May 12, 2026 10:36 am

ਮਾੜੀ ਦੇ ਕਰਨ ਵਾਲਾ ਆਪੇ ਮਰ ਜਾਊ

ਲੰਘੇ ਵੇਲਿਆਂ ਦੀ ਗਲ ਹੈ।ਲੋਕ ਆਪਸੀ ਭਾਈਚਾਰਕ ਸਾਂਝ ਨਾਲ ਰਹਿੰਦੇ ਸੀ।ਇਕ ਦੂਜੇ ਨਾਲ ਮਿਲ ਜੁਲ ਕੇ।ਓਦੋਂ ਆਹ ਈਰਖਾ ਤੇ ਨਫਰਤ ਵਾਲੀ ਫ਼ਸਲ ਦੀ ਪੈਦਾਇਸ ਨਹੀਂ ਸੀ। ਓਦੋਂ ਫੁਕਰਬਾਜੀ, ਵੈਲਪੁਣਾ ਕੋਈ ਜਿਆਦਾ ਨਹੀਂ ਸੀ।ਇਹ ਗਲ ਨਹੀਂ ਸੀ ਕਿ ਓਹਨਾਂ ਲੋਕਾਂ ਕੋਲ ਗੰਡਾਸੇ ਨਹੀਂ ਸੀ,ਡੌਲੇ ਨਹੀਂ ਸੀ,ਮੁਛਾਂ ਨਹੀਂ ਸੀ,ਜਮੀਨਾਂ ਨਹੀਂ ਸੀ ,ਕਿ ਓਹਨਾਂ ਚ ਅਣਖ ਨਹੀਂ ਸੀ,ਇਜ਼ਤ ਨਹੀਂ ਸੀ।।ਓਹਨਾਂ ਕੋਲ ਇਹ ਸਭ ਕੁਝ ਹੋਣ ਦੇ ਨਾਲ ਚੰਗੀ ਸੋਚ ਤੇ ਬਹੁਤ ਅਕਲ ਵੀ ਸੀ।ਓਹ ਲੋਕ ਇਕ ਦੂਜੇ ਨਾਲ ਲੜਨਾ ਝਗੜਨਾ ਕੋਈ ਜਿਆਦੇ ਮੂਹਰੇ ਨਹੀਂ ਰਖਦੇ ਸੀ।ਹੁਣ ਵਾਂਗ ਨਿਕੀ ਨਿਕੀ ਗਲ ਤੇ ਵਢਾ ਟੁਕੀ ਨਹੀੰ ਹੁੰਦੀ ਸੀ।ਹੁਣ ਹੋਸਾਪਣ,ਫੁਟਰਪੁਣਾ ਵਧ ਗਿਆ ਹੈ।ਕੰਧ ਦਾ ਸਹਾਰਾ ਲੈ ਕੇ ਖੜਨ ਵਾਲਾ ਬੰਦੇ ਮਾਰਨ ਦੀਆਂ ਗਲਾਂ ਕਰਦਾ ਹੈ।ਪਹਿਲਾਂ ਧੀਆਂ, ਭੈਣਾਂ ਦੀ ਇਜ਼ਤ ਦੀ ਰਾਖੀ ਕਰਦੇ ਸੀ।ਗਰੀਬ ਤੇ ਮਜਬੂਰ ਦੀ ਮਦਦ ਲਈ ਨਾਲ ਖੜਦੇ ਸੀ।ਪਰ ਹੁਣ ਮਜਬੂਰ ਤੇ ਗਰੀਬ ਨੂੰ ਕੁਟਿਆ ਤੇ ਲੁਟਿਆ ਜਾਂਦਾ ਹੈ।ਧੀਆਂ ਤੇ ਭੈਣਾਂ ਦੀ ਪਤ ਰੋਲਣ ਨੂੰ ਬਦਮਾਸ ਕਹਾਇਆ ਜਾਂਦਾ ਹੈ।ਹੁਣ ਨਿਕੀ ਜਿੰਨੀ ਗਲ ਤੇ ਲੜਕੇ ਥਾਣਿਆਂ ਕਚਹਿਰੀਆਂ ਚ ਰੁਲਣਾ,ਜਮੀਨਾਂ ਵਿਕ ਤੇ ਵੈਰ ਪੈ ਜਾਂਦਾ ਹੈ।ਹਰ ਕਦਮ ਡਰ ਨਾਲ ਗੁਜਰਦਾ ਹੈ।
ਪੁਰਾਣੇ ਬਜੁਰਗ ਕੋਈ ਡਰਦੇ ਨਹੀਂ ਸੀ।ਓਹਨਾਂ ਵਿਚ ਤਾਕਤ ਦੀ ਕਮੀ ਨਹੀਂ ਸੀ।ਜਮੀਨਾਂ ਵੀ ਵਾਧੂ ਹੁੰਦੀਆਂ ਸੀ।ਓਹ ਹਕ, ਸਚ ਤੇ ਇਜ਼ਤ ਲਈ ਲੜਦੇ ਸੀ।ਸਹੀ ਗਲ ਤੇ ਬੋਲਦੇ ਸੀ। ਪਰ ਫੁਕਰਪੁਣੇ ਦੀ ਕਮੀਂ ਜਰੂਰ ਸੀ।ਓਹਨਾਂ ਵੇਲੇ ਜੇ ਕੋਈ ਮਾੜਾ ਮੋਟਾ ਬੋਲ ਜਾਂਦਾ ਤਾਂ ਬਜ਼ੁਰਗ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਇਕੋ ਗਲ ਕਹਿੰਦੇ ਸੀ ਕਿ ਮਾੜੀ ਦੀ ਕਰਨ ਵਾਲਾ ਆਪੇ ਮਰ ਜਾਊ।ਜੇ ਕੋਈ ਜਿਆਦੇ ਵਡੀ ਗਲ ਹੁੰਦੀ ਸੀ ਤਾਂ ਸਬਕ ਸਿਖਾ ਦਿੰਦੇ ਸੀ।ਪਰ ਹੁਣ ਵਾਂਗ ਨੰਗਪੁਣਾ, ਫੁਕਰਪੁਣੇ ਦੀ ਲੜਾਈ ਝਗੜੇ ਨਹੀਂ ਸੀ।ਮੇਲ ਮਿਲਾਪ ਸਚੇ ਰਿਸਤੇ ਗੂੜੇ ਪਿਆਰ ਸੀ।
ਸੂਝ ਤੇ ਅਕਲ ਤੋਂ ਕੰਮ ਲੈਂਦੇ ਸੀ।

Send this to a friend