Skip to content
Independent perspectives. Global stories.
BREAKING

ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬਧ : ਬਲਬੀਰ ਸਿੰਘ ਸਿੱਧੂ

Share this story

ਐਸ.ਏ.ਐਸ ਨਗਰ, 3 ਦਸੰਬਰ (ਧੱਮੀ ਸ਼ਰਮਾ)- ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਵਚਨਬਧ ਹੈ ਤੇ ਚੋਣਾਂ ਦੌਰਾਨ ਕੀਤੇ ਵਾਅਦੇ ਲਗਾਤਾਰ ਪੜਾਅਵਾਰ ਪੂਰੇ ਕੀਤੇ ਜਾ ਰਹੇ ਹਨ ਤੇ ਸੂਬੇ ਦੇ ਵਿਕਾਸ ਵਿਚ ਕੋਈ ਕਮੀਂ ਨਹੀਂ ਰਹਿਣ ਦਿਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਕਿਰਤ ਮੰਤਰੀ ਪੰਜਾਬ ਸ. ਬਲਬੀਰ ਸਿੰਘ ਸਿਧੂ ਨੇ ਸੈਕਟਰ-61 ਦੇ ਪਾਰਕ ਵਿਖੇ ਵੈਲਫੇਅਰ ਸੁਸਾਇਟੀ ਸੈਕਟਰ-61 ਵਲੋਂ ਸਥਾਪਿਤ ਕੀਤੇ ਸਮਰਸੀਬਲ ਪੰਪ ਦਾ ਉਦਘਾਟਨ ਕਰਦਿਆਂ ਕੀਤਾ। ਇਸ ਮੌਕੇ ਸ. ਸਿਧੂ ਵੱਲੋਂ ਵੈਲਫੇਅਰ ਸੁਸਾਇਟੀ ਨੂੰ 21 ਹਜ਼ਾਰ ਰੁਪਏ ਦਿਤੇ ਗਏ।ਇਸ ਸਬੰਧੀ ਕਰਵਾਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ. ਸਿਧੂ ਨੇ ਕਿਹਾ ਕਿ ਸੁਸਾਇਟੀ ਵਲੋਂ ਪਾਰਕ ਸਬੰਧੀ ਜੋ ਉਪਰਾਲਾ ਕੀਤਾ ਗਿਆ ਹੈ ਉਸ ਨਾਲ ਪਾਰਕ ਦੀ ਸਾਂਭ-ਸੰਭਾਲ ਵਿਚ ਬਹੁਤ ਮਦਦ ਮਿਲੇਗੀ ਅਤੇ ਇਸ ਨਾਲ ਪਾਰਕ ਵਿਚ ਆਉਣ ਵਾਲੇ ਵਡੀ ਗਿਣਤੀ ਲੋਕਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਿਨ-ਰਾਤ ਇਕ ਕਰਕੇ ਸੂਬੇ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ ਅਤੇ ਇਸ ਸਬੰਧੀ ਵਖ-ਵਖ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹੈ ਹੈ।ਇਸ ਮੌਕੇ ਸ. ਸਿਧੂ ਦੇ ਸਿਆਸੀ ਸਕਤਰ ਸ੍ਰੀ ਹਰਕੇਸ਼ ਚੰਦ ਸ਼ਰਮਾਂ ਮਛਲੀ ਕਲਾਂ, ਕਾਂਗਰਸੀ ਆਗੂ ਜੀ.ਐਸ ਰਿਆੜ, ਸਤਪਾਲ ਸਿੰਘ, ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਦਿਆਲ ਸਿੰਘ, ਸਕਤਰ ਜਸਬੀਰ ਸਿੰਘ ਸੈਣੀ, ਸੰਦੀਪ ਚੌਧਰੀ, ਬਲਵਿੰਦਰ ਸਿੰਘ ਔਲਖ, ਮੋਹਨ ਸਿੰਘ, ਐਮ.ਡੀ.ਐਸ ਸੋਢੀ, ਵਿਸ਼ਾਲ ਸਿੰਘ ਧਨੋਆ, ਗਗਨਦੀਪ ਸਿੰਘ ਧਾਲੀਵਾਲ ਅਤੇ ਪਰਮਜੀਤ ਸਿੰਘ ਸਮੇਤ ਵਡੀ ਗਿਣਤੀ ਲੋਕ ਹਾਜ਼ਰ ਸਨ।

WRITTEN BY