May 12, 2026 8:31 am

ਛੇਹਰਟਾ ਵਿਖੇ ਮੁਫ਼ਤ ਹੋਮਿਓਪੈਥਿਕ ਚੈਕਅੱਪ ਕੈਂਪ

ਅੰਮ੍ਰਿਤਸਰ – ਸਥਾਨਕ ਭਲਾ ਕਲੋਨੀ ਛੇਹਰਟਾ ਵਿਖੇ ਸਮਾਜ ਸੇਵਕ ਸਤੀਸ਼ ਬਲੂ ਅਤੇ ਕੌਸਲਰ ਸੁਨੀਤਾ ਸ਼ਰਮਾ ਦੀ ਦੇਖ ਰੇਖ ਵਿਚ ਇਕ ਮੁਫਤ ਹੋਮਿਓਪੈਥਿਕ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੀ ਪ੍ਰਸਿਧ ਹੋਮਿਓਪੈਥੀ ਦੀ ਡਾਕਟਰ ਡਾ.ਹਰਪ੍ਰੀਤ ਕੌਰ ਪਰੂਥੀ ਨੇ ਲਗਭਗ 150 ਮਰੀਜਾਂ ਦਾ ਮੁਫਤ ਮੁਆਇਨਾਂ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਦਵਾਈਆ ਦਿਤੀਆਂ ਗਈਆ। ਇਸ ਕੈਂਪ ਦਾ ਉਦਘਾਟਨ ਵਿਧਾਇਕ ਡਾ.ਰਾਜ ਕੁਮਾਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਅਸ਼ਵਨੀ ਪਪੂ ਨੇ ਕੀਤਾ। ਇਸ ਮੌਕੇ ਡਾ.ਪਰੂਥੀ ਨੇ ਦਸਿਆ ਕਿ ਐਲੋਪੈਥੀ ਦਵਾਈਆ ਰੋਗ ਨੂੰ ਦਬਾ ਦਿੰਦੀਆਂ ਹਨ ਜਦਕਿ ਹੋਮਿਓਪੈਥਿਕ ਦਵਾਈਆ ਰੋਗ ਨੂੰ ਜੜੋਂ ਖਤਮ ਕਰਦੀਆਂ ਹਨ ਅਤੇ ਇਨ੍ਹਾਂ ਦਵਾਈਆਂ ਦੇ ਕੋਈ ਸਾਈਡ ਇਫੈਕਟ ਨਹੀ ਹਨ। ਇਸ ਮੌਕੇ ਵਿਧਾਇਕ ਡਾ.ਰਾਜ ਕੁਮਾਰ ਨੇ ਡਾ.ਪਰੂਥੀ ਅਤੇ ਬਲੂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹੋ ਜਿਹੇ ਕੈਂਪ ਸਾਰੀਆਂ ਸਭਾ ਸੁਸਾਇਟੀਆਂ ਨੂੰ ਲਗਾਉਣੇ ਚਾਹੀਦੇ ਹਨ। ਇਸ ਮੌਕੇ ਸ਼ਤੀਸ਼ ਬਲੂ ਅਤੇ ਮੈਡਮ ਸੁਨੀਤਾ ਸ਼ਰਮਾ ਨੇ ਡਾ. ਪਰੂਥੀ ਅਤੇ ਹੋਰ ਆਏ ਮੁਖ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਅਤੇ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਸਮਾਜ ਸੇਵਕ ਗੁਰਿੰਦਰ ਮਟੂ, ਕ੍ਰਿਸ਼ਨਾ ਦੇਵਗਣ,ਮੁਖਵਿੰਦਰ ਸਿੰਘ ਮੁਖਾ, ਪੰਡਿਤ ਵਿਨੋਦ ਕੁਮਾਰ, ਪੰਡਿਤ ਪ੍ਰਸ਼ਾਂਤ ਕੁਮਾਰ,ਪੰਡਿਤ ਹਰੀਸ਼ ਕੁਮਾਰ,ਅਮਨ ਦਵੇਸਰ, ਮਿਲਖਾ ਸਿੰਘ,ਮੈਨੇਜਰ ਗੁਰਜੀਤ ਸਿੰਘ ਢਿਲੋਂ, ਮੈਨੇਜਰ ਸਰਵਨ ਸਿੰਘ ਢਿਲੋਂ,ਮੁਖਵਿੰਦਰ ਸਿੰਘ ਵਿਰਦੀ, ਐਸ.ਡੀ.ਓ.ਅਸ਼ੋਕ ਪ੍ਰਭਾਕਰ, ਸੁਰਜੀਤ ਸਿੰਘ ਅਰੋੜਾ, ਵਿਕੀ ਜੋਸ਼ੀ, ਮਨਿੰਦਰ ਜੀਤ ਸਿੰਘ ਬੇਦੀ, ਸੁਰਜੀਤ ਸਿੰਘ ਅਰੋੜਾ, ਰੁਪਿੰਦਰ ਸਿੰਘ ਸੋਨੂੰ, ਦੀਪਕ ਸਾਵਲ, ਰਿਸ਼ਵ ਦੇਵਗਣ, ਅਸ਼ਵਨੀ ਸ਼ਰਮਾ, ਅਮਿਤ ਦੇਵਗਣ, ਅਸ਼ੋਕ ਵੈਚ, ਰਮਨ ਸ਼ਰਮਾ, ਦੀਪਕ ਸੈਣੀ,ਬਾਊ ਸੁਰਿੰਦਰ ਪਾਲ ਸ਼ਰਮਾ, ਹਰੀਸ਼ ਰਾਜਪੂਤ, ਮਨਪ੍ਰੀਤ ਲਾਲੀ,ਦਲਜੀਤ ਸਿੰਘ, ਦਵਿੰਦਰ ਸਿੰਘ ਹੁੰਦਲ,ਸਾਲੂ ਸ਼ਰਮਾ, ਵਿਸ਼ਵਾ ਮਿਤਰ ਪ੍ਰਭਾਕਰ, ਦਲਜੀਤ ਸ਼ਰਮਾ,ਕੌਂਸਲਰ ਸੰਦੀਪ ਰਿੰਕਾ,ਸੁਰਿੰਦਰ ਕੇਵਲਾਨੀ,ਨੀਤੀਨ ਸ਼ਰਮਾ,ਪੀ.ਏ.ਵਿਜੇ ਕੁਮਾਰ ਆਦਿ ਹਾਜ਼ਰ ਸਨ।
– ਰਾਜੇਸ਼ ਡੈਨੀ

Send this to a friend