ਪ੍ਰੀ ਪ੍ਰਾਇਮਰੀ ਜਮਾਤਾਂ ਲਈ ਮਾਨਸਾ ਜ਼ਿਲ੍ਹੇ ਦੇ 295 ਸਰਕਾਰੀ ਸਕੂਲਾਂ ’ਚ ਖੁੱਲ ਚੁੱਕਾ ਹੈ ਦਾਖ਼ਲਾ
ਪੰਜਾਬ ਸਰਕਾਰ ਅਤੇ ਸਕੂਲ਼ ਸਿੱਖਿਆ ਵਿਭਾਗ ਦੁਆਰਾ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀ ਗਈ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਦਾਖਲਾ ਮੁਹਿੰਮ ਨੂੰ ਅੱਜ ਜ਼ਿਲ੍ਹਾ ਮਾਨਸਾ ਵਿਚ ਭਰਪੂਰ ਹੁੰਗਾਰਾ ਮਿਲਿਆ । ਦਾਖਲਾ ਮੁਹਿੰਮ ਨੂੰ ਸ਼ੁਰੂ ਕਰਨ ਲਈ ਅੱਜ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ , ਸਰਦੂਲਗੜ੍ਹ , ਬੁਢਲਾਡਾ , ਝੁਨੀਰ ਅਤੇ ਬਰੇਟਾ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਪਿੰਡਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਵਲੋਂ ਵਿਸ਼ਾਲ ਰੈਲੀਆਂ ਕੀਤੀਆਂ ਗਈਆਂ । ਜ਼ਿਲ੍ਹਾ ਮਾਨਸਾ ਦੇ 295 ਸਕੂਲਾਂ ਵਿਚ ਅੱਜ ਦਾਖਲਾ ਮੁਹਿੰਮ ਲਈ ਬੱਚਿਆਂ ਦੇ ਹੱਥਾਂ ਵਿਚ ਤਖਤੀਆਂ ਫੜਾ ਕੇ ਸਾਰੇ ਪਿੰਡ ਵਿਚ ਮਾਰਚ ਕੀਤਾ ਗਿਆ । ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਪੜੋ ਪੰਜਾਬ , ਪੜ੍ਹਾਓ ਪੰਜਾਬ ਤਹਿਤ ਸਕੂਲਾਂ ਵਿਚ ਹੋ ਰਹੇ ਸਿੱਖਿਆ ਦੇ ਸੁਧਾਰ ਬਾਰੇ ਨਾਅਰੇ ਲਾਏ ਤੇ ਲੋਕਾਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਦਾ ਹੋਕਾ ਦਿੱਤਾ ।ਜ਼ਿਲ੍ਹੇ ਦੇ ਸਮੂਹ ਸਕੂਲਾਂ ਨੇ ਅੱਜ ਪਿੰਡਾਂ ਦੀਆਂ ਸੱਥਾਂ ਵਿਚ ਸਰਕਾਰੀ ਸਕੂਲਾਂ ਦੀ ਗੁਣਵੱਤਾ ਦੀ ਪੜਾਈ ਦੀਆਂ ਪੇਸ਼ਕਾਰੀਆਂ ਕੀਤੀਆਂ ਅਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਨ ਵਾਲੇ ਬੱਚਿਆਂ ਨਾਲੋਂ ਕਿਸੇ ਵੀ ਪੱਖੋਂ ਘੱਟ ਨਹੀਂ ਹਨ । ਉਹਨਾਂ ਸੁਨੇਹਾ ਦਿੱਤਾ ਕਿ ਸਰਕਾਰੀ ਸਕੂਲਾਂ ਵਿਚ ਸਿਰਫ ਮਿਆਰੀ ਪੜਾਈ ਹੀ ਮੁਫਤ ਨਹੀਂ ਕਰਵਾਈ ਜਾਂਦੀ ਸਗੋਂ ਬੱਚਿਆਂ ਨੂੰ ਹੋਰ ਵੀ ਬਹੁਤ ਸਾਰੀਆਂ ਸਹੂਲਤਾ ਬਿਲਕੁਲ ਮੁਫਤ ਦਿੱਤੀਆਂ ਜਾਂਦੀਆਂ ਹਨ ਜਿਸ ਵਿਚ ਸਾਰੇ ਬੱਚਿਆਂ ਨੂੰ ਵਜੀਫਾ , ਦੁਪਹਿਰ ਦਾ ਭੋਜਨ , ਵਰਦੀ ਵਿਸ਼ੇਸ਼ ਹਨ ।ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਰਾਜਿੰਦਰ ਕੌਰ ਨੇ ਅੱਜ ਇਹਨਾਂ ਰੈਲੀਆਂ ਵਿਚ ਲੋਕਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਹੁਣ ਪਹਿਲਾਂ ਵਾਲੀ ਨਹੀਂ ਰਹੀ ਸਗੋਂ ਮਾਣਯੋਗ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੀ ਅਗਵਾਈ ਵਿਚ ਪੰਜਾਬ ਦੇ ਸਕੂਲਾਂ ਦੀ ਸਿੱਖਿਆ ਵਿਚ ਵੱਡਾ ਸੁਧਾਰ ਆਇਆ ਹੈ । ਪੰਜਾਬ ਸਰਕਾਰ ਦੁਆਰਾ ਸਮੂਹ ਸਕੂਲਾਂ ਵਿਚ ਸ਼ੁਰੂ ਕੀਤੀਆਂ ਪ੍ਰੀ ਪ੍ਰਾਇਮਰੀ ਜਮਾਤਾਂ ਨੇ ਪੰਜਾਬ ਦੀ ਸਕੂਲੀ ਸਿੱਖਿਆ ਵਿਚ ਇੱਕ ਨਵੀਂ ਰੂਹ ਫੂਕ ਦਿੱਤੀ ਹੈ । ਪਿਛਲੇ ਸਾਲ 14 ਨਵੰਬਰ ਨੂੰ ਬਾਲ ਦਿਵਸ਼ ਤੇ ਸ਼ੁਰੂ ਹੋਈਆਂ ਇਹਨਾਂ ਜਮਾਤਾਂ ਨੂੰ ਇੱਕ ਸਾਲ ਦਾ ਸਮਾਂ ਸਫਲਤਾ ਪੂਰਵਕ ਪੂਰਾ ਹੋ ਗਿਆ ਹੈ ਤੇ ਇਸ ਵਾਰ ਅਗਲੇ ਸ਼ੈਸ਼ਨ ਲਈ ਦਾਖਲਾ ਮੁਹਿੰਮ 18 ਦਸੰਬਰ ਤੋਂ ਸ਼ੁਰੂ ਕੀਤੀ ਗਈ ਹੈ । ਉਹਨਾਂ ਬੋਲਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਦਾ ਬੱਚਿਆਂ ਦੀ ਸਿੱਖਿਆ ਵਿਚ ਇੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ , ਸਰਕਾਰੀ ਸਕੂਲਾਂ ਦੇ ਬੱਚਿਆਂ ਵਿਚ ਭਰਪੂਰ ਸੰਵੇਦਨਸ਼ੀਲਤਾ ਹੁੰਦਾ ਹੈ , ਉਹਨਾਂ ਵਿਚ ਦੂਜੇ ਬੱਚਿਆਂ ਦੇ ਮੁਕਾਬਲੇ ਵੱਧ ਨਿਮਰਤਾ ਹੁੰਦੇ ਹੈ , ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਬੱਚੇ ਇੱਕ ਚੰਗੇ ਸਮਾਜਿਕ ਨਾਗਰਿਕ ਬਣਦੇ ਹਨ ਜੋ ਆਪਣਾ ਮਾਤਾ ਪਿਤਾ ਦਾ ਚੰਗਾਂ ਆਦਰ ਕਰਦੇ ਹਨ । ਉਹਨਾਂ ਨੇ ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਾਉਣ ਦਾ ਹੋਕਾ ਦਿੰਦਿਆਂ ਕਿਹਾ ਕਿ ਸਕੂਲ ਅਧਿਆਪਕ , ਬੱਚਿਆਂ ਦੇ ਮਾਤਾ ਪਿਤਾ , ਵਲੰਟੀਅਰ ਅਧਿਆਪਕ , ਆਂਗਣਵਾੜੀ ਵਰਕਰ ਸਾਨੂੰ ਰਲਕੇ ਹੰਭਲਾ ਮਾਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣਾ ਚਾਹੀਦਾ ਹੈ । ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਣ ਸਰਕਾਰੀ ਸਕੂਲ ਵੀ ਸਹੂਲਤਾ ਪੱਖੋਂ ਸਰਕਾਰੀ ਸਕੂਲਾਂ ਤੋਂ ਘੱਟ ਨਹੀਂ ਹਨ ।ਹੁਣ ਸਰਕਾਰੀ ਸਕੂਲਾਂ ਵਿਚ ਵੀ ਪੜਾਈ ਦੇ ਸਾਰੇ ਆਧੁਨਿਕ ਸਾਧਨ ਮੌਜੂਦ ਹਨ , ਹੁਣ ਸਰਕਾਰੀ ਸਕੂਲਾਂ ਵਿਚ ਈ ਕੰਟੇਂੇਟ , ਸਮਾਰਟ ਐਲ ਈ ਡੀ , ਪ੍ਰੋਜੈਕਟਰ ਆਦਿ ਨਾਲ ਖੇਡ ਖੇਡ ਵਿਧੀ ਵਿਚ ਬੱਚਿਆਂ ਨੂੰ ਰੌਚਕ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ । ਅੱਜ ਸਰਕਾਰੀ ਸਕੂਲਾਂ ਵੀ ਬੱਚਿਆਂ ਦੇ ਬੈਠਣ ਲਈ ਵਧੀਆਂ ਫਰਨੀਚਰ , ਖੇਡਣ ਲਈ ਝੂਲੇ , ਅੰਗਰੇਜ਼ੀ ਮਾਧਿਅਮ ਰਾਹੀਂ ਪੜਾਈ, ਲਾਇਬਰੇਰੀ, ਕੰਪਿਊਟਰ ਲੈਬ ਗੱਲ ਕੀ ਉਹ ਹਰ ਸਹੂਲਤ ਬਿਲਕੁਲ ਮੁਫਤ ਉਪਲਬਧ ਹੈ ਜੋ ਪ੍ਰਾਈਵੇਟ ਸਕੂਲਾਂ ਵਿੱਚ ਵੱਡੀਆਂ ਵੱਡੀਆਂ ਫੀਸਾਂ ਤਾਰ ਕੇ ਬੱਚਿਆਂ ਨੂੰ ਮਿਲਦੀਆਂ ਹਨ । ਇਸ ਤੋਂ ਸਮੈਂ ਤੇ ਬੱਚਿਆਂ ਦੇ ਸੱਭਿਆਚਾਰਕ ਅਤੇ ਵਿੱਦਿਅਕ ਮੁਕਾਬਲੇ ਕਰਵਾਏ ਜਾਂਦੇ ਹਨ । ਖੇਡਾਂ ਰਾਹੀ ਬੱਚਿਆਂ ਦੇ ਸਰਬਪੱਕੀ ਵਿਕਾਸ ਉਪਰ ਵਿਸ਼ੇਸ ਜ਼ੋਰ ਦਿੱਤਾ ਜਾਂਦਾ ਹੈ । ਉਨਾਂ ਕਿਹਾ ਅਸੀਂ ਸਾਰਿਆਂ ਨੇ ਰਲਕੇ ਹੀ ਸਰਕਾਰੀ ਸਕੂਲਾ ਦੇ ਅਧਾਰ ਨੂੰ ਮਜਬੂਤ ਕਰਨਾ ਹੈ ਅਤੇ ਬੱਚਿਆਂ ਨੂੰ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਹੀ ਦਾਖਲ ਕਰਵਾ ਕੇ ਇਹਨਾਂ ਸਾਰੀਆਂ ਸਹੂਲਤਾਂ ਦਾ ਲਾਬ ਉਠਾਉਣ ਹੈ । ਅੱਜ ਸਾਰੇ ਸਕੂਲਾਂ ਵਿਚ ਕੀਤੀਆਂ ਗਈਆਂ ਰੈਲੀਆਂ ਵਿਚ ਜਿੱਥੇ ਸਮੂਹ ਪ੍ਰਾਇਮਰੀ ਅਧਿਆਪਕਾਂ ਅਤੇ ਬੱਚਿਆਂ ਦੀ ਵਿਸ਼ੇਸ਼ ਸ਼ਮੂਲੀਅਤ ਰਹੀ ਉਥੇ ਹੀ ਬਲਾਕ ਪ੍ਰਾਇਮਰੀ ਅਫਸਰ ਸਤਵਿੰਦਰ , ਬੱਸੋ ਧਾਲੀਵਾਲ , ਸਰੋਜ ਬਾਲਾ , ਤਰਸਮੇ ਸਿੰਘ ਨੇ ਵੀ ਭਾਗ ਲਿਆ । ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਦੇ ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾਂ , ਬੀਐਮਟੀ ਸੁਖਪਾਲ ਸਿੰਘ , ਜਸਵਿੰਦਰ ਸਿੰਘ , ਅੰਗਰੇਜ਼ ਸਿੰਘ , ਕਸ਼ਮੀਰ ਸਿੰਘ , ਹਰਮੀਤ ਸਿੰਘ ਅਤੇ ਸਮੂਹ ਸੀਐਮਟੀ ਨੇ ਇਹਨਾਂ ਰੈਲੀਆਂ ਨੂੰ ਕਾਮਯਾਬ ਬਣਾਉਣ ਅਤੇ ਦਾਖਲਾ ਮੁਹਿੰਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਸਿਰਤੋੜ ਯਤਨ ਕੀਤੇ ।