31 ਲੱਖ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 2 ਕਾਬੂ

ਅੰਮ੍ਰਿਤਸਰ, 4 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਬੀਤੇ ਦਿਨੀਂ ਅੰਮ੍ਰਿਤਸਰ ਦੇ ਲੋਹਾਰਕਾ ਰੋਡ ਸਥਿਤ ਰਿਹਾਇਸ਼ੀ ਤੋਂ 31 ਲੱਖ ਰੁਪਏ ਚੋਰੀ ਦੀ ਹੋਈ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 2 ਦੋਸ਼ੀਆਂ ਨੂੰ ਕਾਬੂ ਕਰਕੇ ਸ਼ਹਿਰ ਪੁਲਿਸ ਵਲੋਂ ਕੇਸ ਹੱਲ ਕਰਨ ਦਾ ਦਾਅਵਾ ਕੀਤਾ ਗਿਆ ਹੈ। ਡੀ.ਸੀ.ਪੀ. ਇੰਨਵੇਸਟੀਗੇਸ਼ਨ ਸ੍ਰ: ਜਗਮੋਹਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੀ 26 ਨਵੰਬਰ 2018 ਨੂੰ ਆਰ.ਬੀ.ਅਸਟੇਟ ਲੁਹਾਰਕਾ ਤੋਂ 31 ਲੱਖ ਰੁਪਏ ਕੈਸ਼ ਚੋਰੀ ਹੋਣ ਸਬੰਧੀ ਥਾਣੇ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ. ਸ਼੍ਰੀਵਾਸਤਵਾ ਦੇ ਹੁਕਮਾਂ ਅਨੁਸਾਰ ਅਗਲੀ ਤਫਤੀਸ਼ ਦੇ ਚਲਦਿਆਂ ਇੰਸਪੈਕਟਰ ਵਵਿੰਦਰ ਮਹਾਜਨ ਇੰਚਾਰਜ ਸੀ.ਆਈ.ਏ ਸਟਾਫ ਅੰਮ੍ਰਿਤਸਰ ਵਲੋਂ ਬੀਤੀ 29 ਦਸੰਬਰ ਨੂੰ ਸੂਚਨਾ ਦੇ ਆਧਾਰ ਤੇ 31 ਦਸੰਬਰ ਨੂੰ ਗੁਮਟਾਲਾ ਚੌਂਕ ਤੋਂ ਦੋਸ਼ੀ ਸਾਹਿਬ ਸਿੰਘ ਉਰਫ ਸਾਬੂ ਅਤੇ ਅਮਰਜੀਤ ਸਿੰਘ ਉਰਫ ਬੰਟੀ ਨੂੰ ਗ੍ਰਿਫਤਾਰ ਕਰਕੇ ਇਨਾਂ ਪਾਸੋਂ ਚੋਰੀ ਦੀ ਰਕਮ ਵਿਚੋਂ 21 ਲੱਖ 67 ਹਜ਼ਾਰ ਦੀ ਰਕਮ ਬਰਾਮਦ ਕੀਤੀ ਗਈ।

Send this to a friend