Skip to content
Independent perspectives. Global stories.
BREAKING

ਸਰਕਾਰ ਇਸ ਮਹਿਕਮੇ ਵੱਲ ਵੀ ਕਰੇ ਧਿਆਨ

Share this story

ਇਸ ਦੇਸ਼ ਵਿੱਚ ਜਦੋ ਵੀ ਸਰਕਾਰ ਬਦਲਦੀ ਹੈ ਤੇ ਪਹਿਲਾਂ ਦੋ ਤਿੰਨ ਸਾਲ ਸਰਕਾਰ ਵੱਲੋ ਕੋਈ ਵੀ ਵਿਕਾਸ ਦਾ ਕੰਮ ਨਹੀ ਕੀਤਾ ਜਾਂਦਾ ਤੇ ਦੇਸ਼ ਦੇ ਲੋਕ ਸਰਕਾਰ ਦੇ ਖਿਲਾਫ ਹੋ ਜਾਂਦੇ ਹਨ ਕਿ ਸਰਕਾਰ ਨੂੰ ਬਣਾਉਣ ਵਾਲੇ ਅਸੀ ਹਾਂ ਤੇ ਸਰਕਾਰ ਸਾਡੇ ਕੰਮ ਹੀ ਨਹੀ ਕਰਦੀ । ਜਿਸ ਦੇ ਵਿਰੋਧ ਵਿੱਚ ਕਈ ਲੋਕ ਸੜਕਾਂ ਤੇ ਵੀ ਉਤਰ ਆੳਂਦੇ ਹਨ । ਇਹ ਕੋਈ ਮਾਮਲਾ ਨਵਾਂ ਨਹੀ। ਕਿ ਲੋਕ ਸੜਕਾਂ ਤੇ ਉਤਰ ਰਹੇ ਹੁੰਦੇ ਹਨ ਇਹ ਕੰਮ ਤੇ ਸਦੀਆ ਤੋ ਚੱਲਦਾ ਆ ਰਿਹਾ ਹੈ ਤੇ ਲੀਡਰ ਬਾਅਦ ਵਿੱਚ ਸਟੇਜਾਂ ਤੇ ਰੌਲਾਂ ਪਉਂਦੇ ਹਨ ਕਿ ਪਿਛਲੀ ਸਰਕਾਰ ਨੇ ਸਾਡੇ ਵਾਸਤੇ ਛੱਡਿਆ ਈ ਕੁਝ ਨਹੀ ਤੇ ਅਸੀ ਵਿਕਾਸ ਕਿਸ ਤਰ੍ਹਾ ਕਰੀਏ। ਜਦ ਕਿ ਇਸ ਦੇਸ਼ ਵਿੱਚ ਦੋ ਤਿੰਨ ਸਰਕਾਰਾਂ ਤੋ ਵੱਧ ਹੋਰ ਕੋਈ ਸਰਕਾਰ ਨੇ ਰਾਜ ਨਹੀ ਕੀਤਾ। ਤੇ ਹਰ ਵਾਰ ਇਕ ਦੂਜੇ ਨੂੰ ਕਸੂਰਵਾਰ ਕਹਿਣਾ ਵਾਲੀਆਂ ਸਰਕਾਰਾਂ ਚੌਣਾਂ ਜਿੱਤਣ ਤੋ ਬਾਅਦ ਇਹੀ ਬਿਆਨ ਦਿੰਦੀਆਂ ਹਨ। ਪਰ ਇਹਨਾਂ ਦੀਆਂ ਲੜਾਈਆਂ ਵਿੱਚ ਨੁਕਸਾਨ ਤੇ ਆਮ ਜਨਤਾ ਦਾ ਹੀ ਹੁੰਦਾ ਰਿਹਾ ਹੈ। ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਵਿੱਚ ਬਹੁਤ ਸਾਰੇ ਸ਼ਹਿਰ ਅਤੇ ਕਸਬੇ ਇਸ ਤਰ੍ਹਾ ਦੇ ਹਨ ਜਿੰਨ੍ਹਾਂ ਦੀਆਂ ਸੜਕਾਂ ਟੁੱਟੀਆਂ ਹਨ ਤੇ ਉਹਨਾਂ ਨੂੰ ਕਈ ਸਾਲਾਂ ਤੋ ਬਣਾਇਆ ਹੀ ਨਹੀ ਗਿਆ। 15,20 ਕਿਲੋ ਮੀਟਰ ਸੜਕ ਬਣਨ ਨਾਲ ਖਜਾਨੇ ਨਹੀ ਖਾਲੀ ਹੁੰਦੇ । ਜਦੋ ਜਨਤਾ ਸਰਕਾਰ ਬਣਾਉਂਦੀ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਜਨਤਾ ਦਾ ਸਾਥ ਦੇਵੇ। ਪਰ ਸਰਕਾਰ ਨੇ ਚੌਣਾਂ ਜਿੱਤਣ ਤੋ ਬਾਅਦ ਕਦੀ ਵੀ ਆਮ ਲੋਕਾਂ ਦਾ ਸਾਥ ਨਹੀ ਦਿੱਤਾ। ਜਦ ਕਿ ਸਰਕਾਰ ਬਣਦੀ ਹੀ ਲੋਕਾਂ ਦੇ ਸਿਰ ਤੋ ਹੈ ਤੇ ਉਹਨਾਂ ਲੋਕਾਂ ਨੂੰ ਹੀ ਕੰਮ ਨਾ ਮਿਲੇ ਤੇ ਸਰਕਾਰ ਕਹਿੰਦੀ ਹੈ ਕਿ ਕੰਮ ਕਿੱਥੋ ਦਈਏ ਸਰਕਾਰ ਦੇ ਤੇ ਖਜਾਨੇ ਹੀ ਖਾਲੀ ਹਨ। ਪਰ ਸਰਕਾਰ ਚਾਵੇ ਤੇ ਕਿ ਨਹੀ ਕਰ ਸਕਦੀ। ਜਦ ਕਿ ਪੰਜਾਬ ਸਰਕਾਰ ਚੌਣਾਂ ਜਿੱਤਣ ਦੋ ਬਾਅਦ ਫਿਰ ਆਉਣ ਵਾਲੀਆਂ ਚੌਣਾਂ ਦਾ ਹੀ ਸੋਚਣ ਲੱਗ ਜਾਂਦੀ ਹੈ। ਸਰਕਾਰ ਚਾਵੇ ਤੇ ਆਮ ਲੋਕਾਂ ਨੂੰ ਕੰਮ ਵੀ ਦੇ ਸਕਦੀ ਹੈ ਤੇ ਖਜਾਨੇ ਵੀ ਭਰ ਸਕਦੀ ਹੈ । ਬਸ ਸਰਕਾਰ ਉਹਨਾਂ ਮਹਿਕਮਿਆ ਵੱਲ ਧਿਆਨ ਦੇਵੇ ਜਿੰਨ੍ਹਾਂ ਅਫਸਰਾਂ ਦੀ ਸਰਕਾਰ ਨੂੰ ਲੋੜ ਹੀ ਨਹੀ ਤੇ ਉਹ ਨਜਾਇਜ ਤਨਖਾਹਵਾਂ ਲੈ ਰਹੇ ਹਨ। ਅੱਜ ਕਿਤੇ ਕਤਲ ਕੇਸ, ਦੁਰਘਟਨਾ ਜਾਂ ਲੁੱਟ ਖੋਹ ਦਾ ਮਾਮਲਾ ਸਾਹਮਣੇ ਆਉਂਦਾ ਹੈ ਤੇ ਉਸ ਜਗ੍ਹਾ ਤੇ ਐਸਐਚਉ,ਸਬ ਇੰਸਪੈਕਟਰ,ਡੀਐਸਪੀ ਤੋ ਇਲਾਵਾ ਐਸਐਸਪੀ ਵੀ ਪਹੂੰਚ ਜਾਂਦੇ ਹਨ, ਅਤੇ ਜੇ ਕਿਤੇ ਦਾਜ ਦਾ ਕੇਸ ਹੁੰਦਾ ਹੈ ਤੇ ਉਸ ਕੇਸ ਲਈ ਲੋਕ ਐਸਐਸਪੀ ਨੂੰ ਦਰਖਾਸਤ ਦਿੰਦੇ ਹਨ ਪਰ ਦਾਜ ਦੇ ਕੇਸ ਨੂੰ ਪਹਿਲਾਂ ਤੇ ਸਬ ਇੰਸਪੈਕਟਰ ਦੇ ਆਹੁਦੇ ਵਾਲੇ ਦੇਖਦੇ ਹਨ ਫ਼ੇਰ ਐਸਪੀਡੀ ਕੋਲ ਮਾਮਲਾ ਜਾਂਦਾ ਹੈ। ਮਾਮਲਾ ਪਰਚਾ ਦਰਜ ਕਰਨ ਦਾ ਹੋਵੇ ਜਾਂ ਨਾ ਪਰ ਇਸ ਕੇਸ ਵਿੱਚ ਸਬ ਇੰਸਪੈਕਟਰ ਤੇ ਡੀਐਸਪੀ ਦਾ ਰੋਲ ਨਹੀ ਨਜਰ ਆਉਂਦਾ। ਸਬ ਇੰਸਪੈਕਟਰ ਜਾਂ ਡੀਐਸਪੀ ਨਾ ਤੇ ਪਰਚਾ ਕੱਟਦਾ ਹੈ ਤੇ ਨਾ ਹੀ ਉਹ ਕੱਟ ਸਕਦੇ ਹਨ। ਲਿਖਣ ਦਾ ਮਤਲਬ ਇਹ ਹੈ ਕਿ ਜਿਸ ਤਰ੍ਹਾ ਡੀਟੀਉ ਦਾ ਅਹੁਦਾ ਖਤਮ ਕਰ ਦਿੱਤਾ ਹੈ ਉਸ ਤਰ੍ਹਾ ਹੀ ਸਬ ਇੰਸਪੈਕਟਰ ਤੇ ਡੀਐਸਪੀ ਦਾ ਵੀ ਅਹੁੱਦਾ ਖਤਮ ਕਰ ਦਿੱਤਾ ਜਾਵੇ ਤੇ ਉਹਨਾਂ ਨੂੰ ਉਸ ਦੀ ਜਗ੍ਹਾ ਤੇ ਕਿਤੇ ਹੋਰ ਲਾ ਦਿੱਤਾ ਜਾਵੇ ਤੇ ਸਰਕਾਰ ਦੇ ਖਜਾਨੇ ਖਾਲੀ ਕਦੀ ਨਹੀ ਹੋ ਸਕਦੇ। ਕਿਉਂਕਿ ਇਨ੍ਹਾਂ ਅਹੁਦਿਆਂ ਦੀ ਤਨਖਾਹ ਵੀ ਬਹੁਤ ਹੁੰਦੀ ਹੈ। ਤੇ ਸਰਕਾਰ ਨੂੰ ਇਸ ਬਾਰੇ ਜਰੂਰ ਸੋਚਣਾ ਚਾਹੀਦਾ ਹੈ। ਕਿ ਫਾਇਦਾ ਤੇ ਇਨ੍ਹਾ ਆਹੁਦਿਆ ਤੇ ਨਹੀ ਹੁੰਦਾ ਫਿਰ ਕਿਉਂ ਇਹਨਾਂ ਨੂੰ ਨਜਾਇਜ਼ ਤਨਖਾਹਵਾਂ ਦਿੱਤੀਆਂ ਜਾ ਰਹੀਆਂ ਹਨ। ਮੈਂ ਇਹ ਨਹੀ ਕਹਿ ਰਿਹਾ ਕਿ ਇਸ ਅਹੁਦੇ ਤੋ ਅਫਸਰਾਂ ਨੂੰ ਕੱਢ ਦਿੱਤਾ ਜਾਵੇ। ਇਸ ਅਹੁਦੇ ਵਾਲਿਆ ਨੂੰ ਕਿੱਤੇ ਦਫਤਰੀ ਜਾਂ ਹੋਰ ਮਹਿਕਮੇ ‘ਚ ਬਦਲ ਦਿੱਤਾ ਜਾਵੇ । ਤੇ ਸਰਕਾਰ ਇਹਨਾਂ ਆਹੁਦਿਆ ਤੇ ਨੌਕਰੀ ਨਾ ਕੱਢਣ ਤੇ ਜਾਂ ਫਿਰ ਸਬ ਇੰਸਪੈਕਟਰ ਤੇ ਡੀਐਸਪੀ ਨੂੰ ਤਰੱਕੀ ਦੇ ਕੇ ਇਹਨਾਂ ਆਹੁਦਿਆ ਨੂੰ ਬੰਦ ਕਰੇ। ਜਿਸ ਤਰ੍ਹਾ ਡੀਟੀਉ ਮਹਿਕਮੇ ਦੀ ਤਬਦੀਲੀ ਕੀਤੀ ਸੀ। ਤਾਂ ਹੀ ਖਜਾਨੇ ਭਰੇ ਰਹਿਣਗੇ ਤੇ ਕਰੌੜਾਂ ਰੁਪਏ ਬਚਤ ਹੋਵੇਗੀ।

WRITTEN BY