Skip to content
Independent perspectives. Global stories.
BREAKING

ਧਰਮੀਂ ਸਿਆਸਤ ਦਾ ਪੁਆੜਾ

Share this story

ਪਿਛਲੇ ਦਿਨੀ ਕੇਰਲਾ ਦੇ ਸਾਬਰੀਮਾਲਾ ਮੰਦਿਰ ਤੇ ਆਇਆ ਸੁਪਰੀਮ ਕੋਰਟ ਦਾ ਫੈਸਲਾ ਬੜਾ ਸਲਾਘਾਯੋਗ ਹੈ।ਕੇਰਲਾ ਦੀ ਰਾਜਧਾਨੀ ਤਿਰੂਵਨੰਤਪੁਰਮ ਤੋਂ ਤਕਰੀਬਨ 265 ਕਿਲੋਮੀਟਰ ਦੂਰ ਪੰਪਾ ਨਾਂ ਦੀ ਜਗ੍ਹਾ ਹੈ, ਜਿਥੋਂ ਸਬਰੀਮਾਲਾ ਮੰਦਿਰ ਨੂੰ ਜਾਣ ਲਈ ਪਹਾੜਾਂ ਵਿਚੋਂ ਪੈਦਲ ਰਾਹ ਬਣਿਆ ਹੈ। ਸਥਾਨਕ ਲੋਕਾਂ ਦੀ ਆਸਥਾ ਮੁਤਾਬਕ ਇਹ ਅਯਪਾ ਭਗਵਾਨ ਦਾ ਮੰਦਿਰ ਹੈ ਜੋ ਸਾਲ ਵਿਚ ਸਿਰਫ ਤਿੰਨ ਵਾਰ ਖੁਲਦਾ ਹੈ।ਇਸ ਮੰਦਿਰ ਵਿਚ ਮਥਾ ਟੇਕਣ ਤੋਂ ਪਹਿਲਾਂ 42 ਦਿਨ ਦਾ ਵਰਤ ਰਖਿਆ ਜਾਂਦਾ ਹੈ ਇਸ ਲਈ ਇਹ ਮੰਦਿਰ ਕੇਰਲ ਸਮੇਤ ਪੂਰੇ ਦਖਣ ਵਿਚ ਆਪਣੀ ਵਿਸ਼ੇਸ ਪਹਿਚਾਣ ਰਖਦਾ ਹੈ। ਸਬਰੀਮਾਲਾ ਸਬਦ ਦਾ ਅਰਥ ਹੈ ਪਹਾੜਾਂ ਦੀ ਮਾਲਾ। ਆਸਥਾ ਮੁਤਾਬਕ ਅਯਪਨ ਪੂਰਨ ਬ੍ਰਹਮਚਾਰੀ ਮੰਨਿਆਂ ਗਿਆ ਹੈ ਅਤੇ ਇਸ ਮੰਦਿਰ ਵਿਚ ਸਿਰਫ ਮਰਦਾਂ ਅਤੇ ਉਹਨਾਂ ਔਰਤਾਂ ਨੂੰ ਹੀ ਜਾਣ ਦੀ ਇਜਾਜ਼ਤ ਹੈ ਜੋ ਮਹਾਵਾਰੀ ਦੇ ਦਾਇਰੇ ਵਿਚੋਂ ਬਾਹਰ ਹੋ ਚੁਕੀਆਂ ਹਨ।ਮਹਾਵਾਰੀ ਨੂੰ ਆਧਾਰ ਬਣਾ ਕੇ ਔਰਤਾਂ ਨੂੰ ਮੰਦਿਰ ਅੰਦਰ ਜਾਣ ਤੋੰ ਰੋਕਣਾ ਬੜਾ ਅਜੀਬ ਹੈ। ਪੰਜ ਜਜਾਂ ਦੀ ਬੈਠਕ ਦੌਰਾਨ ਸੁਪਰੀਮ ਕੋਰਟ ਨੇ 28 ਸਤੰਬਰ ਨੂੰ ਅਪਣਾ ਫੈਸਲਾ ਸੁਣਾਉਂਦਿਆਂ ਕਿਹਾ ਕਿ ਭਾਰਤ ਵਿਚ ਹਰ ਮਰਦ ਔਰਤ ਆਪਣੀ ਆਸਥਾ ਪ੍ਰਤੀ ਅਜਾਦ ਹੈ।ਇਸੇ ਗਲ ਨੂੰ ਧਿਆਨ ਵਿਚ ਰਖਦੇ ਹੋਏ ਉਹਨਾਂ ਨੇ ਸਬਰੀਮਾਲਾ ਮੰਦਿਰ ਵਿਚ ਔਰਤਾਂ ਦੇ ਪ੍ਰਵੇਸ਼ ਕਰਨ ਤੇ ਲਗੀਆਂ ਬੰਦਿਸ਼ਾਂ ਨੂੰ ਖਤਮ ਕਰਨ ਦੇ ਹੁਕਮ ਜਾਰੀ ਕੀਤੇ। ਬੜੇ ਲੰਮੇ ਸਮੇਂ ਤੋਂ 10 ਸਾਲ ਤੋਂ ਲੈ ਕੇ 50 ਸਾਲ ਤਕ ਦੀਆਂ ਔਰਤਾਂ ਦਾ ਮੰਦਿਰ ਅੰਦਰ ਪ੍ਰਵੇਸ਼ ਕਰਨਾ ਮਨ੍ਹਾ ਸੀ ਕਿਉਂਕਿ ਇਹਨਾਂ ਧਰਮ ਦੇ ਠੇਕੇਦਾਰਾਂ ਦਾ ਮੰਨਣਾ ਹੈ ਕਿ ਇਸ ਉਮਰ ਦੇ ਸਮੇਂ ਦੌਰਾਨ ਔਰਤਾਂ ਅਜਿਹੀ ਸਥਿਤੀ ਵਿਚੋਂ ਗੁਜਰਦੀਆਂ ਹਨ,ਜੋ ਸਥਿਤੀ ਮੰਦਿਰ ਨੂੰ ਅਸ਼ੁਧ ਕਰਦੀ ਹੈ। ਅਜਿਹੀ ਘਟੀਆ ਕਿਸਮ ਦੀ ਸੋਚ ਦੇ ਪ੍ਰਾਣੀਆਂ ਲਈ ਸਾਡਾ ਕਾਨੂੰਨ ਅਜੇ ਤਕ ਵੀ ਮੌਨ ਕਿਉਂ ਰਿਹਾ।ਅਜਿਹੇ ਬ੍ਰਹਮਗਿਆਨੀਆਂ ਨੂੰ ਇਹ ਸਵਾਲ ਜਰੂਰ ਕੀਤਾ ਜਾਣਾ ਚਾਹੀਦਾ ਹੈ ਕਿ ਜੇ ਇਸ ਉਮਰ ਦੀਆਂ ਔਰਤਾਂ ਅਸ਼ੁਧਤਾ ਪੈਦਾ ਕਰਦੀਆਂ ਹਨ ਤਾਂ ਤੁਹਾਡਾ ਜਨਮ ਵੀ ਇਸੇ ਗਤੀਵਿਧੀ ਦਾ ਇਕ ਭਾਗ ਹੈ, ਫਿਰ ਤੁਸੀਂ ਸ਼ੁਧ ਕਿਵੇਂ ਹੋਏ? ਸੁਪਰੀਮ ਕੋਰਟ ਨੇ ਹਰ ਇਨਸਾਨ ਨੂੰ ਭਾਵੇਂ ਮਰਦ ਹੋਵੇ ਜਾਂ ਔਰਤ, ਬਰਾਬਰਤਾ ਦੇ ਨਜ਼ਰੀਏ ਤੇ ਰਖ ਕੇ ਇਹ ਫੈਸਲਾ ਲਿਆ ਹੈ। ਕੇਰਲਾ ਭਾਰਤ ਦਾ ਸਭ ਤੋਂ ਪੜਿਆ ਲਿਖਿਆ ਰਾਜ ਗਿਣਿਆਂ ਜਾਂਦਾ ਹੈ, ਪਰ ਉਥੇ ਅਜਿਹੀ ਘਟਨਾ ਦਾ ਵਾਪਰਨਾ ਬੜੇ ਦੁਖ ਦੀ ਗਲ ਹੈ। ਜਿਸ ਦਿਨ ਔਰਤਾਂ ਨੇ ਮੰਦਿਰ ਅੰਦਰ ਪ੍ਰਵੇਸ਼ ਕਰਨਾ ਸੀ, ਉਸ ਦਿਨ ਕਾਫੀ ਗਿਣਤੀ ਵਿਚ ਹਿੰਸਾ ਦੇ ਪੁਜਾਰੀ, ਕਨੂੰਨ ਦੇ ਉਲਟ ਚਲ ਕੇ ਮੰਦਿਰ ਦੇ ਆਲੇ ਦੁਆਲੇ ਹੋ ਬੈਠੇ ਤਾਂ ਜੋ ਔਰਤਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾਵੇ। ਅਜਿਹੇ ਲੋਕ ਅਜ ਵੀ ਔਰਤ ਨੂੰ ਵਿਆਹ ਕੇ ਲਿਆਂਦੀ ਅਜਿਹੀ ਵਸਤੂ ਸਮਝਦੇ ਹਨ, ਜਿਸ ਦਾ ਕੰਮ ਬਸ ਉਹਨਾਂ ਦੀਆਂ ਘਰੇਲੂ, ਸਰੀਰਕ ਅਤੇ ਮਾਨਸਿਕ ਲੋੜਾਂ ਦੀ ਪੂਰਤੀ ਕਰਨਾ ਹੈ, ਜਦਕਿ ਸਾਡੀ ਨੈਤਿਕਤਾ ਇਸਦੇ ਬਿਲਕੁਲ ਉਲਟ ਹੈ। ਸੋਚਣ ਵਾਲੀ ਗਲ ਤਾਂ ਇਹ ਹੈ ਕਿ ਜੋ ਇਨਸਾਨ ਅਜ ਇਕੀਵੀਂ ਸਦੀ ਵਿਚ ਪਹੁੰਚ ਕੇ ਵੀ ਇਕ ਔਰਤ ਤੇ ਅਸੁਧਤਾ ਦਾ ਦੋਸ਼ ਲਾਉਂਦੇ ਹਨ ਉਹ ਕਿਹੋ ਜਿਹੀ ਸ਼ੁਧਤਾ ਦੀ ਝੂਠੀ ਆਸ ਲਾਈ ਬੈਠੇ ਹਨ ਅਤੇ ਅਜਿਹਾ ਕਿਹੜਾ ਰਬ ਹੈ ਜੋ ਇਸ ਤਰ੍ਹਾਂ ਦੇ ਲਿੰਗ ਵਿਤਕਰੇ ਦੇ ਨਿਯਮਾਂ ਨਾਲ ਬਝਾ ਹੈ।ਸਚ ਸਭ ਦੇ ਸਾਹਮਣੇ ਪ੍ਰਤਖ ਹੈ ਪਰ ਰਾਜਨੀਤੀ ਦੇ ਘਟੀਆ ਸਿਸਟਮ ਕਰਕੇ ਸਰਕਾਰਾਂ ਵੀ ਅਜਿਹੀਆਂ ਪ੍ਰਸਥਿਤੀਆਂ ਵਿਚ ਅਪਣੇ ਆਪ ਨੂੰ ਅਸਮਰਥ ਦਸਦੀਆਂ ਹਨ।ਇਹ ਬੜਾ ਹੈਰਾਨੀਜਨਕ ਹੈ ਕਿ ਜਦੋਂ ਤਿੰਨ ਤਲਾਕ ਬਾਰੇ ਸੁਪਰੀਮ ਕੋਰਟ ਦਖਲ ਅੰਦਾਜ਼ੀ ਕਰੇ ਤਾਂ ਸਹੀ ਪਰ ਜਦੋਂ ਸਬਰੀਮਾਲਾ ਬਾਰੇ ਫੈਸਲਾ ਦੇਵੇ ਤਾਂ ਉਹੀ ਸੁਪਰੀਮ ਕੋਰਟ ਮਾੜੀ ਕਿਵੇਂ ਹੋ ਜਾਦੀ ਹੈ।ਉਪਰੋਕਤ ਘਟਨਾਕ੍ਰਮ ਨੂੰ ਦੇਖਦੇ ਹੋਏ ਇਹੀ ਜਾਪਦਾ ਹੈ ਕਿ ਇਹ ਵਿਰੋਧ ਧਾਰਮਿਕ ਨਹੀਂ ਸਗੋਂ ਸਿਆਸੀ ਹੈ।

WRITTEN BY