Skip to content
Independent perspectives. Global stories.
BREAKING

ਗੁਰੂ ਘਰਾਂ ਦੀ ਸੇਵਾ ਨੂੰ ਸਮਰਪਿਤ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ

Share this story

ਠਕਈ ਗੁਰੂ ਘਰਾਂ ਦੀ ਚੱਲ ਰਹੀ ਹੈ ਕਾਰ ਸੇਵਾੂ
ਸੰਤ ਮਹਾਂਪੁਰਸ਼ ਪ੍ਰਮਾਤਮਾ ਦੀ ਬੰਦਗੀ ਕਰਦੇ-ਕਰਦੇ ਸਦਾ ਉਸਦੀ ਰਜਾ ਵਿਚ ਰਹਿੰਦੇ ਹਨ ਅਤੇ ਪ੍ਰਮਾਤਮਾ ਦੇ ਹਰ ਭਾਵੇਂ ਨੂੰ ਮਿੱਠਾ ਕਰਕੇ ਮੰਨਦੇ ਹਨ। ਅਜਿਹੇ ਸੰਤਾਂ-ਮਹਾਂਪੁਰਸ਼ਾ ਦੀ ਜੀਵਨੀ ‘ਤੇ ਲਿਖਣਾ ਬਹੁਤ ਕਠਿਨ ਹੈ। ਅਜਿਹੀ ਹੀ ਰੱਬੀ ਰੂਹ ਹਨ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ। ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਇਹ ਨਾਮ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੋਂ ਉਠ ਕੇ ਅੱਜ ਦੇਸ਼ਾ-ਵਿਦੇਸ਼ਾਂ ’ਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਸੇਵਾ ਤੇ ਕਰਮ ਦੇ ਬਲ ਤੇ ਅੱਜ ਜੋ ਬਾਬਾ ਜੀ ਨੇ ਆਪਣੀ ਵੱਖਰੀ ਛਾਪ ਛੱਡੀ ਹੈ, ਉਹ ਇਕ ਸੰਤ ਅਤੇ ਸੇਵਕ ਦੇ ਰੂਪ ‘ਚ ਸੰਗਤਾਂ ਦੀ ਅਤੇ ਗੁਰਦੁਅਰਿਆਂ ਦੀ ਕਾਰ ਸੇਵਾ ਬੜੀ ਸੰਜੀਦਗੀ ਅਤੇ ਤਨਦੇਹੀ ਨਾਲ ਨਿਭਾਂਅ ਰਹੇ ਹਨ। ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾ ਜਨਮ ਸੰਨ 1958 ਨੂੰ ਜ਼ਿਲ੍ਹਾ ਅੰਮ੍ਰਿਤਸਰ ਹੁਣ ਜ਼ਿਲਾਂ ਤਰਨਤਾਰਨ ਦੇ ਪਿੰਡ ਢੋਟੀਆਂ ਵਿੱਖੇ ਭਾਈ ਸ਼ਿੰਗਾਰਾ ਸਿੰਘ ਜੀ ਦੇ ਘਰ ਮਾਤਾ ਗੁਰਬਚਨ ਕੋਰ ਜੀ ਦੀ ਕੁੱਖੋਂ ਹੋਇਆਂ। ਜਿਸ ਪਰਿਵਾਰ ‘ਚ ਬਾਬਾ ਜੀ ਦਾ ਜਨਮ ਹੋਇਆਂ, ਉਹ ਪਰਿਵਾਰ ਖੇਤੀ-ਬਾੜੀ ਅਤੇ ਹੱਥੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਸੰਤਾਂ ਦਾ ਜਨਮ ਸਮਾਜ ਦੀ ਭਲਾਈ ਲਈ ਹੁੰਦਾ ਹੈ ਅਤੇ ਜਿਹੜਾ ਸੰਤ ਸਮਾਜ ਤੋ ਬੇਮੁੱਖ ਹੋ ਕੇ ਕੇਵਲ ਆਪਣੇ ਲਈ ਹੀ ਸੋਚਦਾ ਹੈ, ਉਹ ਸੰਤ ਪ੍ਰਮੇਸ਼ਵਰ ਦੇ ਨਹੀ ਉਹ ਆਪਣੇ ਲਈ ਵੀ ਨਹੀ ਰਹਿ ਜਾਦੇ।ਬਾਬਾ ਜੀ ਨੇ ਸੰਗਤਾਂ ਲਈ ਜੋ ਕਾਰਜ਼ ਕੀਤੇ ਹਨ, ਉਹ ਆਪਣੇ ਲਈ ਨਹੀ ਸਗੋਂ ਸਦਾ ਸੰਗਤਾਂ ‘ਚ ਰਹਿ ਕੇ ਕੀਤੇ ਹਨ। ਉਨ੍ਹਾਂ ਹਮੇਸ਼ਾਂ ਲੋਕਾਂ ਨੂੰ ਹੱਥੀ ਕਿਰਤ ਕਰਨ ਲਈ ਪ੍ਰੇਰਿਤ ਕੀਤਾ। ਉਹ ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਕੁੱਝ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਅਤੇ ਮੇਰਾ ਜਨਮ ਕੇਵਲ ਸਿਮਰਨ ਅਤੇ ਮਨੁੱਖੀ ਜੀਵਨ ਦੇ ਭਲੇ ਲਈ ਹੋਇਆਂ ਹੈ। ਸੇਵਾ ਕਰਦੇ-ਕਰਦੇ ਆਪ ਜੀ ਨੇ ਕਾਰ ਸੇਵਾ ਦਾ ਵਰਤ ਲਿਆ ਅਤੇ ਉਨਾਂ ਆਪਣਾ ਪਰਿਵਾਰ ਛੱਡ ਕੇ ਪੂਰਾ ਜੀਵਨ ਗੁਰੂ ਦੀ ਸੇਵਾ ‘ਚ ਲਾ ਦਿੱਤਾ। ਇਸ ਉਪਰੰਤ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ, ਕਰੂਕੁਸ਼ੇਤਰ, ਪਟਿਆਲਾ ਆਦਿ ਸਥਾਨਾਂ ਤੇ ਗੁਰਦੁਆਰਿਆਂ ਦੇ ਨਿਰਮਾਣ ਦੇ ਕੰਮਾਂ ’ਚ ਵੱਧ-ਚੜ੍ਹ ਕੇ ਸੇਵਾ ਨਿਭਾਈ। ਇੱਥੋਂ ਤੱਕ ਕਿ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਆਪਣੇ ਹੱਥੀ ਕੀਤੀ। ਸਚਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਉਨਾਂ ਨੂੰ ਨਾਂਦੇੜ (ਤਖ਼ਤ ਸ੍ਰੀ ਹਜ਼ੂਰ ਸਾਹਿਬ) ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਲਈ ਚੁਣਿਆ ਅਤੇ ਸੰਨ 1983 ਵਿਚ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੀ ਸੇਵਾ ਭਾਵਨਾ ਅਤੇ ਲਗਨ ਤੋ ਖੁਸ਼ ਹੋ ਕੇ ਉਨਾਂ ਨੂੰ ਗੁ: ਲੰਗਰ ਸਾਹਿਬ ਦੀ ਸੇਵਾ ਦਾ ਜਿੰਮਾ ਵੀ ਸੋਪਿਆਂ ਗਿਆਂ। ਇਸ ਦੌਰਾਨ ਸੰਨ 1977 ਵਿਚ ਗੁ: ਸ੍ਰੀ ਹੀਰਾ ਘਾਟ ਸਾਹਿਬ ਦੀ ਕਾਰ ਸੇਵਾ ਆਰੰਭ ਕੀਤੀ ਗਈ ਅਤੇ ਨਾਲ ਹੀ ਗੁ: ਮਾਲ ਟੇਕੜੀ ਸਾਹਿਬ, ਗੁ: ਬੰਦਾ ਘਾਟ ਸਾਹਿਬ ਦੀ ਕਾਰ ਸੇਵਾ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆਂ। ਸੰਨ 1998 ਵਿਚ ਸੰਚਖੰਡ ਵਾਸੀ ਬਾਬਾ ਸ਼ੀਸ਼ਾ ਸਿੰਘ ਜੀ ਨੇ ਬਾਬਾ ਜੀ ਨੂੰ ਗੁ: ਸਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਕਾਰ ਸੇਵਾ ਦਾ ਜ਼ਿੰਮਾ ਵੀ ਸੋਂਪ ਦਿੱਤਾ। ਇਸ ਅਸਥਾਨ ਉਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਆਪਣੀ ਪੂਰੀ ਤਨਦੇਹੀ ਨਾਲ ਅਤੇ ਸੱਚੀ ਲਗਨ ਨਾਲ ਸੇਵਾ ਕੀਤੀ ਅਤੇ ਆਪਣੀਆਂ ਗੁਰੂ ਘਰ ਪ੍ਰਤੀ ਆਹਿਮ ਜ਼ਿਮੇਵਾਰੀਆਂ ਨੂੰ ਬਾਖੂਬੀ ਨਭਾਇਆਂ।ਇਸ ਸੇਵਾ ਭਾਵਨਾ ਤੋ ਖੁਸ਼ ਹੋ ਕੇ ਉਨਾਂ ਨੂੰ ਸਹਾਇਕ ਜਥੇਦਾਰ ਦੀ ਜ਼ਿਮੇਵਾਰੀ ਸੋਂਪੀ ਗਈ।ਇਹ ਸੇਵਾ ਵੀ ਬਾਬਾ ਜੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ।ਬਾਬਾ ਜੀ ਦਾ ਕਹਿਣਾ ਹੈ ਕਿ ਸਵੇਰੇ ੳੇਠ ਕੇ ਅਕਾਲ ਪੁਰਖ ਦਾ ਸਿਮਰਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ, ਕਿਉਕਿ ਪ੍ਰਭੂ ਦੇ ਸਿਮਰਨ ਤੋ ਬਿਨਾਂ ਦਿਨ ਦੀ ਸ਼ੁਰੂਆਤ ਚੰਗੀ ਨਹੀ ਹੰਦੀ ਅਤੇ ਸੇਵੇਰੇ ਪਾਠ ਕਰਨ ਨਾਲ ਮਨ ‘ਚ ਵਿਸ਼ਵਾਸ਼ ਪੈਦਾ ਹੁੰਦਾ ਹੈ। ਸਹਾਇਕ ਜਥੇਦਾਰ ਦੇ ਰੂਪ ’ਚ ਬਾਬਾ ਜੀ ਦੇ ਸਿਰ ਬਹੁਤ ਜ਼ਿਮੇਵਾਰੀਆਂ ਹਨ। ਇਸ ਦੇ ਨਾਲ ਹੀ ਨਾਂਦੇੜ ਜ਼ਿਲੇ ਵਿਚ ਗੁ: ਨਾਨਕਸਰ, ਗੁ: ਰਤਨਗੜ੍ਹ, ਗ: ਦੇਗਲੂਰ ਅਤੇ ਮਨਮਾੜ ਵਿਚ ਗੁਰਦੁਆਰਿਆਂ ਦੀ ਕਾਰ ਸੇਵਾ ਜਾਰੀ ਹੈ। ਇੰਨ੍ਹਾਂ ਸਥਾਨਾਂ ’ਤੇ ਬਾਬਾ ਜੀ ਵੱਲੋ ਨਰੀਖਣ ਕੀਤਾ ਜਾ ਰਿਹਾ ਹੈ। ਗੁ: ਨਾਨਕਸਰ ਸਾਹਿਬ ਦੀ ਸੇਵਾ ਸਵ: ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ, ਪਰ ਪਿਛਲੇ ਕੁੱਝ ਸਾਲਾ ਤੋ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੁਆਰਾ ਕਾਰ ਸੇਵਾ ਕਰਵਾਈ ਜਾ ਰਹੀ ਹੈ।ਬਾਬਾ ਜੀ ਦੇ ਉਦਮ ਸਦਕਾ ਗੁ: ਨਾਨਕਸਰ ਸਾਹਿਬ ਨੇ ਅੱਜ ਸੁੰਦਰ ਤੇ ਮਨਮੋਹਕ ਸਥਾਨ ਦਾ ਰੂਪ ਲੈ ਲਿਆਂ ਹੈ ਤੇ ਅੱਜਕਲ ਸਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆ ਹੈ। ਬਾਬਾ ਜੀ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਗੁ: ਨਾਨਕ ਝੀਰਾ ਸਾਹਿਬ, ਬੀਦਰ (ਕਰਨਾਟਕ) ਸਥਾਨ ਉਤੇ ਸਰੋਵਰ, ਯਾਤਰੀ ਨਿਵਾਸ ਅਤੇ ਅਨੇਕਾਂ ਵਿਕਾਸ ਦੇ ਕਾਰਜ਼ ਸੰਪਨ ਹੋਏ ਹਨ। ਇਸੇ ਤਰਾਂ ਹੀ ਬੀਦਰ ਵਿਚ 200 ਕਮਰਿਆਂ ਦੀ ਇਕ ਸਰਾਂ ਦਾ ਨਿਰਮਾਣ ਵੀ ਚੱਲ ਰਿਹਾ ਹੈ, ਜੋ ਬਹੁਤ ਜਲਦ ਬਣ ਕੇ ਸੰਗਤਾਂ ਦੀ ਸੁੱਖ-ਸਹੁਲਤ ਲਈ ਖੋਲੀ ਜਾਵੇਗੀ। ਅਸੀਂ ਦਿਲੀ ਕਾਮਨਾ ਕਰਦੇ ਹਾਂ ਕਿ ਸੰਤ ਬਾਬਾ ਬਲਵਿੰਦਰ ਸਿੰਘ ਜੀ ਇਸੇ ਤਰਾਂ ਹੀ ਗੁਰੂ ਦੀ ਰਜਾ ਵਿਚ ਰਹਿ ਕੇ ਗੁਰੂੁ ਘਰ ਦੀ ਸੇਵਾ ਨਿਭਾਂਉਦੇ ਰਹਿਣ।

WRITTEN BY