Skip to content
Independent perspectives. Global stories.
BREAKING

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ‘ਐਸ. ਪੀ. ਚੌਹਾਨ ਏ ਸਟ੍ਰਗਲਿਗਮੈਨ’ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਜਾਰੀ

Share this story

ਚੰਡੀਗੜ, 6 ਜਨਵਰੀ (ਹ.ਸ. ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਵੀ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ ਅਤੇ ਹਰਿਆਣਵੀ ਬੋਲੀ ਤੇ ਸਭਿਆਚਾਰ ‘ਤੇ ਆਧਾਰਿਤ ਫ਼ਿਲਮ ਨਿਰਮਾਣ ਨੂੰ ਪ੍ਰੋਤਸਾਹਨ ਕਰਨ ਦੇ ਉਦੇਸ਼ ਨਾਲ ਫ਼ਿਲਮ ਪਾਲਿਸੀ ਬਣਾਈ ਗਈ ਹੈ। ਮੁਖ ਮੰਤਰੀ ਪਿਛਲੇ ਦਿਨ ਦੇਰ ਸ਼ਾਮ ਕਰਨਾਲ ਵਿਚ ‘ਐਸ. ਪੀ. ਚੌਹਾਨ ਏ ਸਟ੍ਰਗਲਿਗਮੈਨ‘ ਫ਼ਿਲਮ ਦੇ ਪੋਸਟਰ ਤੇ ਟ੍ਰੇਲਰ ਦੀ ਲਾਚਿੰਗ ਮੌਕੇ ‘ਤੇ ਬੋਲ ਰਹੇ ਸਨ। ਇਸ ਤੋਂ ਪਹਿਲਾਂ ਉਨਾਂ ਨੇ ਦੀਵਾ ਪ੍ਰਜਵਲਿਤ ਕਰ ਪ੍ਰੋਗ੍ਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ’ਤੇ ਨਵ ਚੇਤਨਾ ਮੰਚ ਵਲੋਂ ਸਮਾਜ ਸੇਵੀ ਤੇ ਫ਼ਿਲਮ ਨਾਲ ਜੁੜੇ ਵਿਸ਼ੇਸ਼ ਵਿਅਕਤੀਆਂ ਤੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉਤਰ ਭਾਰਤ ਦੇ 7 ਰਾਜਾਂ ਵਿਚ ਨੌਜੁਆਨਾ ਵਿਚ ਨਸ਼ਾਖੋਰੀ ਦੀ ਆਦਤ ਵਧ ਰਹੀ ਹੈ।

WRITTEN BY