Skip to content
Independent perspectives. Global stories.
BREAKING

ਜ਼ਿਲ੍ਹਾ ਮਾਨਸਾ ਦੇ ਸਮੂਹ ਪ੍ਰਾਇਮਰੀ ਸਕੂਲਾਂ ’ਚ ਕਰਵਾਇਆ ਪ੍ਰੀ-ਪ੍ਰਾਇਮਰੀ ਬਾਲ ਮੇਲਾ

Share this story

ਪ੍ਰੀ-ਪ੍ਰਾਇਮਰੀ ਦਾ ਇੱਕ ਸਾਲ ਪੂਰਾ ਹੋਣ ’ਤੇ ਸਕੂਲਾਂ ਵਿਚ ਕਰਵਾਏ ਸਮਾਗਮ ’ਚ ਬੱਚਿਆਂ ਦੇ ਮਾਪਿਆਂ ਨੇ ਕੀਤੀ ਵੱਧ ਚੜ੍ਹ ਕੇ ਸ਼ਿਰਕਤ

ਪੰਜਾਬ ਸਰਕਾਰ ਦੁਆਰਾ ਪੰਜਾਬ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਸ਼ੁਰੂ ਕੀਤੀਆਂ ਗਈਆਂ ਪ੍ਰੀ ਪ੍ਰਾਇਮਰੀ ਜਮਾਤਾਂ ਨੂੰ 14 ਨਵੰਬਰ ਨੂੰ ਸਫਲਤਾ ਪੂਰਵਕ ਇੱਕ ਸਾਲ ਪੂਰਾ ਹੋ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਜ਼ਿਲ੍ਹਾ ਮਾਨਸਾ ਦੇ ਸਮੂਹ ਪ੍ਰਾਇਮਰੀ ਸਕੂਲਾਂ ਵਿਚ ਅੱਜ ਬਾਲ ਦਿਵਸ ਦੇ ਦਿਨ ਪ੍ਰੀ ਪ੍ਰਾਇਮਰੀ ਮੇਲਾ ਕਰਵਾਇਆ ਗਿਆ । ਮਾਨਸਾ ਜ਼ਿਲ੍ਹੇ ਦੇ 297 ਸਕੂਲਾਂ ਵਿਚ ਕਰਵਾਏ ਗਏ ਬਾਲ ਮੇਲੇ ਵਿਚ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਨੇ ਪੂਰੀ ਸਰਗਰਮੀ ਨਾਲ ਭਾਗ ਲਿਆ ।ਅੱਜ ਦੇ ਦਿਨ ਸਮੂਹ ਸਕੂਲਾਂ ਵਿਚ ਅਗਲੇ ਸੈਸ਼ਨ ਲਈ ਨਵੇਂ ਦਾਖਲੇ ਵੀ ਅਰੰਭ ਕੀਤੇ ਗਏ । ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਾਜਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਸਕੂਲਾਂ ਵਿਚ ਅੱਜ ਲਗਭਗ 6000 ਬੱਚਾ ਅਧੁਨਿਕ ਦੌਰ ਦੀ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਪ੍ਰੀ ਪ੍ਰਾਇਮਰੀ ਜਮਾਤਾਂ ਨਾਲ ਜਿੱਥੇ ਅਧਿਆਪਕਾਂ ਦੀ ਐਲ ਕੇ ਜੀ, ਯੂ ਕੇ ਜੀ ਜਮਾਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸ਼ੁਰੂ ਕਰਨ ਦੀ ਮੰਗ ਪੂਰੀ ਹੋਈ ਹੈ ਉਥੇ ਹੀ ਆਰਥਿਕ ਪੱਖੋਂ ਪਛੜੇ ਬੱਚਿਆਂ ਲਈ ਵੀ ਇਕ ਸੋਹਣਾ ਪਲੇਟਫਾਰਮ ਬਣਿਆ ਹੈ । ਉਹਨਾਂ ਕਿਹਾ ਕਿ ਅੱਜ ਪ੍ਰੀ ਪ੍ਰਾਇਮਰੀ ਜਮਾਤਾਂ ਦੀ ਜਾਂਚ ਅਨੁਸਾਰ ਇਹ ਤੱਥ ਸਾਹਮਣੇ ਆ ਰਹੇ ਹਨ ਕਿ ਜਿੱਥੇ ਇਹਨਾਂ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਉਥੇ ਸਕੂਲਾਂ ਵਿਚ ਬੱਚਿਆਂ ਦੀ ਗਿਣਤੀ ਵਧਣ ਦੇ ਨਾਲ ਨਾਲ ਅਗਲੇ ਸ਼ੈਸ਼ਨ ਲਈ ਇੱਕ ਚੰਗੇ ਲੇਵਲ ਦੀਆਂ ਜਮਾਤਾਂ ਤਿਆਰ ਹੋ ਰਹੀਆਂ ਹਨ । ਅੱਜ ਦੇ ਬਾਲ ਮੇਲੇ ਜਿੱਥੇ ਸਕੂਲਾਂ ਦੀਆਂ ਮੈਨੇਜਮੇਟ ਕਮੇਟੀਆਂ ਦੇ ਮੈਂਬਰ ਉਚੇਚੇ ਤੌਰ ਤੇ ਪਹੁੰਚੇ ਉਥੇ ਬੱਚਿਆਂ ਦੇ ਮਾਪਿਆ ਨੇ ਵੀ ਉਤਸ਼ਾਹਿਤ ਹੋ ਕੇ ਭਾਗ ਲਿਆ । ਬੱਚਿਆਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਨੇ ਮਾਪਿਆਂ ਅਤੇ ਅਧਿਅਪਕਾਂ ਦਾ ਮਨ ਮੋਹ ਲਿਆ ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ ਮਘਾਣੀਆਂ ਨੇ ਦੱਸਿਆ ਕਿ ਅੱਜ ਬਾਲ ਮੇਲਿਆਂ ਵਿਚ ਬੱਚਿਆਂ ਦੇ ਹਰ ਪੱਖ ਨੂੰ ਤਰਜੀਹ ਦਿੱਤੀ ਗਈ । ਸਕੂਲਾਂ ਵਿਚ ਪੰਜ ਤਰਾਂ ਦੀਆਂ ਸ਼ਟਾਲਾਂ ਲਾਈਆਂ ਗਈਆਂ ਜਿਸ ਵਿਚ ਅਲੱਗ ਅਲੱਗ ਥਾਵਾਂ ਉਤੇ ਬੱਚਿਆਂ ਦੇ ਭਾਸ਼ਾਈ , ਬੌਧਿਕ , ਰਚਨਾਤਮਿਕ ,ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ । ਸਕੂਲਾਂ ਵਿਚ ਪਹੁੰਚੇ ਮਾਪਿਆਂ ਨੂੰ ਬੱਚਿਆਂ ਨੇ ਵੱਖਰੀਆਂ ਵੱਖਰੀਆਂ ਕਲਾਵਾਂ ਦਿਖਾ ਕੇ ਪ੍ਰਭਾਵਿਤ ਕੀਤਾ।ਉਹਨਾਂ ਦੱਸਿਆ ਕਿ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਤਹਿਤ ਸ਼ੁਰੂ ਕੀਤੀਆਂ ਗਈਆਂ ਜਮਾਤਾਂ ਲਈ ਲਗਾਤਾਰ ਲੋੜੀਂਦੀਆਂ ਗਰਾਂਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਤੇ ਸ਼ੇੈਸ਼ਨ 2019-20 ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਵਿਚ ਹੋਰ ਵੀ ਨਿਖਾਰ ਦਿਖਾਈ ਦੇਵੇਗਾ ।ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕ ਮਾਨਸਾ, ਬੁਢਲਾਡਾ , ਝੁਨੀਰ , ਸਰਦੂਲਗੜ੍ਹ , ਬਰੇਟਾ ਵਿਚ ਸਾਰੇ ਸਕੂਲਾਂ ਵਿਚ ਹੀ ਵੱਡੀ ਪੱਧਰ ਤੇ ਸਮਾਗਮ ਕਰਵਾਏ ਗਏ ਜਿਸ ਦੀ ਅਗਵਾਈ ਬੀਪੀਈਓ ਤਰਸੇਮ ਸਿੰਘ , ਮੇੈਡਮ ਬੱਸੋ ਧਾਲੀਵਾਲ , ਮੈਡਮ ਸਰੋਜ ਬਾਲਾ , ਮੈਡਮ ਸਤਵਿੰਦਰ ਕੌਰ , ਬੀਐਮ ਟੀ ਹਰਮੀਤ ਸਿੰਘ , ਕਸ਼ਮੀਰ ਸਿੰਘ , ਸੁਖਪਾਲ ਸਿੰਘ , ਜਸਵਿੰਦਰ ਸਿੰਘ ,ਸੀ ਐਮਟੀ ਅਮਨਦੀਪ ਸਿੰਘ ਅਤੇ ਸਮੁੱਚੀ ਪੜ੍ਹੋ ਪੰਜਾਬ , ਪੜ੍ਹਾਓ ਪੰਜਾਬ ਟੀਮ ਨੇ ਕੀਤੀ । ਜਿਕਰਯੋਗ ਹੈ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਸ ਨੇ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪ੍ਰੀ ਜਮਾਤਾਂ ਸ਼ੂਰੂ ਕਰਕੇ ਇਤਿਹਾਸ ਰਚਿਆ ਹੈ ਤੇ ਅੱਜ ਜ਼ਿਲ੍ਹਾ ਮਾਨਸਾ ਵਿਚ ਸਫਲਤਾ ਪੂਰਵਕ ਕਰਵਾਏ ਗਏ ਮੇਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਮਾਪਿਆਂ ਅਤੇ ਅਧਿਆਪਕਾਂ ਵਲੋਂ ਇਸ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ । ਸਿੱਖਿਆ ਵਿਭਾਗ ਪੰਜਾਬ ਦਾ ਇਹ ਉਪਰਾਲਾ ਆਉਣ ਵਲੇ ਸਮੇਂ ਵਿਚ ਹੋਰ ਵੀ ਸਾਰਥਿਕ ਸਿੱਧ ਹੋਵੇਗਾ।

WRITTEN BY