June 17, 2026 7:31 am

ਕਸ਼ਮੀਰ ’ਚ ਮੁਸਲਿਮ ਕੌਮ ’ਤੇ ਹੋ ਰਿਹਾ ਜਬਰ ਵੀ ਅਸਹਿ : ਮਾਨ

ਫ਼ਤਹਿਗੜ੍ਹ ਸਾਹਿਬ- ‘‘ਕਸ਼ਮੀਰ ਵਿਚ ਹਿੰਦ ਫ਼ੌਜ ਵੱਲੋਂ ਕਸ਼ਮੀਰੀ ਨੌਜ਼ਵਾਨਾਂ ਅਤੇ ਕਸ਼ਮੀਰੀ ਬੀਬੀਆਂ ਉਤੇ ਹੋ ਰਿਹਾ ਜ਼ਬਰ ਉਸੇ ਤਰ੍ਹਾਂ ਬਰਦਾਸਤ ਕਰਨ ਯੋਗ ਨਹੀਂ, ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਬ੍ਰਹਾਮਣਾ ਉਤੇ ਹੋ ਰਹੇ ਇਸਲਾਮਿਕ ਜ਼ਬਰ ਨੂੰ ਬਰਦਾਸਤ ਨਾ ਕਰਦੇ ਹੋਏ ਉਸ ਵਿਰੁੱਧ ਦ੍ਰਿੜਤਾ ਨਾਲ ਆਵਾਜ਼ ਉਠਾਈ ਸੀ ਅਤੇ ਆਪਣੀ ਸ਼ਹਾਦਤ ਦੇ ਕੇ ਹਿੰਦੂ ਕੌਮ ਤੇ ਧਰਮ ਦੀ ਰੱਖਿਆ ਕਰਨ ਦੇ ਨਾਲ-ਨਾਲ ਮਨੁੱਖੀ ਹੱਕਾਂ ਦੀ ਰਖਵਾਲੀ ਕੀਤੀ ਸੀ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਿੰਦ ਫੌ ਵੱਲੋਂ ਅਤੇ ਹਿੰਦ ਫ਼ੌਜ ਦੇ ਮੁੱਖੀ ਜਰਨਲ ਰਾਵਤ ਵੱਲੋਂ ਕਸ਼ਮੀਰ ਵਿਚ ਬੀਤੇ ਕੱਲ੍ਹ ਅਤੇ ਲੰਮੇ ਸਮੇਂ ਤੋਂ ਕਸ਼ਮੀਰੀ ਨੌਜ਼ਵਾਨਾਂ ਅਤੇ ਬੀਬੀਆਂ ਉਤੇ ਹੋ ਰਹੇ ਜ਼ਬਰ ਨੂੰ ਮਨੁੱਖਤਾ ਦਾ ਘਾਣ ਕਰਾਰ ਦਿੰਦੇ ਹੋਏ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਾਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਅਤੇ ਆਪਣੇ ਗੁਰੂ ਸਾਹਿਬਾਨ ਦੀ ਤਰ੍ਹਾਂ ਇਸ ਵਿਰੁੱਧ ਕੌਮਾਂਤਰੀ ਪੱਧਰ ਤੇ ਆਵਾਜ਼ ਬੁਲੰਦ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਅੱਜ ਜੋ ਕਸ਼ਮੀਰ ਵਿਚ ਜਰਨਲ ਵਿਪਨ ਰਾਵਤ ਦੀ ਕਮਾਂਡ ਹੇਠ ਇਨਸਾਨੀਅਤ ਅਤੇ ਮਨੁੱਖੀ ਕਰਦਾ-ਕੀਮਤਾ ਦਾ ਘਾਣ ਹੋ ਰਿਹਾ ਹੈ, ਅਸੀਂ ਇਸ ਨੂੰ ਬਿਲਕੁਲ ਸਹਿਣ ਨਹੀਂ ਕਰ ਸਕਦੇ ਕਿਉਂਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਥੇ ਬਾਲਕ ਹਾਂ, ਉਥੇ ਉਨ੍ਹਾਂ ਦੀ ਵੱਡਮੁੱਲੀ ਮਨੁੱਖਤਾ ਪੱਖੀ ਸੋਚ ਦੇ ਵਾਰਿਸ ਵੀ ਹਾਂ । ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤਾਂ ਖੁਦ ਪ੍ਰਮਾਤਮਾ ਦਾ ਹੀ ਇਕ ਰੂਪ ਸਨ ਜਿਨ੍ਹਾਂ ਨੇ ਜ਼ਬਰ-ਜੁਲਮ ਦਾ ਦ੍ਰਿੜਤਾ ਨਾਲ ਟਾਕਰਾ ਵੀ ਕੀਤਾ ਅਤੇ ਜ਼ਾਬਰਾਂ ਨੂੰ ਚੁਣੋਤੀ ਦਿੰਦੇ ਹੋਏ ਆਪਣੀ ਸ਼ਹਾਦਤ ਦੇਣ ਨੂੰ ਤਰਜੀਹ ਦਿੱਤੀ । ਅੱਜ ਜਦੋਂ ਪ੍ਰਮਾਣੂ ਤਾਕਤਾਂ ਨਾਲ ਲੈਸ ਆਪਣੀ ਧੋਸ ਅਤੇ ਹਊਮੈ ਵਿਚ ਉਸ ਜ਼ਾਲਮ ਅਫਸਪਾ ਕਾਨੂੰਨ ਦੀ ਆਂੜ ਅਧੀਨ ਫ਼ੌਜ ਬੇਕਸੂਰ ਤੇ ਨਿਰਦੋਸ਼ ਕਸ਼ਮੀਰੀ ਨੌਜ਼ਵਾਨਾਂ ਤੇ ਬੀਬੀਆਂ ਦਾ ਕਤਲੇਆਮ ਕਰ ਰਹੇ ਹਨ । ਸ. ਮਾਨ ਨੇ ਬੀਤੇ ਦਿਨੀਂ ਫੌ ਵੱਲੋਂ ਕਸ਼ਮੀਰ ਵਿਚ ਮਾਰੇ ਗਏ 7 ਕਸ਼ਮੀਰੀ ਨੌਜ਼ਵਾਨਾਂ ਦੇ ਦੁੱਖਦਾਇਕ ਅਮਲ ਉਤੇ ਅਮਨੈਸਟੀ ਇੰਟਰਨੈਸ਼ਨਲ, ਏਸੀਆ ਵਾਂਚ ਹਿਊਮਨ ਰਾਈਟਸ, ਯੂ.ਐਨ, ਅਤੇ ਜਮਹੂਰੀਅਤ ਪਸ਼ੰਦ ਮੁਲਕਾਂ ਦੀਆਂ ਹਕੂਮਤਾਂ ਨੂੰ ਅਤਿ ਸੰਜ਼ੀਦਾ ਅਪੀਲ ਕਰਦੇ ਹੋਏ ਕਿਹਾ ਕਿ ਹਿੰਦੂਤਵ ਹੁਕਮਰਾਨਾਂ ਵੱਲੋਂ ਪਹਿਲੇ ਵੀ ਟਾਡਾ, ਨਾਸਾ, ਪੋਟਾ ਵਰਗੇ ਕਾਲੇ ਕਾਨੂੰਨਾਂ ਦੀ ਵਰਤੋਂ ਕਰਕੇ ਸਿੱਖਾਂ, ਮੁਸਲਮਾਨਾਂ, ਅਸਾਮੀਆ, ਆਦਿਵਾਸੀਆ ਨੂੰ ਮਾਓਵਾਦੀ ਅਤੇ ਨਕਸਲਾਈਟਾਂ ਦੇ ਨਾਮ ਦੇ ਕੇ ਅਣਮਨੁੱਖੀ ਤੇ ਗੈਰ-ਕਾਨੂੰਨੀ ਤਰੀਕੇ ਵੱਡੀ ਗਿਣਤੀ ਵਿਚ ਖ਼ਤਮ ਕਰਦੀ ਆਈ ਹੈ ਜੋ ਮਨੁੱਖੀ ਅਧਿਕਾਰਾਂ ਨਾਲ ਸੰਬੰਧਤ ਕੌਮਾਂਤਰੀ ਕਾਨੂੰਨਾਂ ਤੇ ਨਿਯਮਾਂ ਦਾ ਜਿਥੇ ਵੱਡਾ ਘਾਣ ਹੈ, ਉਥੇ ਇਨਸਾਨੀਅਤ ਕਦਰਾ-ਕੀਮਤਾ ਦਾ ਵੀ ਹਿੰਦੂਤਵ ਹੁਕਮਰਾਨਾਂ ਵੱਲੋਂ ਜ਼ਨਾਜ਼ਾਂ ਕੱਢਣ ਦੇ ਅਤਿ ਦੁੱਖਦਾਇਕ ਅਮਲ ਹੁੰਦੇ ਆ ਰਹੇ ਹਨ।

Send this to a friend