ਸ਼੍ਰੋਮਣੀ ਅਕਾਲੀ ਦਲ ਦੇ ਸਰਗਰਮ ਆਗੂ ਤੇ ਨਜਦੀਕੀ ਪਿੰਡ ਹੇੜੀਆਂ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਹੇੜੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਰਕਾਰ ਨੂੰ ਸਤਾ ਸੰਭਾਲਿਆ ਦੋ ਸਾਲ ਦੇ ਕਰੀਬ ਦਾ ਸਮਾਂ ਹੋ ਗਿਆ ਪਰ ਪੰਜਾਬ ਦੇ ਹੋਰ ਸ਼ਹਿਰਾਂ ਵਾਂਗ ਸਾਡਾ ਸ਼ਹਿਰ ਇਤਿਹਾਸਕ ਨਗਰੀ ਸ੍ਰੀ ਮਾਛੀਵਾੜਾ ਸਾਹਿਬ ਦੀਆਂ ਅੰਦਰੂਨੀ ਤੇ ਬਾਹਰੀ ਸੜਕਾਂ ਟੁਟ ਕੇ ਬੁਰੀ ਤਰ੍ਹਾਂ ਖਿਲਰੀਆਂ ਪਈਆਂ ਹਨ,ਰਾਹਗੀਰਾਂ ਲਈ ਲੰਘਣਾਂ ਬੇਹਦ ਮੁਸ਼ਕਲਾਂ ਭਰਿਆ ਹੈ,ਸੜਕਾਂ ਤੇ ਹਰ ਪਾਸੇ ਧੂੜ ਮਿਟੀ ਤੇ ਗਡੀਆਂ ਜਾਂ ਦੁਕਾਨਾਂ ਦੇ ਸ਼ੀਸ਼ਿਆਂ ਵਿਚ ਵਜਦੇ ਵਟੇ ਹਨ । ਸ਼ਹਿਰ ਦੇ ਅੰਦਰੂਨੀ ਏਰੀਏ ਚੋ ਲੰਘਦੇ ਗੁਰੂ ਗੋਬਿੰਦ ਸਿੰਘ ਜੀ ਮਾਰਗ ਦੀ ਹਾਲਤ ਬੇਹਦ ਖਸਤਾ ਹੈ,ਉਹਨਾਂ ਕਿਹਾ ਕਿ ਕਾਂਗਰਸ ਨੇ ਦੋ ਸਾਲ ਦੇ ਰਾਜ ਦੌਰਾਨ ਸ਼ਹਿਰ ਦੀਆਂ ਮੁਢਲੀਆਂ ਲੋੜਾਂ ਦੀ ਪੂਰਤੀ ਲਈ ਕੁਝ ਨਹੀਂ ਕੀਤਾ ਵਿਕਾਸ ਤਾਂ ਬੜੀ ਦੂਰ ਦੀ ਗਲ ਹੈ ।ਉਨ੍ਹਾਂ ਸੰਬੰਧਤ ਪ੍ਰਸ਼ਾਸ਼ਨ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਲੋਕਾਂ ਦੀਆਂ ਸਮਸਿਆਵਾਂ ਦਾ ਹਲ ਕੀਤਾ ਜਾਵੇ ।