May 25, 2026 12:51 am

ਮੂਣਕ ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਗਿਰੋਹ ਕਾਬੂ

ਮੂਨਕ, 7 ਦਸੰਬਰ (ਕੁਲਵੰਤ ਸਿੰਘ ਦੇਹਲਾ)- ਸਥਾਨਕ ਥਾਣਾ ਮੂਨਕ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਦੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਬਲਜਿੰਦਰ ਸਿੰਘ ਪੰਨੂ ਨੇ ਕਿਹਾ ਕਿ ਸਥਾਨਕ ਸਹਿਰ ਨਿਵਾਸੀ ਮਯੰਕ ਗੋਇਲ ਨੇ ਥਾਣਾ ਮੂਨਕ ਵਿਖੇ ਸਿਕਾਇਤ ਕੀਤੀ ਸੀ ਕਿ 30 ਨਵੰਬਰ ਦੀ ਰਾਤ ਕਰੀਬ 8:10 ਵਜੇ ਅਰੁਣ ਕੁਮਾਰ ਵਾਸੀ ਮੂਨਕ ਉਸਦੇ ਘਰ ਆਇਆ ਅਤੇ ਕਹਿਣ ਲਗਾ ਕਿ ਨਾਮ ਚਰਚਾ ਘਰ ਸਿਰਸਾ ਵਾਲੇ ਦੇ ਵਿੱਚ ਚਲ ਕੇ ਕੁਝ ਖਾਣੇ ਆ।ਅਸੀਂ ਮੋਟਰਸਾਇਕਲ ਤੇ ਬੈਠ ਕੇ ਚਲੇ ਗਏ ਉਥੇ ਜਾ ਕੇ ਦੇਖਿਆ ਕਿ ਕੰਟੀਨ ਬੰਦ ਹੈ। ਅਰੁਣ ਕੁਮਾਰ ਉਸਦੇ ਨਾਲ ਘਗਰ ਟੋਹਾਣਾ ਰੋਡ ਵਲ ਲੈ ਗਿਆ ਜਿਥੇ ਪਹਿਲਾ ਹੀ ਇਕ ਨੌਜਵਾਨ ਮੋਟਰਸਾਇਕਲ ਸਮੇਤ ਖੜਾ ਸੀ, ਥੋੜਾ ਅਗੇ ਜਾਣ ਤੇ 2 ਹੋਰ ਅਣਜਾਣ ਵਿਅਕਤੀ ਖੜੇ ਸਨ। ਫਿਰ ਉਹਨਾਂ ਨੌਜਵਾਨਾਂ ਨੇ ਮੈਨੂੰ ਧਮਕਾ ਕੇ ਮੇਰੇ ਸੈਮਸੰਗ ਦਾ ਮੋਬਾਇਲ, ਅਤੇ ਪਰਸ ਵਿਚ ਮੋਜੂਦ ਨਗਦੀ 8 ਹਜਾਰ ਰੁਪਏ ਖੋਹ ਲਏ ਅਤੇ ਧਮਕੀ ਦਿਤੀ ਕਿ ਜੇਕਰ ਕਿਸੇ ਨੂੰ ਇਸ ਬਾਰੇ ਦਸਿਆ ਤਾਂ ਤੇਰਾ ਅਤੇ ਤੇਰੇ ਪਰਿਵਾਰ ਦਾ ਬੁਰਾ ਹਾਲ ਹੋਵੇਗਾ। ਬਾਅਦ ਵਿਚ ਪਤਾ ਲਗਿਆ ਕਿ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੇ ਖੁਦ ਅਰੁਣ ਕੁਮਾਰ, ਗੁਰਪ੍ਰੀਤ ਸਿੰਘ, ਮੋਹਨ ਅਤੇ ਸੁਭਾਸ ਸਿੰਘ ਨਿਵਾਸੀ ਮੂਨਕ ਦੇ ਨਾਲ ਮਿਲ ਕੇ ਕੀਤਾ। ਇਸ ਤੋਂ ਮਯੰਕ ਗੋਇਲ ਦੀ ਸਿਕਾਇਤ ਤੇ ਉਕਤ ਦੋਸੀਆਨ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ।

Send this to a friend