ਖਹਿਰਾ ਵਿਧਾਇਕੀ ਛੱਡੇ, ਦੁਬਾਰਾ ਚੋਣ ਲੜੇ : ਭਗਵੰਤ ਮਾਨ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ ਅਤੇ ਸੰਸਦ ਮੈਂਬਰ ਸ੍ਰੀ ਭਗਵੰਤ ਮਾਨ ਨੇ ਸੁਖਪਾਲ ਸਿੰਘ ਖਹਿਰਾ ਨੂੰ ਮੌਕਾਪ੍ਰਸਤ ਆਗੂ ਕਰਾਰ ਦਿੰਦਿਆਂ ਆਖਿਆ ਹੈ ਕਿ ਖਹਿਰਾ ਦੇ ਅਸਤੀਫੇ ਨਾਲ ਪਾਰਟੀ ਮਜ਼ਬੂਤ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਖਹਿਰਾ ਦਾ ਅਸਤੀਫਾ ਡਰਾਮਾ ਮਾਤਰ ਹੈ, ਜੇਕਰ ਉਹ ਗੰਭੀਰ ਹਨ ਤਾਂ ਨੈਤਿਕ ਅਧਾਰ ਤੋਂ ਵਿਧਾਇਕੀ ਤੋਂ ਅਸਤੀਫਾ ਦੇ ਕੇ ਭੁਲੱਥ ਤੋਂ ਦੁਬਾਰਾ ਚੋਣ ਲੜਣ। ਪਾਰਟੀ ਦੇ ਦੂਸਰੇ ਵੱਡੇ ਆਗੂ ਅਮਨ ਅਰੋੜਾ ਨੇ ਕਿਹਾ ਹੈ ਕਿ ‘ਆਪ’ ਲਈ ਖਹਿਰਾ ਕੋਈ ਮੁੱਦਾ ਨਹੀਂ ਅਤੇ ਖਹਿਰਾ ਕਦੇ ਵੀ ਮਿਲ ਕੇ ਕੰਮ ਨਹੀਂ ਕਰ ਸਕਦਾ।

Send this to a friend