ਨਗਰ ਕੌਂਸਲ ਬਟਾਲਾ ਦੇ ਈ.ਓ. ਦਾ ਸ਼ਹਿਰ ਵਾਸੀਆਂ ਵੱਲੋਂ ਆਵਾਜਾਈ ਸਮੱਸਿਆ ਦੇ ਹੱਲ ਲਈ ਧੰਨਵਾਦ

ਸਾਰੇ ਸ਼ਹਿਰ ’ਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਜ਼ਰੂਰਤ : ਸੁਭਾਸ਼ ਔਹਰੀ

ਬਟਾਲਾ- ਸ਼ਹਿਰ ਦੀ ਯਾਤਾਯਾਤ ਸਮਸਿਆ ਦੇ ਹਲ ਲਈ ਬੀਤੇ ਦਿਨ ਨਗਰ ਕੋਸਲ ਕਾਰਜ ਸਾਧਕ ਅਫਸਰ ਵਲੋ ਚੁਕੇ ਗਏ ਕਦਮ ਦੀ ਸ਼ਹਿਰ ਵਾਸੀਆਂ ਵਲੋ ਪ੍ਰਸ਼ੰਸਾ ਕੀਤੀ ਗਈ ਅਤੇ ਲੋਕਾ ਵਲੋ ਕਾਰਜ ਸਾਧਕ ਅਫਸਰ ਦਾ ਧੰਨਵਾਦ ਕਰਦੇ ਹੋਏ ਇਸ ਮੁਹਿੰਮ ਨੂੰ ਏਸੇ ਤਰਾਂ ਨਾਲ ਅਗੋ ਵੀ ਜਾਰੀ ਰਖਣ ਦੀ ਅਪੀਲ ਕੀਤੀ ਗਈ ਇਸ ਮੋਕੇ ਜਦੋ ਆਮ ਆਦਮੀ ਪਾਰਟੀ ਦੇ ਜਿਲਾ ਪ੍ਰਧਾਨ ਅਤੇ ਹਲਕਾ ਇਨਚਾਰਜ ਸ਼ੈਰੀ ਕਲਸੀ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਕਸਰ ਅਸੀ ਲੋਕਾ ਨੂੰ ਪ੍ਰਸ਼ਾਸਨ ਦੇ ਖਿਲਾਫ਼ ਕੰਮ ਨਾ ਕਰਨ ਲਈ ਧਰਨੇ ਦਿੰਦੇ ਦੇਖਦੇ ਹਾਂ ਪਰ ਜੇ ਅਜ ਪ੍ਰਸ਼ਾਸਨ ਦਾ ਇਕ ਅਫਸਰ ਜੇ ਕੰਮ ਕਰਨ ਦਾ ਜਜਬਾ ਰਖਦਾ ਹੈ ਉਸਨੇ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਯਾਤਾਯਾਤ ਸਮਸਿਆ ਨੂੰ ਨਿਜਾਤ ਪਾਉਣ ਲਈ ਮਾਨਯੋਗ ਹਾਈਕੋਰਟ ਦੇ ਹੁਕਮਾ ਅਧੀਨ ਕਈ ਵਾਰ ਇਹਨਾ ਅਵੈਧ ਕਬਜਾ ਧਾਰਾ ਨੂੰ ਚੇਤਾਵਨੀ ਦੇਣ ਤੋਂ ਬਾਅਦ ਜੇ ਅਜਿਹਾ ਕਦਮ ਚੁਕਿਆ ਹੈ ਜੋ ਕਿ ਅਸਲ ਵਿਚ ਪ੍ਰਸ਼ੰਸਾ ਦੇ ਯੋਗ ਹੈ ਤਾਂ ਸ਼ਹਿਰ ਦੇ ਰਾਜਨੀਤਕ ਪਾਰਟੀਆਂ ਦੇ ਸਤਾਵਾਨ ਅਤੇ ਗੈਰ ਸਤਾਵਾਨ ਕੁਝ ਲੋਕ ਸਿਰਫ ਚੰਦ ਵੋਟਾਂ ਦੀ ਖਾਤਿਰ ਅਜਿਹੀ ਗੰਦੀ ਰਾਜਨੀਤੀ ਦੀ ਖੇਡ ਕਿਉਂ ਖੇਡ ਰਹੇ ਹਨ ਇਹ ਇਸ ਗਲ ਨੂੰ ਕਿਉਂ ਨਹੀਂ ਸਮਝਦੇ ਕਿ ਸ਼ਹਿਰ ਦੇ ਵਿਚ ਯਾਤਾਯਾਤ ਸਮਸਿਆ ਵਿਚ ਕਿਸੇ ਟਾਇਮ ਕੋਈ ਐਮਬੂਲੈਂਸ ਵਸ ਜਾਵੇ ਤਾਂ ਸਮੇ ਦੀ ਵਾਦ ਘਾਟ ਕਾਰਣ ਮਰੀਜ ਦੀ ਜਾਨ ਚਲੀ ਜਾਵੇ ਉਹ ਮਰੀਜ ਕਿਸੇ ਦੇ ਵੀ ਘਰ ਦਾ ਵੀ ਹੋ ਸਕਦਾ ਹੈ ਅਤੇ ਅਜਿਹੀਆ ਦੁਰਘਟਨਾਵਾਂ ਵਾਪਰ ਵੀ ਚੁਕੀਆ ਹਨ ਕਾਰਜ ਸਾਧਕ ਅਫਸਰ ਵਲੋ ਸਿਰਫ ਅਵੈਧ ਢੰਗ ਨਾਲ ਕੀਤੇ ਕਬਜੇ ਹਟਾਏ ਗਏ ਹਨ ਨਾ ਕੀ ਦੁਕਾਨਾਂ, ਉਹ ਵੀ ਮੀਡੀਆ ਜਰੀਏ, ਮੁਨਾਦੀ ਦੇ ਆਡਰਾਂ ਜਰੀਏ ਚੇਤਾਵਨੀ ਦੇਣ ਤੋਂ ਬਾਅਦ ਫਿਰ ਇਸ ਗਲ ਵਿਚ ਧਰਨੇ ਲਗਾਉਣ ਵਾਲੀ ਤਾ ਕੋਈ ਗਲ ਰਹਿੰਦੀ ਹੀ ਨਹੀਂ. ਹਲਕਾ ਇਨਚਾਰਜ ਸ਼ੈਰੀ ਕਲਸੀ ਵਲੋ ਕਾਗਰਸ ਦੇ ਸਾਬਕਾ ਵਿਧਾਇਕ ਅਸਵਨੀ ਸੇਖੜੀ ਦੇ ਧਰਨੇ ਦੋਰਾਨ ਕਾਰਜ ਸਾਧਕ ਅਫਸਰ ਭੁਪਿੰਦਰ ਸਿੰਘ ਅਤੇ ਉਹਨਾ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਵਰਤੀ ਗਈ ਗੰਦੀ ਸਬਦਾਵਲੀ ਦੀ ਕੜੀ ਨਿੰਦਾ ਕੀਤੀ ਗਈ ਉਹਨਾ ਕਿਹਾ ਕਿ ਜਿਸ ਪਾਰਟੀ ਦਾ ਵਡਾ ਲੀਡਰ ਸਰੇਆਮ ਸਹਿਰ ਦੇ ਮੁਖ ਚੋਕ ਵਿਚ ਸਰਵਜਨਿਕ ਜਗ੍ਹਾ ਤੇ ਸਰਕਾਰੀ ਅਫ਼ਸਰ ਦੇ ਪਰਿਵਾਰਕ ਮੈਂਬਰਾਂ ਖਿਲਾਫ਼ ਅਜਿਹੀ ਗੰਦੀ ਭਾਸ਼ਾ ਦਾ ਇਸਤੇਮਾਲ ਕਰਦਾ ਹੈ ਉਸਦੇ ਹਿਮਾਇਤੀ ਪਾਰਟੀ ਵਰਕਰ ਕੀ ਕਰਨਗੇ ਸੋ ਮੈਂ ਸੇਖੜੀ ਸਾਬ ਨੂੰ ਅਤੇ ਹੋਰਨਾ ਨੂੰ ਅਪੀਲ ਕਰਦਾ ਹਾਂ ਕਿ ਸ਼ਹਿਰ ਦੇ ਵਿਕਾਸ ਵਿਚ ਰੋੜਾ ਨਾ ਬਨਣ ਅਤੇ ਹੋਰਨਾ ਲੋਕਾਂ ਨੂੰ ਵੀ ਅਪੀਲ ਕਰਨ ਕਿ ਪ੍ਰਸ਼ਾਸਨ ਦਾ ਸਾਥ ਦੇ ਕੇ ਸ਼ਹਿਰ ਦੇ ਵਿਕਾਸ ਲਈ ਅਗੇ ਆਉਣ ਉਹਨਾ ਨੇ ਈ. ਦਾ ਧੰਨਵਾਦ ਕਰਦੇ ਹੋਏ ਇਸ ਮੁਹਿਮ ਨੂੰ ਜਾਰੀ ਰਖਣ ਦੀ ਬੇਨਤੀ ਕੀਤੀ ਇਸ ਬਾਰੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸੁਭਾਸ਼ ਔਹਰੀ ਨਾਲ ਗਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਜੋ ਕੰਮ ਕਾਰਜ ਸਾਧਕ ਅਫਸਰ ਵਲੋ ਨਜਾਇਜ਼ ਕਬਜ਼ੇ ਹਟਾ ਕੇ ਗਾਧੀ ਚੋਕ ਵਿਚ ਯਾਤਾਯਾਤ ਦੀ ਸਮਸਿਆ ਨੂੰ ਕਾਬੂ ਕਰਨ ਦੀ ਸ਼ੁਰੂਆਤ ਕੀਤੀ ਗਈ ਹੈ ਉਹ ਬਹੁਤ ਸਰਾਹਣ ਯੋਗ ਕੰਮ ਹੈ ਉਹ ਇਸ ਲਈ ਉਹਨਾ ਦਾ ਧੰਨਵਾਦ ਕਰਦੇ ਹਨ ਅਤੇ ਇਸ ਮੁਹਿੰਮ ਨੂੰ ਲਗਾਤਾਰ ਸਾਰੇ ਸ਼ਹਿਰ ਵਿਚ ਜਾਰੀ ਰਖ ਕੇ ਸ਼ਹਿਰ ਦੀ ਆਮ ਪਬਲਿਕ ਨੂੰ ਯਾਤਾਯਾਤ ਸਮਸਿਆ ਤੋਂ ਨਿਯਾਤ ਦਿਲਾਉਣ ਉਹਨਾ ਸ਼ਹਿਰ ਦੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਹਾਈਕੋਰਟ ਦੇ ਆਡਰਾਂ ਨੂੰ ਮੰਨ ਕੇ ਪ੍ਰਸ਼ਾਸਨ ਦਾ ਸਾਥ ਦੇਣ ਤਾ ਜੋ ਕਿਸੇ ਵੀ ਤਰਾਂ ਦੇ ਨੁਕਸਾਨ ਤੋ ਬਚਿਆ ਜਾ ਸਕੇ ਅਤੇ ਸ਼ਹਿਰ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਇਸ ਮੋਕੇ ਪੰਜਾਬ ਸਟੇਟ ਐਡਵਾਇਜਰੀ ਬੋਰਡ ਦੇ ਮੈਬਰ ਹਰਮਨਜੀਤ ਸਿੰਘ ਗੁਰਾਇਆ ਨੇ ਕਿਹਾ ਕਿ ਸ਼ਹਿਰ ਵਿਚ ਕੋਈ ਵੀ ਸਮਾਜ ਸੇਵੀ ਸੰਸਥਾ, ਰਾਜਨੀਤਕ ਪਾਰਟੀ ਜਾ ਪ੍ਰਸ਼ਾਸਨਿਕ ਅਫਸਰ ਵਲੋ ਜੇਕਰ ਕੋਈ ਕਦਮ ਸ਼ਹਿਰ ਦੇ ਵਿਕਾਸ ਲਈ ਚੁਕਿਆ ਜਾਦਾ ਹੈ ਤਾਂ ਉਹ ਸ਼ਲਾਘਾ ਯੋਗ ਕੰਮ ਹੈ ਜਿਸ ਕੰਮ ਨਾਲ ਆਮ ਲੋਕਾਂ ਦੀ ਸਹੂਲਤ ਹੁੰਦੀ ਹੈ ਸ਼ਹਿਰ ਦਾ ਵਿਕਾਸ ਹੁੰਦਾ ਹੈ ਤਾਂ ਕਈ ਵਾਰ ਪ੍ਰਸ਼ਾਸਨ ਨੂੰ ਸਖਤ ਕਦਮ ਚੁਕਣ ਦੀ ਲੋੜ ਹੁੰਦੀ ਹੈ ਜੇਕਰ ਪ੍ਰਸ਼ਾਸਨ ਨੇ ਸਖਤ ਕਦਮ ਚੁਕਕੇ ਸ਼ਹਿਰ ਦੇ ਵਿਕਾਸ ਦੀ ਸ਼ੁਰੂਆਤ ਕੀਤੀ ਹੈ ਤਾਂ ਸਾਨੂੰ ਸਾਰਿਆਂ ਨੂੰ ਆਪਣਾ ਨੁਕਤਾਚੀਨੀ ਦਾ ਸੁਭਾਅ ਬਦਲ ਕੇ ਸ਼ਹਿਰ ਦੇ ਵਿਕਾਸ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਅਤੇ ਈ ? ਸਾਬ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸ਼ਹਿਰ ਦੇ ਸਿਟੀ ਰੋਡ, ਹੰਸਲੀ ਪੁਲ ਅਤੇ ਹੋਰਨਾ ਥਾਵਾਂ ਤੋਂ ਵੀ ਅਜਿਹੇ ਨਜਾਇਜ਼ ਕਬਜੇ ਹਟਾਏ ਜਾਣ ਅਤੇ ਸ਼ਹਿਰ ਵਿਚ ਯਾਤਾਯਾਤ ਨੂੰ ਸੁਚਾਰੂ ਬਣਾਇਆ ਜਾਵੇ।
– ਸ਼ਮੀ ਸ਼ਰਮਾਂ,
ਪੱਤਰਕਾਰ ‘ਪੰਜਾਬ ਟਾਇਮਜ਼’ ਬਟਾਲਾ
ਸੰਪਰਕ: 97804-58550

Send this to a friend