਾ ਚਲੇ ਗਏ ਤੇ ਫਿਰ ਸੰਨ 2000 ਵਿਚ ਉਹਨਾਂ ਸ੍ਰੀ ਚਮਕੌਰ ਸਾਹਿਬ ਦੇ ਨੇੜਲੇ ਪਿੰਡ ਪਿਪਲ ਮਾਜਰਾ (ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਮੇਨ ਰੋਡ) ਵਿਖੇ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਸ਼ੁਰੂਆਤ ਕੀਤੀ ਤੇ ਜਿਹੜਾ ਅਜ ਪੂਰੀ ਤਰ੍ਹਾਂ ਸੰਘਣੀ ਛਾਵਾਂ ਦੇਣ ਵਾਲਾ ਬੋਹੜ ਬਣ ਚੁਕਾ ਹੈ । ਮੈਡਮ ਸ਼ਿੰਦਰਪਾਲ ਕੌਰ ਅਟਵਾਲ ਦਸਦੇ ਹਨ ਕਿ ਪੰਜਾਬ ਦੇ ਮਾੜੇ ਹਾਲਾਤਾਂ ਜਾਂ ਮਾੜੇ ਸਿਸਟਮ ਬਾਰੇ ਅਸੀਂ ਵੀ ਸੁਣਦੇ ਰਹਿੰਦੇ ਸੀ ਪਰ ਮਨ ਦੀ ਤਾਂਘ ਤਾਂ ਪੰਜਾਬ ਲਈ ਕੁਝ ਨਾ ਕੁਝ ਕਰਨ ਦੀ ਸੀ ਤੇ ਏਸੇ ਕਰਕੇ ਦਿਮਾਗ ਦੀ ਨਾ ਸੁਣ ਕੇ ਅਸੀਂ ਦਿਲ ਦੇ ਫੈਸਲੇ ਨਾਲ ਸਕੂਲ ਸ਼ੁਰੂ ਕੀਤਾ,ਬੇਸ਼ਕ ਸਮਸਿਆਵਾਂ ਵੀ ਬਹੁਤ ਆਈਆਂ ਪਰ ਸਾਨੂੰ ਪਤਾ ਕਿ ਸਮਸਿਆਵਾਂ ਦਾ ਹਲ ਵੀ ਆਪ ਹੀ ਕਢਣਾ ਪੈਂਦਾ ਤੇ ਅਸੀਂ ਉਹਨਾਂ ਲੋਕਾਂ ਨੂੰ ਝੂਠੇ ਜਰੂਰ ਸਾਬਤ ਕਰ ਦਿਤਾ ਜੋ ਕਹਿੰਦੇ ਹਨ ਕਿ ਪੰਜਾਬ ਵਿਚ ਕੀ ਏ ਚਲੋ ਕਨੇਡਾ!
ਅਜ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿਪਲ ਮਾਜਰਾ ਸ੍ਰੀ ਚਮਕੌਰ ਦੇ ਪ੍ਰਬੰਧਕੀ ਢਾਂਚੇ ਨੂੰ ਸਹੀ ਚਲਦਾ ਰਖਣ ਲਈ ਅਟਵਾਲ ਮੀਆਂ ਬੀਵੀ ਵਧ ਸਮਾਂ ਪੰਜਾਬ ਵਿਚ ਤੇ ਘਟ ਤੋਂ ਘਟ ਸਮਾਂ ਕਨੇਡਾ ਵਿਚ ਗੁਜਾਰਦੇ ਹਨ । ਪੰਜਾਬ ਰਹਿੰਦਿਆਂ ਜਿਥੇ ਅਟਵਾਲ ਪਰਿਵਾਰ ਨੋ ਲੋਸ ਨੋ ਪਰੋਡਟਿ ਤੇ ਸਕੂਲ ਨੂੰ ਕਾਮਯਾਬੀ ਨਾਲ ਚਲਾ ਕੇ ਲਗਭਗ ਡੇਢ ਸੌ ਪਰਿਵਾਰਾਂ ਨੂੰ ਰੁਜਗਾਰ ਦੇ ਰਹੇ ਹਨ ਉਥੇ ਵਿਦਿਆ ਦੇ ਖੇਤਰ ਵਿਚ ਤੇ ਹੋਰ ਹਰ ਤਰ੍ਹਾਂ ਦੀ ਗਤੀਵਿਧੀ ਵਿਚ ਪੰਜਾਬ ਇੰਟਰਨੈਸ਼ਨਲ ਪਬਲਿਕ ਸਕੂਲ ਪਿਪਲ ਮਾਜਰਾ ਸ੍ਰੀ ਚਮਕੌਰ ਦੇ ਵਿਦਿਆਰਥੀਆਂ ਵਡੀਆਂ ਮਲਾਂ ਮਾਰ ਰਹੇ ਹਨ ।ਏਸੇ ਦੇ ਨਾਲ ਹੀ ਸ:ਗੁਰਦੇਵ ਸਿੰਘ ਅਟਵਾਲ ਤੇ ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਇਲਾਕੇ ਦੇ ਹਰ ਸਾਂਝੇ ਕੰਮ ਲਈ ਇਕ ਇਮਾਨਦਾਰ ਸਮਾਜ ਸੇਵੀ ਤੇ ਤੌਰ ਤੇ ਆਪਣਾ ਹਿਸਾ ਵਧ ਚੜ ਕੇ ਪਾਉਂਦੇ ਹਨ । ਪੰਜਾਬ ਰਹਿੰਦਿਆਂ ਉਹਨਾਂ ਦੀ ਏ ਇਛਾ ਹੈ ਕਿ ਪੰਜਾਬੀ ਬਦੇਸ਼ਾਂ ਨੂੰ ਜਾਣ ਦੀ ਬਜਾਏ ਪੰਜਾਬ ਦੇ ਪਹਿਲਾਂ ਵਾਲੇ ਹਸਦੇ ਵਸਦੇ ਤੇ ਸੋਨੇ ਦੀ ਚਿੜੀ ਵਾਲੇ ਪੰਜਾਬ ਦੀ ਬਹਾਲੀ ਲਈ ਮਿਹਨਤ ਕਰਨ ।
ਸ:ਗੁਰਦੇਵ ਸਿੰਘ ਅਟਵਾਲ ਤੇ ਸ੍ਰੀਮਤੀ ਸ਼ਿੰਦਰਪਾਲ ਕੌਰ ਅਟਵਾਲ ਹੋਰਾਂ ਦੇ ਬੇਟਾ ਤੇ ਦੋਨੋਂ ਬੇਟੀਆਂ ਕਨੇਡਾ ਸੈਟ ਹਨ ਉਹਨਾਂ ਦੀ ਇਕ ਬੇਟੀ ਟਰੂਡੋ ਸਰਕਾਰ ਦੇ ਮੰਤਰੀ ਅਮਰਜੀਤ ਸਿੰਘ ਸੋਹੀ ਦੇ ਦਫਤਰ ਵਿਚ ਵੈਲ ਸੈਟ ਨੌਕਰੀ ਕਰਦੇ ਹਨ । ਮੈਡਮ ਸ਼ਿੰਦਰਪਾਲ ਕੌਰ ਅਟਵਾਲ ਦੀ ਇਛਾ ਹੈ ਕਿ ਇਕ ਦਿਨ ਉਹ ਵੀ ਪੰਜਾਬ ਆ ਕੇ ਪੰਜਾਬ ਲਈ ਕੰਮ ਕਰਨ ।ਸ਼ਾਲਾ ਅਜਿਹੇ ਪਰਿਵਾਰ ਜੋ ਸਚਮੁਚ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਸ਼ੈਦਾਈ ਹਨ ਉਹਨਾਂ ਨੂੰ ਲੰਮੀਆਂ ਉਮਰਾਂ ਬਖਸ਼ੀ ।