ਨਾਭਾ, 21 ਜਨਵਰੀ (ਕਰਮਜੀਤ ਸੋਮਲ, ਸਿਕੰਦਰ ਸਿੰਘ)- ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ਨਗਰ ਕੌਸਲ ਵਿਚ ਪਹੁੰਚ ਕੇ ਵਖ ਵਖ ਸੁਸਾਇਟੀਆ ਨੂੰ ਉਨਾ ਦੀ ਡਵੈਲਪਮੈਟ ਲਈ ਚੈਕ ਭੇਟ ਕੀਤੇ ਅਤੇ ਨਾਲ ਹੀ ਪ੍ਰਧਾਨ ਮੰਤਰੀ ਅਵਾਸ ਯੋਜਨਾ ਦੇ ਤਹਿਤ ਜਰੂਰਤਮੰਦ ਲੋਕਾ ਨੂੰ 101 ਵਿਅਕਤੀਆ ਨੂੰ ਡੇਢ ਕਰੋੜ ਰੁਪਏ ਦੇ ਚੈਕ ਤਕਸੀਮ ਕੀਤੇ।ਇਸ ਮੋਕੇ ਤੇ ਧਰਮਸੋਤ ਨੂੰ ਬੀਤੇ ਦਿਨ ਹੋਈ ਆਪ ਪਾਰਟੀ ਦੇ ਕਨਵੀਨਰ ਕੇਜਰੀਵਾਲ ਦੀ ਰੈਲੀ ਬਾਰੇ ਪੁਛਿਆ ਤਾ ਧਰਮਸੋਤ ਨੇ ਕੇਜਰੀਵਾਲ ਦੀ ਰੈਲੀ ਨੂੰ ਮਦਾਰੀ ਦੀ ਰੈਲੀ ਦਸਿਆ ਧਰਮਸੋਤ ਨੇ ਸੁਖਬੀਰ ਤੇ ਤਜ ਕਸਦਿਆ ਕਿਹਾ ਕਿ ਜੋ 2 ਸਾਲ ਪਹਿਲਾ ਸਾਜਿਸ ਰਚੀ ਸੀ ਗੁਰੂ ਸਾਹਿਬ ਦੀ ਬੇਅਦਬੀ ਲੋਕ ਉਹਨਾ ਨੂੰ ਮਾਫ ਨਹੀ ਕਰਨਗੇ ਅਤੇ ਆਉਣ ਵਾਲੀ ਪੀੜੀ ਕਦੇ ਮਾਫ ਨਹੀ ਕਰੇਗੀ। ਧਰਮਸੋਤ ਨੇ ਵਜੀਫੇ ਦੇ ਮੁਦੇ ਤੇ ਕਿਹਾ ਕਿ ਮੈ ਕੇਦਰ ਦੇ ਮੰਤਰੀ ਕੋਲ ਗਿਆ ਸੀ ਅਸੀ ਵਜੀਫੇ ਦਾ ਸਾਰਾ ਬਿਉਰਾ ਭੇਜ ਦਿਤਾ ਹੈ ਅਤੇ 327 ਕਰੋੜ ਦਾ ਖਰਚ ਅਸੀ ਕਿਥੇ ਕਿਥੇ ਖਰਚ ਹੋਇਆ ਹੈ ਭੇਜ ਚੁਕਿਆ ਹੈ ਅਤੇ 16 ਸੋ ਕਰੋੜ ਤੋ ਵਧ ਦਾ ਬਕਾਇਆ ਗਰੀਬ ਬਚਿਆ ਦਾ ਰਹਿੰਦਾ ਹੈ।ਬੀਤੇ ਦਿਨ ਕਾਗਰਸ ਵਲੋ ਸਿਰਫ 78 ਵਧਾਇਕਾ ਨੂੰ ਫੰਡ ਮਹੁਈਆ ਕਰਨ ਜਾ ਰਹੀ ਹੈ ਕਵਰ ਸੰਧੂ ਵਲੋ ਹਾਈਕੋਰਟ ਦਾ ਰੁਖ ਕਰਨ ਦੀ ਚੇਤਾਵਨੀ ਦਿਤੀ ਹੈ ਇਸ ਮੁਦੇ ਤੇ ਧਰਮਸੋਤ ਨੇ ਕਿਹਾ ਕਿ ਉਹਨਾ ਨੂੰ ਸੋਚ ਕੇ ਗਲ ਕਰਨੀ ਚਾਹੀਦੀ ਹੈ ਇਹ ਸਰਕਾਰ ਦੇ ਪੈਸੇ ਡੀ ਸੀ ਕੋਲ ਜਾਣਗੇ ਓੁਹ ਹੀ ਖਰਚ ਕਰਵਾਉਣਗੇ ਅਤੇ ਧਰਮਸੋਤ ਨੇ ਕਿਹਾ ਕਿ 117 ਵਧਾਇਕਾ ਨੂੰ ਫੰਡ ਦਿਤੇ ਜਾਣਗੇਲ ਬੀਤੇ ਦਿਨ ਜੀਰਕਪੁਰ ਛਤਬੀੜ ਚਿੜੀਆਘਰ ਵਿਚ ਸ਼ੇਰਾ ਵਲੋ ਇਕ ਵਿਅਕਤੀ ਨੂੰ ਮਾਰ ਦਿਤਾ ਧਰਮਸੋਤ ਨੂੰ ਜਦੋ ਇਸ ਬਾਰੇ ਪੁਛਆ ਤਾ ਉਨਾ ਕਿਹਾ ਕਿ ਇਹ ਮੇਰਾ ਮਹਿਕਮਾ ਨਹੀ ਹੈ ਇਹ ਵਾਈਡਲਾਈਫ ਦਾ ਮਹਿਕਮਾ ਹੈ ਕੇਜਰੀਵਾਲ ਨੇ ਬੀਤੇ ਦਿਨੀਂ ਕਿਹਾ ਕਿ ਉਹ ਲੋਕ ਸਭਾ ਚੋਣਾ ਵਿਚ 13 ਦੀਆ 13 ਸੀਟਾ ਜਿਤਣਗੇ ਅਤੇ ਧਰਮਸੋਤ ਨੇ ਕੇਜਰੀਵਾਲ ਤੇ ਵਾਰ ਕਰਦਿਆ ਕਿਹਾ ਕਿ ਉਹਨਾ ਨੂੰ 13 ਵੋਟਾ ਵੀ ਨਹੀ ਪਈਆ ਲੋਕ ਸਭਾ ਕਿਵੇ ਜਿਤਣਗੇ।