ਰਾਜਪੁਰਾ, 18 ਦਸੰਬਰ (ਦਇਆ ਸਿੰਘ) ਕਰੀਬ ਇਕ ਮਹੀਨੇ ਪਹਿਲਾਂ ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ’ਤੇ ਹੋਏ ਸੀਨੀਅਰ ਆਈ.ਏ.ਐਸ. ਅਫਸਰ ਵਰੁਣ ਰੁਜ਼ਮ ਦੇ ਸਹੁਰਾ ਸਾਹਿਬ ਸਵਰਨ ਸਿੰਘ ਦਾ ਸਨਸਨੀਖ਼ੇਜ ਕਤਲ ਕੀਤਾ ਸੀ ਜਦੋਂ ਉਹ ਆਪਣੇ ਜਦੀ ਪਿੰਡ ਉਕਸੀ ਤੋਂ ਕਿਸੇ ਧਾਰਮਿਕ ਸਥਾਨ ਤੇ ਮਥਾ ਟੇਕ ਕੇ ਵਾਪਸ ਚੰਡੀਗੜ੍ਹ ਪਰਤ ਰਹੇ ਸਨ।
ਜਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿਧੂ ਨੇ ਦਸਿਆ ਕਿ ਇਸ ਕਤਲ ਦਾ ਮੁਖ ਸਾਜਿਸ਼ਕਾਰ ਜਗਤਾਰ ਸਿੰਘ ਵਾਸੀ ਪਿੰਡ ਨਰੈਣਾ ਜਿਲ੍ਹਾ ਫਤਹਿਗੜ੍ਹ ਸਾਹਿਬ ਮ੍ਰਿਤਕ ਸਵਰਨ ਸਿੰਘ ਦਾ ਚੰਗਾ ਜਾਣਕਾਰ ਸੀ ਤੇ 2008 ਤਕ ਸਿਰਫ ਡੇਢ ਕਿਲੇ ਜ਼ਮੀਨ ਦਾ ਮਾਲਕ ਸੀ।ਪਰ ਹੁਣ ਐਸ਼ੋ-ਇਸ਼ਰਤ ਨਾਲ ਰਹਿਣ ਦਾ ਆਦੀ ਹੋ ਗਿਆ ਤੇ ਆਪਣੇ ਕੋਲ ਲਗਜ਼ਰੀ ਗਡੀਆਂ ਰਖਣ ਲਗਾ।ਜਿਸ ਤੋਂ ਹੁਣ ਪੁਲਿਸ ਨੇ ਕਈ ਲਗਜ਼ਰੀ ਗਡੀਆਂ ਅਤੇ ਵਡੇ ਟ੍ਰੇਕਟਰ ਵੀ ਬਰਾਮਦ ਕੀਤੇ ਹਨ।ਜਗਤਾਰ ਸਿੰਘ ਨੇ ਮ੍ਰਿਤਕ ਸਵਰਨ ਸਿੰਘ ਤੋਂ 4 ਕਰੋੜ ਰੁਪਏ ਅਤੇ ਉਸਦੇ ਇਕ ਰਿਸ਼ਤੇਦਾਰ ਦੇ ਡੇਢ ਕਰੋੜ ਰੁਪਏ ਵਾਪਸ ਕਰਨ ਤੋਂ ਟਲਦਿਆਂ ਇਸ ਕਤਲ ਦੀ ਸਾਜਿਸ਼ ਰਚੀ ਸੀ।ਇਸ ਕੇਸ ਦੀ ਤਫਤੀਸ਼ ਕਰਦੀ ਪੁਲਿਸ ਪਾਰਟੀ ਨੂੰ ਉਹ ਗੁਮਰਾਹ ਕਰਦਾ ਰਿਹਾ ਤੇ ਹੋਰ ਪਾਸੇ ਮੋੜਣ ਦਾ ਯਤਨ ਕਰਦਾ ਰਿਹਾ।ਜਿਸ ਤੇ ਇਸ ਕੇਸ ਦੀ ਤਫਤੀਸ਼ ਐਸ.ਪੀ.(ਡੀ) ਮਨਜੀਤ ਸਿੰਘ ਬਰਾੜ, ਡੀ.ਐਸ.ਪੀ. ਰਾਜਪੁਰਾ ਕ੍ਰਿਸ਼ਨ ਕੁਮਾਰ ਪਾਂਥੈ, ਸਦਰ ਥਾਣਾ ਦੇ ਮੁਖੀ ਇੰਸਪੈਕਟਰ ਦਲਬੀਰ ਸਿੰਘ ਅਤੇ ਮਾਹਿਰ ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਪਟਿਆਲਾ ਨੂੰ ਸੋਂਪੀ ਗਈ।ਜਿਨ੍ਹਾਂ ਨੇ ਉਕਤ ਮੁਲਜਮ ਨੂੰ ਬਨੂੜ ਟੈਕਸ ਬੈਰੀਅਰ ਤੋਂ ਗ੍ਰਿਫਤਾਰ ਕਰ ਲਿਆ।ਜਿਸ ਤੇ ਪੜਤਾਲ ਦੋਰਾਨ ਕਤਲ ਦੋਰਾਨ ਉਸਨੇ ਦਸੇ ਆਪਣੇ ਸਾਥੀ ਸਤਵਿੰਦਰ ਸਿੰਘ ਉਰਫ ਸਤਾ ਵਾਸੀ ਪਿੰਡ ਪਿਲਖਣੀ ਥਾਣਾ ਸਾਹਾ ਜਿਲ੍ਹਾ ਅੰਬਾਲਾ ਅਤੇ ਡਿਪਲੋਮਾ ਹੋਲਡਰ ਇੰਜੀਨੀਅਰ ਕਾਰਤਿਕ ਚੌਹਾਨ ਉਰਫ ਸਚਿਨ ਵਾਸੀ ਪਿੰਡ ਬੀਟਾ ਜਿਲ੍ਹਾ ਅੰਬਾਲਾ ਨੂੰ ਵਾਰਦਾਤ ਸਮੇਂ ਵਰਤੀ ਗਈ ਡਿਜਾਇਰ ਗਡੀ ਸਮੇਤ ਦਾਣਾ ਮੰਡੀ ਸਾਹਾ ਤੋਂ ਗ੍ਰਿਫਤਾਰ ਕਰ ਲਿਆ ਅਤੇ ਇਸ ਕੇਸ ਵਿਚ ਲੋੜਿੰਦਾ ਚਰਨ ਸਿੰਘ ਉਰਫ ਚੀਨੂੰ ਵਾਸੀ ਦੁਖੇੜੀ ਜਿਲ੍ਹਾ ਅੰਬਾਲਾ ਅਜੇ ਤਕ ਫਰਾਰ ਹੈ।ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।ਉਹਨਾਂ ਦਸਿਆ ਕਿ ਜਗਤਾਰ ਸਿੰਘ ਨੂੰ ਸਵਰਨ ਸਿੰਘ ਨਾਲ ਰਹਿੰਦੇ 10 ਸਾਲ ਹੋ ਗਏ ਸਨ ਤੇ ਉਸਨੂੰ ਪਤਾ ਸੀ ਕਿ ਸਵਰਨ ਸਿੰਘ ਕਿਥੇ-ਕਿਥੇ ਜਾਂਦਾ ਹੈ।
ਉਸਨੂੰ ਪਤਾ ਸੀ ਕਿ ਸਵਰਨ ਸਿੰਘ ਹਰ ਮਹੀਨੇ 10ਵੀਂ ਤੇ ਆਪਣੇ ਪਿੰਡ ਉਕਸੀ ਸੈਣੀਆਂ ਮਥਾ ਟੇਕਣ ਜਾਂਦਾ ਹੈ ਤੇ ਉਸਨੇ ਕਾਤਲਾਂ ਨੂੰ ਪਕੀ ਸੂਚਨਾ ਦੇ ਦਿਤੀ ਤੇ ਕਾਤਲਾਂ ਨੇ ਸਵਰਨ ਸਿੰਘ ਦੀ ਕਾਰ ਨੂੰ ਕੌਮੀ ਸ਼ਾਹ ਮਾਰਗ ਨੰਬਰ 1 ’ਤੇ ਉਚਾ ਪੁਲ ਪਾਰ ਕਰਦਿਆਂ ਉਸਦੇ ਥਲੇ ਹੀ ਡੀਜਾਇਰ ਕਾਰ ਤੇ ਜਾਅਲੀ ਨੰਬਰ ਲਗਾ ਕੇ ਸਵਰਨ ਸਿੰਘ ਦੀ ਕਾਰ ਨੂੰ ਰੁਕਵਾ ਕੇ ਸ਼ੀਸ਼ਾ ਖੁਲ੍ਹਵਾ ਕੇ ਸਿਰ ਅਤੇ ਛਾਤੀ ਤੇ 4 ਗੋਲੀਆਂ ਮਾਰ ਕੇ ਸਵਰਨ ਸਿੰਘ ਲਿਖੇ ਕਾਰ ਦੇ ਛਲੇ ਨੂੰ ਸਬੂਤ ਵਜੌਂ ਨਾਲ ਲੈ ਕੇ ਮੋਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਜਗਤਾਰ ਸਿੰਘ ਤੋਂ 3 ਫਲੈਟ ਚਿਰਾਗ ਇੰਗਲੈਵ ਚੰਡੀਗੜ੍ਹ ਦੇ ਫਲੈਟ, ਇਕ 500 ਗਜ ਦਾ ਮੋਹਾਲੀ ਦਾ ਫਲੈਟ, 5 ਏਕੜ ਜ਼ਮੀਨ ਪਿੰਡ ਨਰੈਣਾ, 41 ਏਕੜ ਪੰਚਾਇਤੀ ਜ਼ਮੀਨ ਨਰੈਣਾ ਅਤੇ ਆਪਣੇ ਸ਼ੋਕ ਪੂਰੇ ਕਰਨ ਲਈ ਰਖੀਆਂ ਮਹਿੰਗੀਆਂ ਲਗਜ਼ਰੀ ਗਡੀਆਂ ਤੇ ਟਰੇਕਟਰ ਮੋਟਰਸਾਈਕਲ ਖਰੀਦੇ ਹੋਏ ਸਨ ਬਰਾਮਦ ਕਰ ਲਏ।