Skip to content
Independent perspectives. Global stories.
BREAKING

ਅੰਮ੍ਰਿਤਸਰ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼

Share this story

1 ਪਲਟੀਨਾ ਤੇ 8 ਸਪਲੈਂਡਰ ਮੋਟਸਾਈਕਲ ਕੀਤੇ ਬਰਾਮਦ

ਅੰਮ੍ਰਿਤਸਰ, 2 ਦਸੰਬਰ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਮਹਾਂਨਗਰ ਅੰਮ੍ਰਿਤਸਰ ‘ਚ ਚੋਰੀ ਦੀਆਂ ਵਾਰਦਾਤਾਂ ਨੂੰ ਸਖਤੀ ਨਾਲ ਰੋਕਣ ਲਈ ਪੁਲਿਸ ਕਮਿਸ਼ਨਰ ਸ੍ਰੀ ਐਸ.ਐਸ ਵਾਸਤਵ ਦੀਆਂ ਹਦਾਇਤਾਂ ਤੇ ਏ.ਸੀ.ਪੀ ਉਤਰੀ ਸ. ਸਰਬਜੀਤ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਥਾਣਾ ਮਜੀਠਾ ਰੋਡ ਦੇ ਮੁੱਖੀ ਐਸ.ਆਈ ਪ੍ਰੇਮ ਪਾਲ ਸਿੰਘ ਤੇ ਚੌਕੀ ਫੈਜਪੁਰਾ ਦੇ ਇੰਚਾਰਜ ਏ.ਐਸ.ਆਈ ਸਤਪਾਲ ਸਿੰਘ ਨੇ ਇਕ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਿਦਆਂ ਇਕ ਮੋਟਰਸਾਈਕਲ ਚੋਰ ਗਿਰੋਹ ਦੇ ਚਾਰ ਮੈਬਰਾਂ ਅੰਮ੍ਰਿਤਪਾਲ ਸਿੰਘ ਉਰਫ ਮੱਤੀ ਪੁੱਤਰ ਸੁਖਵਿੰਦਰ ਸਿੰਘ, ਬਲਜੀਤ ਸਿੰਘ ਉਰਫ ਸਾਬੀ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਸੇਠਾਂ ਵਾਲੀ ਖਾਸਾ ਅਤੇ ਜੈਮਸ ਉਰਫ ਜੈਬੋ ਪੁੱਤਰ ਚਮਨ ਲਾਲ, ਸੰਨੀ ਪੁੱਤਰ ਬਲਵਿੰਦਰ ਮਸੀਹ ਵਾਸੀ ਢਪਈ ਨੂੰ ਗ੍ਰਿਫਤਾਰ ਕਰਕੇ ਉਨਾਂ ਦੇ ਕਬਜ਼ੇ ‘ਚੋ 1 ਪਲਟੀਨਾ ਮੋਟਰਸਾਈਕਲ ਅਤੇ 8 ਸਪਲਾਈਡਰ ਮੋਟਰਸਾਈਕਲ ਬਰਾਮਦ ਕੀਤੇ ਹਨ। ਇਸ ਸਬੰਧੀ ਜਾਰੀ ਪ੍ਰੈਸ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਦੋਸ਼ੀ ਅੰਮ੍ਰਿਤਸਰ ਸ਼ਹਿਰ ਤੇ ਹੋਰ ਇਲਾਕਿਆ ਵਿੱਚੋ ਮੋਟਰਸਾਈਕਲ ਚੋਰੀ ਕਰਕੇ ਉਨਾਂ ਉਪਰ ਜਾਅਲੀ ਨੰਬਰ ਲਗਾ ਕੇ ਅਸਲ ਆਰ.ਸੀ ਖੁਰਦ ਬੁਰਦ ਕਰਕੇ ਲੋਕਾਂ ਨਾਲ ਧੋਖਾ ਕਰਦੇ ਸਨ। ਜਿੰਨ੍ਹਾਂ ਤੋ ਪੁੱਛਗਿਛ ਦੌਰਾਨ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਹੈ।

WRITTEN BY