ਚੰਡੀਗੜ, 18 ਦਸੰਬਰ (ਨਾਗਪਾਲ)- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਕੇਂਦਰੀ ਰੇਲ ਮੰਤਰੀ ਪੀਯੂਸ਼ ਗੋਇਲ ਨਾਲ ਰੋਹਤਕ ਵਿਚ ਬਣਾਏ ਗਏ ਐਲੀਵੇਟਿਡ ਰੇਲਵੇ ਟ੍ਰੇਕ ਦੀ ਤਰਜ ‘ਤੇ ਕੈਥਲ ਵਿਚ ਨਰਵਾਨਾ- ਕੁਰੂਕਸ਼ੇਤਰ ਰੇਲਵੇ ਲਾਇਨ ਨੂੰ ਵੀ ਐਲੀਵੇਟਿਡ ਰੇਲਵੇ ਟ੍ਰੈਕ ਬਨਾਉਣ ਦੀ ਅਪੀਲ ਕੀਤੀ ਹੈ। ਲੋਕ ਨਿਰਮਾਣ ਵਿਭਾਗ ਦੇ ਇਕ ਬੁਲਾਰੇ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੋਹਤਕ ਵਿਚ ਭਾਰਤ ਦੇ ਪਹਿਲੇ ਐਲੀਵੇਟਿਡ ਰੇਲ ਟ੍ਰੇਕ ਦੀ ਤਰਜ ‘ਤੇ ਸੂਬੇ ਦੇ ਹੋਰ ਥਾਵਾਂ ‘ਤੇ ਵੀ ਅਜਿਹੇ ਪ੍ਰੋਜੈਕਟ ਲਗਾਉਣ ਤਹਿਤ ਰਾਜ ਸਰਕਾਰ ਨੂੰ ਬਿਨੈ ਪ੍ਰਾਪਤ ਹੋਏ ਹਨ।