ਕਰੋੜਾਂ ਦੀ ਹੈਰੋਇਨ ਸਮੇਤ ਦੋਸ਼ੀ ਕਾਬੂ

ਲੁਧਿਆਣਾ, 27 ਜਨਵਰੀ (ਜਸਪਾਲ ਅਰੋੜਾ)- ਐਂਟੀ ਨਾਰਕੋਟਿਕਸ ਸਟਾਫ ਦੀ ਪੁਲਸ ਪਾਰਟੀ ਨੇ ਮੁਹਲਾ ਗੋਬਿੰਦਸਰ ਬਾਗੀ ਸਟੈਂਡ ਵਿਖੇ ਛਾਪੇਮਾਰੀ ਕਰਕੇ ਇਕ ਨਸ਼ਾ ਤਸਕਰ ਨੂੰ 270 ਗ੍ਰਾਮ ਹੈਰੋਇਨ ਇਕ ਕੰਡਾ ਅਤੇ ਖਾਲੀ ਪੁੜੀਆ ਬਰਾਮਦ ਕੀਤੀਆਂ ਹਨ ਪੁਲਸ ਅਨੁਸਾਰ ਫੜੇ ਗਏ ਨਸ਼ੇ ਦੀ ਕੀਮਤ ਕਰੋੜਾਂ ਰੁਪਏ ਹੈ। ਐਂਟੀ ਨਰਕੋਟਿਕਸ ਇੰਚਾਰਜ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਜਦੋ ਓਹਨਾ ਦੇ ਏ ਐਸ ਆਈ ਗੁਰਚਰਨ ਸਿੰਘ ਅਤੇ ਹੈਡ ਕਾਂਸਟੇਬਲ ਮਹੋਮਦ ਸਦੀਕ ਨੇ ਲੁਹਾਰਾ ਪੁਲ ਦੇ ਨੇੜੇ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਓਹਨਾ ਨੂੰ ਗੁਪਤ ਸੁਚਨਾ ਮਿਲੀ ਕਿ ਮੁਹਲਾ ਗੋਬਿੰਦਸਰ ਵਿਚ ਇਕ ਨਸ਼ਾ ਤਸਕਰ ਭਾਰੀ ਮਾਤਰਾ ਵਿਚ ਨਸ਼ਾ ਵੇਚ ਰਿਹਾ ਹੈ ਓਹਨਾ ਨੇ ਤੁਰੰਤ ਓਥੇ ਛਾਪੇਮਾਰੀ ਕਰਕੇ ਉਕਤ ਨਸ਼ਾ ਤਸਕਰ ਨੂੰ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਲਿਆ ਫੜੇ ਗਏ ਦੋਸ਼ੀ ਦੀ ਪਹਿਚਾਣ ਬਸੰਤ ਨਗਰ ਨਿਵਾਸੀ ਵਿਕਾਸ ਕੁਮਾਰ ਵਜੋਂ ਹੋਈ ਦੋਸ਼ੀ ਕੋਲੋ ਪੁਛਗਿਛ ਦੌਰਾਨ ਪਤਾ ਚਲਿਆ ਕਿ ਉਹ ਪਹਿਲਾ ਈਸਟ ਮੈਨ ਚੌਕ ਚ ਖਰਾਦ ਦਾ ਕੰਮ ਕਰਦਾ ਸੀ ਪੁਲਸ ਅਨੁਸਾਰ ਦੋਸ਼ੀ ਨੂੰ ਕੋਰਟ ਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ

Send this to a friend