Skip to content
Independent perspectives. Global stories.
BREAKING

ਨਗਰ ਪਾਲਿਕਾ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ

Share this story

ਨਰੇਸ਼ ਮਹਾਜਨ ਨਾਲ ਗਲੱਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸੁਰੂ ਤੋਂ ਹੀ ਬਟਾਲਾ ਦੇ ਵਿਕਾਸ ਪ੍ਰਤੀ ਵਚਨਬੱਧ ਹਨ ਅਤੇ ਉਨ੍ਹਾਂ ਨੇ ਆਪਣਾ ਵਚਨ ਪੂਰਾ ਵੀ ਕੀਤਾ ਹੈ ਉਨ੍ਹਾਂ ਕਿਹਾ ਕਿ ਸਾਲ 2015 ਤੋਂ 2018 ਤੱਕ ਉਨ੍ਹਾਂ ਨੂੰ ਪੰਜਾਬ ਸਰਕਾਰ ਤੋਂ ਬਟਾਲੇ ਦੇ ਵਿਕਾਸ ਲਈ ਕੋਈ ਵੀ ਗ੍ਰਾਂਟ ਨਹੀਂ ਮਿਲੀ ਜ਼ੋ ਗ੍ਰਾਂਟ ਪ੍ਰਧਾਨ ਸ੍ਰੀ ਨਰਿੰਦਰ ਮੋਦੀ ਵੱਲੋਂ ਉਨ੍ਹਾਂ ਨੂੰ ਮਿਲੀ ਉਸ ਨਾਲ ਸ਼ਹਿਰ ਦੇ ਲਗਭਗ 34 ਵਾਰਡਾਂ ਵਿੱਚ ਉਨ੍ਹਾਂ ਨੇ ਕੰਮ ਕਰਵਾਈਆਂ ਉਨ੍ਹਾਂ ਵਾਰਡਾਂ ਵਿੱਚ ਵੀ ਉਨ੍ਹਾਂ ਕੰਮ ਕਰਵਾਇਆ ਜਿਨ੍ਹਾਂ ਵਿੱਚ ਪਿਛਲੇ 40 ਸਾਲਾਂ ਤੋਂ ਇਕ ਇੱਟ ਵੀ ਨਹੀਂ ਸੀ ਲੱਗੀ। ਅੱਜ ਤੱਕ ਕਿਸੇ ਵੀ ਵਿਧਾਇਕ ਜਾਂ ਪ੍ਰਧਾਨ ਨੇ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਲਗਵਾਉਣ ਦਾ ਯਤਨ ਨਹੀਂ ਕੀਤਾ। ਮੈਂ ਸ਼ਹਿਰ ਵਿੱਚ ਐਲ.ਈ.ਡੀ ਲਾਈਟਾਂ ਸਵ: ਵਿਨੋਦ ਖੰਨਾ ਜੀ ਸਾਬਕਾ ਐਮ.ਪੀ ਦੇ ਯਤਨਾਂ ਸਦਕਾਂ ਲਗਵਾਈਆਂ, ਸ਼ਹਿਰ ਦੇ ਵਿਧਾਇਕ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ ਕਿ ਉਨ੍ਹਾਂ ਨੇ 250-300 ਕਰੋੜ ਰੁਪਏ ਸ਼ਹਿਰ ਦੇ ਵਿਕਾਸ ਲਈ ਲਿਆਂਦਾ ਜੇ ਲਿਆਂਦਾ ਤੇ ਵਿਕਾਸ ਨਜ਼ਰ ਕਿਉਂ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 14ਵੇਂ ਫਨਾਂਸ ਕਮਿਸ਼ਨ ਅਧੀਨ ਬਟਾਲਾ ਮਿਊਨਸਪਲ ਕਮੇਂਟੀ ਨੂੰ 5.28 ਲੱਖ ਜਾਰੀ ਹੋਇਆ ਜਿਸ ਵਿੱਚੋਂ 3.22 ਕਰੋੜ ਮੇਰੇ ਪ੍ਰਧਾਨ ਬਣਨ ਤੋਂ ਪਹਿਲਾ ਆ ਚੁੱਕਾ ਸੀ ਲਗਭਗ 2 ਕਰੋੜ ਰੁਪਏ ਬਕਾਇਆ ਸੀ ਜੋ ਬਾਅਦ ਵਿੱਚ ਸ਼ਹਿਰ ਦੇ ਵਿਕਾਸ ਵਿੱਚ ਲੱਗ ਚੁੱਕਾ ਹੈ ਅਤੇ 10.25 ਕਰੋੜ ਮੌਜੂਦਾ ਵਿਧਾਇਕ ਲੋਧੀਨੰਗਲ ਨੇ ਲਿਆ ਹੈ ਅਤੇ ਕਿਹੜੀ ਕਪੰਨੀ ਤੋਂ ਕਿਥੇ ਲਗਵਾਈਆ ਉਹ ਹੀ ਦੱਸ ਸਕਦੇ ਹਨ ਉਨ੍ਹਾਂ ਦੱਸਿਆ ਕਿ ਪੀ ਡਬਲਯੂ ਡੀ ਦੇ ਐਸ ਈ ਟੀਵਾਨਾ ਸਾਹਬ ਨਾਲ ਮੌਜੂਦਾ ਵਿਧਾਇਕ ਲੋਧੀਨੰਗਲ ਦੇ ਘਰੇਲੂ ਸਬੰਧ ਹੋਣ ਕਾਰਨ ਇਹ ਪੈਸਾ ਪੀ ਡਬਲਯੂ ਡੀ ਨੂੰ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਟਾਲਾ ਗੁਰੂ ਨਾਨਕ ਦੇਵ ਜੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਿਹੜੇ ਲੋਕ ਡਰਦੇ ਨਹੀਂ ਉਨ੍ਹਾਂ ਨੂੰ ਡਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਕਾਂਗਰਸ਼ੀ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਅਸਵਨੀ ਸੇਖੜੀ ਵੀ ਬਟਾਲਾ ਤੋਂ ਕਈ ਵਾਰ ਵਿਧਾਇਕ ਰਹਿ ਚੁੱਕੇ ਹਨ ਉਹ ਵੀ ਬਟਾਲਾ ਦੇ ਵਿਕਾਸ ਲਈ ਜਵਾਬਦੇਂਹ ਹਨ ਉਨ੍ਹਾਂ ਦੱਸਿਆ ਕਿ ਅਸੀਂ ਸ਼ਹਿਰ ਦੇ ਵਿਕਾਸ ਲਈ ਜ਼ੋ ਕਾਰਜ ਅਧੁਰੇ ਹਨ ਉਸ ਲਈ 25 ਕਰੋੜ ਰੁਪਏ ਦੇ ਟੇਂਡਰ ਲਗਾਏ ਸਨ ਪਰ ਕਾਂਗਰਸ ਦੀ ਆਪਸੀ ਫੁੱਟ ਅਤੇ ਪੰਜਾਬ ਦੇ ਕੁਝ ਵੱਡੇ ਲੀਡਰਾਂ ਦੀ ਦਖਲਅਦਾਜ਼ੀ ਕਾਰਨ ਬਟਾਲਾ ਮਿਉਨੀਸਪਲ ਕਮੇਂਟੀ ਦੇ ਈ.ੳ ਵਲੋਂ ਬਿਨ੍ਹਾਂ ਕਿਸੇ ਪਾਵਰ ਦੇ ਰੱਦ ਕਰ ਦਿੱਤੇ ਗਏ। ਜ਼ਦੋਂ ਸ਼ਹਿਰ ਦੀਆਂ ਬੰਦ ਪਈਆਂ ਅਤੇ ਖਰਾਬ ਲਾਈਟਾਂ ਦੇ ਬਾਰੇ ਪ੍ਰਧਾਨ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਟਰੀਟ ਲਾਈਟਾਂ ਦਾ ਠੇਕਾ ਈ.ੳ ਕਮੇਂਟੀ ਬਟਾਲਾ ਦੇ ਭੈਣ-ਭਰਾਵਾਂ ਕੋਲ ਹੈ ਤੇ ਉਹ ਸ਼ਹਿਰ ਦੀਆਂ ਲਾਈਟਾਂ ਨੂੰ ਠੀਕ ਕਰਵਾਉਣ ਨੂੰ ਜਰੂਰੀ ਨਹੀਂ ਸਮਝਦੇ ।

WRITTEN BY