May 25, 2026 12:51 am

ਸੰਘਣੀ ਧੁੰਦ ਕਾਰਨ ਹੋਏ ਸੜਕ ਹਾਦਸੇ ’ਚ 2 ਪੁਲਿਸ ਮੁਲਾਜ਼ਮਾਂ ਦੀ ਮੌਤ

ਕੈਪਟਨ ਦੇ ਕਰਜ਼ਾ ਮੁਆਫੀ ਪ੍ਰੋਗਰਾਮ ’ਤੇ ਜਾਣ ਸਮੇਂ ਵਾਪਰਿਆ ਹਾਦਸਾ

ਹੰਡਿਆਇਆ, 7 ਦਸੰਬਰ (ਨਰਿੰਦਰ ਸ਼ਰਮਾ, ਸੁਮਿਤ ਗੁਪਤਾ)- ਹੰਡਿਆਇਆ ਨਜਦੀਕ ਮੁਖ ਮਾਰਗ ਬਠਿੰਡਾ ਚੰਡੀਗੜ ਤੇ ਸੰਘਣੀ ਧੁੰਦ ਹੋਣ ਕਾਰਨ ਇਕ ਰਿਟਜ ਕਾਰ ਅਗੇ ਜਾ ਰਹੇ ਟਰਕ ਵਿਚ ਟਕਰਾ ਗਈ ਜਿਸ ਨਾਲ ਕਾਰ ‘ਚ ਸਵਾਰ ਚਾਰ ਪੁਲਿਸ ਮੁਲਾਜਮਾਂ ਵਿਚੋਂ 2 ਪੁਲਿਸ ਮੁਲਾਂਜਮਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ 2 ਪੁਲਿਸ ਮੁਲਾਜਮਾ ਨੂੰ ਸਿਵਲ ਹਸਪਤਾਲ ਬਰਨਾਲਾ ਤੋਂ ਬਠਿੰਡਾ ਦੇ ਅਦੇਸ਼ ਹਸਪਤਾਲ ਵਿਚ ਰੈਫਰ ਕਰ ਦਿਤਾ।ਜਾਣਕਾਰੀ ਦਿੰਦਿਆ ਐਸ.ਐਚ. ਮਨਜੀਤ ਸਿੰਘ ਨੇ ਦਸਿਆ ਕਿ ਇਹ ਚਾਰ ਪੁਲਿਸ ਮੁਲਾਜ਼ਮ ਬਤੌਰ ਏ.ਐਸ.ਆਈ. ਮੁਕਤਸਰ ਸਾਹਿਬ ਡਿਊਟੀ ਤੇ ਤਾਇਨਤ ਸੀ ਜੋ ਅਜ ਕੈਪਟਨ ਅਮਰਿੰਦਰ ਸਿੰਘ ਮੁਖ ਮੰਤਰੀ ਪੰਜਾਬ ਦੇ ਕਰਜਾ ਮੁਆਫੀ ਦੇ ਪ੍ਰੋਗਰਾਮ ਲਈ ਆਪਣੀ ਰਿਟਜ ਕਾਰ ਤੇ ਸਵਾਰ ਹੋਕੇ ਜਾ ਰਹੇ ਸੀ ਜਿੰਨ੍ਹਾ ਦੀ ਹੰਡਿਆਇਆ ਚੋਂਕ ਨਜ਼ਦੀਕ ਕਾਰ ਅਗੇ ਜਾ ਰਹੇ ਟਰਕ ਵਿਚ ਜਾ ਵਜੀ ਇਸ ਦਰਦਨਾਕ ਹਾਦਸੇ ਵਿਚ ਏ.ਐਸ.ਆਈ. ਮਲਕੀਤ ਸਿੰਘ ਅਤੇ ਏ.ਐਸ.ਆਈ. ਗੁਰਮੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਏ.ਐਸ.ਆਈ. ਸਾਧੂ ਸਿੰਘ ਅਤੇ ਰਛਪਾਲ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਜਿੰਨ੍ਹਾ ਦੀ ਹਾਲਤ ਗੰਭੀਰ ਦੇਖਦੇ ਹੋਏ ਬਠਿੰਡਾ ਦੇ ਅਦੇਸ਼ ਹਸਪਤਾਲ ਵਿਚ ਰੇਫਰ ਕਰ ਦਿਤਾ।ਅਤੇ ਟਰਕ ਡਰਾਵਿਰ ਕ੍ਰਿਸ਼ਨ ਮੀਨਾ ਪੁਤਰ ਮਹਾਵੀਰ ਵਾਸੀ ਮੇਘਸਰ (ਰਾਜਸਥਾਨ) ਨੂੰ ਹਿਰਾਸਤ ਵਿਚ ਲੈਕੇ ਐਕਸੀਡੇਂਟ ਦੀ ਸਖਤ ਧਰਾਂਵਾ 304 ਏ, 279,338,427 ਆਈ.ਪੀ.ਸੀ. ਐਕਟ ਥਾਣਾ ਸਿਟੀ ਟੂ ਬਰਨਾਲਾ ਵਿਚ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend