ਰਾਮਪੁਰਾ ਫੂਲ, 21 ਜਨਵਰੀ (ਕੁਲਜੀਤ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਰਿਲਾਇੰਸ ਪੰਪ ਤੋਂ ਗਾਂਧੀ ਨਗਰ ਨੂੰ ਜਾਂਦੀ ਲਿੰਕ ਰੋੜ ਤੇ ਇੱਕ ਨੌਜਵਾਨ ਤੋਂ ਦੋ ਮੋਟਰਸਾਇਕਲ ਸਵਾਰਾਂ ਨੇ 10 ਲੱਖ ਰੁਪਏ ਲੁੱਟ ਕੇ ਫਰਾਰ ਹੋ ਜਾਣ ਦੀ ਖਬਰ ਪ੍ਰਾਪਤ ਹੋਈ ਹੈ। ਪੀੜਿਤ ਨੌਜਵਾਨ ਬਲਕਰਨ ਸਿੰਘ ਢਿਪਾਲੀ ਨੇ ਦੱਸਿਆ ਕਿ ਉਹ ਇੱਕ ਪ੍ਰਾਈਵੇਟ ਕੰਪਨੀ ਚ ਮੁਲਾਜਮ ਹੈ ਅਤੇ ਰੋਜਾਨਾ ਦੀ ਤਰਾਂ ਉਹ ਪੈਸੇ ਜਮਾਂ ਕਰਵਾਉਣ ਲਈ ਬੈਂਕ ਜਾ ਰਿਹਾ ਸੀ। ਜਦ ਉਹ ਲਿੰਕ ਰੋਡ ਤੇ ਚੜਿਆ ਤਾਂ ਪਿੱਛੋ ਮੋਟਰਸਾਇਕਲ ਤੇ ਆ ਰਹੇ ਦੋ ਨੌਜਵਾਨਾਂ ਨੇ ਪਿਸਤੌਲ ਵਿਖਾ ਕੇ ਪੈਸਿਆਂ ਵਾਲਾ ਬੈਗ ਉਸ ਤੋਂ ਖੋਹ ਲਿਆ ਜਿਸ ਵਿਚ ਲੱਗਭੱਗ 10 ਲੱਖ ਰੁਪਏ ਦੀ ਨਗਦੀ ਸੀ, ਲੈ ਕੇ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆ ਹੀ ਐਸ.ਪੀ(ਡੀ) ਸਵਰਨ ਸਿੰਘ, ਡੀ.ਐਸ.ਪੀ(ਡੀ) ਜਸਵੀਰ ਸਿੰਘ ਅਤੇ ਥਾਣਾ ਸਿਟੀ ਦੀ ਇੰਚਾਰਜ ਆਪਣੀ ਟੀਮ ਸਮੇਤ ਘਟਨਾ ਵਾਲੀ ਥਾਂ ਤੇ ਪੁੱਜੇ ਅਤੇ ਮੌਕੇ ਦਾ ਜਾਇਜਾ ਲਿਆ। ਥਾਣਾ ਇੰਚਾਚਜ ਗੁਰਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਵੇਖੀਆ ਜਾ ਰਹੀਆ ਹਨ ਲੁੱਟ-ਖੋਹ ਕਰਨ ਵਾਲੇ ਵਿਅਕਤੀ ਜਲਦ ਹੀ ਪੁਲਸ ਦੀ ਗ੍ਰਿਫਤ ਚ ਹੋਣਗੇ।