ਸੇਵਾ ਕੇਂਦਰ ਬੰਦ ਕਰਕੇ ਕਾਂਗਰਸ ਨੇ ਲੋਕ ਵਿਰੋਧੀ ਹੋਣ ਦਾ ਸਬੂਤ ਦਿੱਤਾ : ਰੱਖੜਾ , ਮੋਦਗਿੱਲ

ਪਟਿਆਲਾ, 4 ਜਨਵਰੀ (ਪ੍ਰੇਮ ਵਧਵਾ)- ਸ਼ਹਿਰਾਂ ਤੇ ਪਿੰਡਾਂ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੇਲੇ ਪਿੰਡਾਂ ਚ ਵਿਕਾਸ ਕਾਰਜ ਹੋਏ ਸਨ ਜਦ ਤੋਂ ਕਾਂਗਰਸ ਦੀ ਸਰਕਾਰ ਆਈ ਹੈ ਉਦੋਂ ਤੋਂ ਸ਼ਹਿਰਾਂ ਅਤੇ ਪਿੰਡਾਂ ਚ ਨਵਾਂ ਤਾਂ ਕੁਝ ਨਹੀ ਬਣਿਆ ਬਲਕਿ ਕਰੋੜਾ ਦੀ ਆਬਾਦੀ ਵਾਲੇ ਪੰਜਾਬ ਚੋਂ ਕਈ ਸੇਵਾ ਕੇਂਦਰ ਹੀ ਬੰਦ ਕਰ ਦਿੱਤੇ ਹਨ ਇਹ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਅਸ਼ੋਕ ਮੋਦਗਿੱਲ ਚੇਅਰਮੈਂਨ ਪੀ. ਐਸ. ਪੀ. ਸੀ ਐਲ ਨੇ ਵਿਸ਼ੇਸ਼ ਤੌਰ ’ਤੇ ‘ਪੰਜਾਬ ਟਾਈਮਜ਼’ ਦੇ ਪੱਤਰਕਾਰ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਚ ਸੇਵਾ ਕੇਂਦਰ ਅਤੇ ਹੋਰ ਕਈ ਵਿਕਾਸ ਦੇ ਕੰਮ ਵੱਡੇ ਪੱਥਰ ਤੇ ਕਰਵਾਏ ਗਏ ਸਨ ਅਤੇ ਉਨ੍ਹਾਂ ਕਿਹਾ ਕਿ ਚੋਣਾਂ ਤੋ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਹੁਤ ਵਾਅਦੇ ਸੂਬੇ ਦੀ ਜਨਤਾ ਨਾਲ ਕੀਤੇ ਸਨ ਜਿਸ ਨੂੰ ਪੂਰਾ ਨਹੀ ਕੀਤਾ ਗਿਆ ਜਿਹਨਾਂ ਵਿਚ ਸਮਾਟਫੋਨ ਅਤੇ ਘਰ- ਘਰ ਨੌਕਰੀ ਨੂੰ ਸੂਬੇ ਦੇ ਲੋਕ ਤਰਸ ਰਹੇ ਹਨ ਅਤੇ ਸਮਾਟਫੋਨ ਵੀ ਹੁਣ ਗਰੈਜੂਏਸ਼ਨ ਨੂੰ ਦੇਣ ਦੀ ਹੀ ਗੱਲ ਕਰ ਰਹੇ ਹਨ

Send this to a friend