ਪਿੰਡ ਸੀਹੋਂਮਾਜਰਾ ਦੀ ਨਵੀਂ ਬਣੀ ਪੰਚਾਇਤ ਗੁਰਦੁਆਰਾ ਸਾਹਿਬ ਹੋਈ ਨਤਮਸਤਕ

ਰੂਪਨਗਰ, 4 ਜਨਵਰੀ (ਲਾਡੀ ਖਾਬੜਾ)- ਪਿੰਡ ਸੀਹੋਂਮਾਜਰਾ ਦੀ ਨਵੀਂ ਬਣੀ ਪੰਚਾਇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਭੋਗ ਪਵਾਏ ਗਏ ਅਤੇ ਚਾਹ ਪਕੌੜਿਆਂ ਦਾ ਲੰਗਰ ਚਲਾਇਆ ਗਿਆ ਅਤੇ ਸਮੂਹ ਪਿੰਡ ਵਾਸੀਆਂ ਦਾ ਇਸ ਮੌਕੇ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਵੀ ਕੀਤਾ । ਪਿੰਡ ਸੀਹੋਂਮਾਜਰਾ ਦੇ ਪੰਚਾਂ ਸਰਪੰਚਾਂ ਨੇ ਆਜ਼ਾਦ ਉਮੀਦਵਾਰਾਂ ਵਜੋਂ ਚੋਣ ਲੜ ਕੇ ਇਹ ਪੰਚਾਇਤ ਬਣਾਈ ਹੈ । ਪਿੰਡ ਸੀਹੋਂਮਾਜਰਾ ਦੀ ਨਵੀਂ ਚੁਣੀ ਪੰਚਾਇਤ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਪਿੰਡ ਸੀਹੋਂਮਾਜਰਾ ਦੀ ਨਵੀਂ ਚੁਣੀ ਪੰਚਾਇਤ ਵਿਚ ਸਰਪੰਚ ਬੀਬੀ ਹਰਜੀਤ ਕੌਰ ਪਤਨੀ ਸਰਦਾਰ ਹਰਮਨਜੀਤ ਸਿੰਘ ,ਪੰਚ ਸ.ਬਗਾ ਸਿੰਘ , ਪੰਚ ਸ.ਸਜਣ ਸਿੰਘ ,ਪੰਚ ਸ.ਸੁਖਵਿੰਦਰ ਸਿੰਘ , ਪੰਚ ਸ੍ਰੀਮਤੀ ਸੁਰਿੰਦਰ ਕੌਰ ,ਪੰਚ ਸ੍ਰੀਮਤੀ ਕਮਲਜੀਤ ਕੌਰ ਨੂੰ ਪਿੰਡ ਵਾਸੀਆਂ ਵਲੋਂ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਪਿੰਡ ਦੇ ਪਤਵੰਤੇ ਸਜਣ ਵੀ ਹਾਜ਼ਰ ਰਹੇ ਜਿਨ੍ਹਾਂ ਵਿਚ ਸ. ਨਰਿੰਦਰ ਸਿੰਘ ਮਾਵੀ ਚੇਅਰਮੈਨ ,ਸ. ਅਮਰੀਕ ਸਿੰਘ ਲੰਬਰਦਾਰ, ਸਰਬਜੀਤ ਸਿੰਘ ਸਬਾ ,ਗੁਰਵਿੰਦਰ ਸਿੰਘ ਸੋਨਾ ,ਰਜਿੰਦਰ ਸਿੰਘ ਕੰਗ, ਜਸਵੰਤ ਸਿੰਘ ਫੌਜੀ, ਸ਼ਮਸ਼ੇਰ ਸਿੰਘ, ਸਤਵਿੰਦਰ ਸਿੰਘ, ਜਸਪਾਲ ਸਿੰਘ ਕੰਗ ,ਪਰਮਜੀਤ ਸਿੰਘ ,ਅਮਰਜੀਤ ਸਿੰਘ, ਨਰਿੰਦਰ ਸਿੰਘ ਚਕਲ, ਅਮਰਜੀਤ ਸਿੰਘ ਫ਼ੌਜੀ ਪਿੰਡ ਦੇ ਪਤਵੰਤੇ ਸਜਣ ਹਾਜ਼ਰ ਸਨ ।

Send this to a friend