Skip to content
Independent perspectives. Global stories.
BREAKING

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਕੀਤਾ ਸਪੋਰਟਸ ਮੇਲੇ ਦਾ ਆਯੋਜਨ

Share this story

ਖੇਡਾਂ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਹੈ : ਡਾ. ਅਸ਼ੋਕ ਉਪੱਲ

ਅੰਮ੍ਰਿਤਸਰ, 3 ਦਸ਼ੰਬਰ (ਦਵਾਰਕਾ ਨਾਥ ਰਾਣਾ)- ਇੰਡੀਅਨ ਮੈਡੀਕੱਲ ਐਸ਼ੋਸਿਏਸ਼ਨ ਅੰਮ੍ਰਿਤਸਰ ਵੱਲੋਂ ਪ੍ਰੈਜੀਡੈਂਟ ਡਾ: ਅਸ਼ੋਕ ਉਪੱਲ ਦੀ ਅਗੁਵਾਈ ਹੇਠ 250 ਬਸ਼ੰਤ ਐਵਨਿਉ ਅੰਮ੍ਰਿਤਸਰ ਦੇ ਆਈ ਐਮ ਏ ਹਾਲ ਵਿੱਖੇ ਸਪ੍ਰੋਟਸ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸਦੇ ਵਿੱਚ ਇੰਡੀਅਨ ਮੈਡੀਕੱਲ ਐਸ਼ੋਸਿਏਸ਼ਨ ਦੇ ਮੈਂਬਰ ਡਾਕਟਰਾਂ ਨੇ ਪਰਿਵਾਰ ਸਹਿਤ ਹਿੱਸਾ ਲਿਆ ਅਤੇ ਮੇਲੇ ਵਿੱਚ ਖੇਡ ਪ੍ਰਤਿਯੋਗਿਤਾ ਦਾ ਆਯੋਜਨ ਕੀਤਾ। ਇਸ ਖੇਡ ਮੇਲੇ ਵਿੱਚ ਕ੍ਰਿਕੇਟ, ਬੈਡਮਿੰਟਨ, ਨਿਸ਼ਾਨੇਬਾਜੀ, ਟੇਬਲ ਟੈਨਿਸ,ਚੈਸ, ਕੈਰਮ, ਗੋਲਫ, ਰਸਾਕਸੀ ਆਦਿ ਖੇਡਾਂ ਸ਼ਾਮਿਲ ਸਨ। ਜਿਸ ਦੇ ਵਿੱਚ ਸਾਰੇ ਡਾਕਟਰਾਂ ਨੇ ਬੜ੍ਹੇ ਉਤਸਾਹ ਦੇ ਨਾਲ ਭਾਗ ਲਿਆ। ਖੇਡਾਂ ਦੀ ਇਸ ਪ੍ਰਤਿਯੋਗਿਤਾ ਵਿੱਚ ਪਹਿਲੇ,ਦੁਸਰੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਖਿਡਾਰੀਆਂ ਨੂੰ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ ਡਾ: ਅਸ਼ੋਕ ਉਪੱਲ ਕਿਹਾ ਕਿ ਖੇਡਾਂ ਸਾਡੀ ਜਿੰਦਗੀ ਦਾ ਇੱਕ ਅਹਿਮ ਹਿੱਸਾ ਹੈ। ਖੇਡਾਂ ਸਾਡੇ ਸ਼ਾਰੀਰਕ ਅਤੇ ਦਿਮਾਗ ਦੇ ਵਿਕਾਸ ਲਈ ਬਹੁਤ ਜਰੂਰੀ ਹਨ। ਇਹ ਸਾਡੇ ਜੀਵਨ ਨੂੰ ਤੰਦਰੁਸਤ ਬਣਾਂ ਕੇ ਰਖਦੀਆਂ ਹਨ ਅਤੇ ਸਾਡੇ ਅੰਦਰ ਖੇਡ ਕੂਦ ਲਈ ਪ੍ਰੇਰਣਾ ਦੇਂਦਿਆਂ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਾਮਾਂ ਦਾ ਮੁੱਖ ਟੀਚਾ ਅਪਸੀ ਭਾਈਚਾਰੇ ਨੂੰ ਮਜਬੂਤ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਦੇ ਤਹਿਤ ਆਈ ਐਮ ਏ ਅੱਗੋ ਤੇ ਵੀ ਇਸ ਤਰਾਂ ਦੇ ਸਪ੍ਰੋਟਸ ਮੇਲੇ ਦਾ ਆਯੋਜਨ ਕਰਦਾ ਰਹੇਗਾ। ਇਸ ਖੇਡ ਮੇਲੇ ਵਿੱਚ ਇੰਡੀਅਨ ਮੈਡੀਕੱਲ ਐਸ਼ੋਸਿਏਸ਼ਨ ਅੰਮ੍ਰਿਤਸਰ ਦੇ ਪ੍ਰੈਜੀਡੈਂਟ ਡਾ: ਅਸ਼ੋਕ ਉਪੱਲ ਤੋਂ ਇਲਾਵਾ ਚੇਅਰਮੈਂਨ ਮਦਨ ਮੋਹਨ ਸਪ੍ਰੋਟਸ ਕਮੇਟੀ,ਡਾ: ਸਲਿਲ ਉਪਲ ਪ੍ਰਧਾਨ ਆਈ ਐਮ ਏ ਯੂਥ ਵਿੰਗ, ਡਾ: ਜਸਪ੍ਰੀਤ ਆਨੰਦ ਸਿੰਘ ਸਚਿਵ ਸਪ੍ਰੋਟਸ ਕਮੇਟੀ, ਡਾ:ਗੋਸਵਾਮੀ, ਡਾ:ਸੁਦੇਸ਼ ਸ਼ਰਮਾ, ਡਾ: ਪਠਾਨਿਆ, ਡਾ: ਨਵਪ੍ਰੀਤ, ਡਾ: ਪੀ ਸੀ ਛਾਬੜ੍ਹਾ,ਡਾ: ਬਿੰਦਰ ਬਾਜਵਾ, ਡਾ:ਸ਼ਾਰਦਾ, ਡਾ: ਸ਼ਿਵਮ, ਡਾ: ਸੁਨੀਲ, ਡਾ: ਲਤਿਕਾ ਉਪਲ, ਡਾ: ਚੌਧਰੀ ਬ੍ਰਦਰ, ਡਾ: ਰੋਬਿਨ ਤੂਲੀ, ਡਾ: ਰਾਹੂਲ ਅਰੋੜਾ, ਡਾ:ਹਰਵਿੰਦਰ ਸਿੰਘ ਤੋਂ ਇਲਾਵਾ ਇੰਡੀਅਨ ਮੈਡੀਕੱਲ ਐਸ਼ੋਸਿਏਸ਼ਨ ਦੇ ਸਾਰੇ ਮੈਂਬਰ ਡਾਕਟਰਾਂ ਨੇ ਹਿੱਸਾ ਲਿਆ।

WRITTEN BY