Skip to content
Independent perspectives. Global stories.
BREAKING

ਜਗਰਾਉਂ ਪੁਲਿਸ ਨੇ ਹੈਰੋਇਨ ਤਸਕਰ ਫੜੇ

Share this story

ਜਗਰਾਉਂ, 2 ਦਸੰਬਰ (ਪਰਮਜੀਤ ਸਿੰਘ ਗਰੇਵਾਲ)- ਸ੍ਰੀ ਵਰਿੰਦਰ ਸਿੰਘ ਬਰਾੜ ਪੀ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਲੁਧਿਆਣਾ (ਦਿਹਾਤੀ) ਅਤੇ ਮੈਡਮ ਪ੍ਰਭਜੋਤ ਕੌਰ ਡੀ.ਐਸ.ਪੀ. ਸਬ ਡਵੀਜ਼ਨ ਜਗਰਾਉਂ ਦੁਆਰਾ ਚਲਾਈ ਗਈ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦੌਰਾਨ ਇੰਸਪੈਕਟਰ ਰਸ਼ਮਿੰਦਰ ਸਿੰਘ ਸਿੱਧੂ ਮੁੱਖ ਅਫਸਰ ਥਾਣਾ ਸਿਧਵਾਂ ਬੇਟ ਦੀ ਨਿਗਰਾਨੀ ਹੇਠ ਸ. ਥ. ਸੁਖਮੰਦਰ ਸਿੰਘ ਇੰਚਾਰਜ ਚੌਕੀ ਗਿੱਦੜਵਿੰਡੀ ਨੇ ਦੇਸੀ ਕੁਲਵਿੰਦਰ ਸਿੰਘ ਉਰਫ ਰਿੰਪਾ ਪੁੱਤਰ ਸੁਖਦੇਵ ਸਿੰਘ ਕੌਮ ਰਾਏ ਸਿੱਖ ਵਾਸੀ ਰਣਜੀਤਗੜ੍ਹ ਬਾਦਰਾ ਥਾਣਾ ਸਰਦੂਲਗੜ੍ਹ ਮਾਨਸਾ ਪਾਸੋਂ 100 ਗ੍ਰਾਮ ਹੈਰੋਇਨ ਅਤੇ ਖੁਸ਼ਬਾਗ ਸਿੰਘ ਉਰਫ ਖੁਸ਼ੀਆ ਪੁੱਤਰ ਗੁਰਦੇਵ ਸਿੰਘ ਕੌਮ ਜੱਟ ਸਿੱਖ ਵਾਸੀ ਸੂਰਤੀਆ ਥਾਣਾ ਰੋੜੀ ਜਿਲ੍ਹਾ ਸਰਸਾ ਹਰਿਆਣਾ ਪਾਸੋਂ 50 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਨੰ. 315 ਮਿਤੀ 1-12-18 ਅ/ਧ 21-61-85 ਐਨ.ਡੀ.ਪੀ.ਐਸ. ਐਕਟ ਥਾਣਾ ਸਿਧਵਾ ਬੇਟ ਦਰਜ ਰਜਿਸਟਰ ਕੀਤਾ ਗਿਆ।
ਇਨ੍ਹਾਂ ਦੋਸ਼ੀਆਂ ਪਾਸੋਂ 150 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁਛਗਿੱਛ ਕੀਤੀ ਜਾਵੇਗੀ। ਜਿਨ੍ਹਾਂ ਪਾਸੋਂ ਹੋਰ ਬ੍ਰਾਮਦਗੀ ਹੋਣ ਦੀ ਆਸ ਹੈ।

WRITTEN BY