Skip to content
Independent perspectives. Global stories.
BREAKING

ਕਰਾ ਲੈ ਪਿੱਪਲ ਪੱਤੀਆਂ, ਕਿਸੇ ਨਾਲ ਗੱਲ ਨਾ ਕਰੀਂ

Share this story

ਸੋਨੇ ਅਤੇ ਚਾਂਦੀ ਦੇ ਗਹਿਣੇ ਮੁੱਢ ਤੋਂ ਹੀ ਜ਼ਨਾਨੀਆਂ ਦੀ ਧਰੋਹਰ ਰਹੇ ਹਨ। ਗਹਿਣਿਆਂ ਨਾਲ ਜ਼ਨਾਨੀਆਂ ਦੇ ਰੂਪ ਰੰਗ ਨੂੰ ਚਾਰ ਚੰਨ ਲੱਗ ਜਾਂਦੇ ਹਨ। ਪੰਜਾਬੀ ਵਿਰਸੇ ਦੀਆਂ ਜ਼ਨਾਨੀਆਂ ਵੀ ਪੁਰਾਣੇ ਸਮਿਆਂ ਤੋਂ ਵੱਖ-ਵੱਖ ਤਰ੍ਹਾਂ ਦੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ। ਪੰਜਾਬ ਦੇ ਅਮੀਰ ਵਿਰਸੇ ਵਿਚ ਜ਼ਨਾਨੀਆਂ ਨੱਕ ਵਿਚ ਨਗਾਂ ਵਾਲਾ ਸੋਨੇ ਜਾਂ ਚਾਂਦੀ ਕੋਕਾ, ਮੱਥੇ ਤੇ ਟਿੱਕਾ, ਕੰਨਾਂ ਵਿਚ ਕਾਂਟੇ ਜਾਂ ਬਾਲੀਆਂ, ਹੱਥਾਂ ਅਤੇ ਪੈਰਾਂ ਵਿਚ ਛਾਪਾਂ, ਬਾਂਹਾਂ ਵਿਚ ਸੋਨੇ ਦੀਆਂ ਚੂੜੀਆਂ ਅਤੇ ਗਲ ਵਿਚ ਰਾਣੀ ਹਾਰ ਆਦਿ ਗਹਿਣੇ ਪਹਿਨ ਦੀਆਂ ਹਨ। ਪੁਰਾਤਨ ਸਮੇਂ ਵਿਚ ਪਿੱਪਲ ਦੇ ਪੱਤਿਆਂ ਵਰਗਾ ਇੱਕ ਗਹਿਣਾ ਹੁੰਦਾ ਸੀ। ਜਿਸ ਨੂੰ ਪਹਿਲਾਂ ਵਾਲੇ ਸਮੇਂ ਦੀਆਂ ਜ਼ਨਾਨੀਆਂ ਪਿੱਪਲ ਪੱਤੀਆਂ ਵਾਲੇ ਕਾਂਟੇ ਜਾਂ ਰਿੰਗ ਕਹਿੰਦੀਆਂ ਸਨ। ਅਜੋਕੇ ਸਮੇਂ ਵਿਚ ਪਿੱਪਲ ਪੱਤੀਆਂ ਵਾਲਾ ਇਹ ਗਹਿਣਾ ਬਹੁਤ ਘੱਟ ਜ਼ਨਾਨੀਆਂ ਪਾਉਂਦੀਆਂ ਹਨ। ਸਿਰਫ਼ ਉਹੀ ਜ਼ਨਾਨੀਆਂ ਪਾਉਂਦੀਆਂ ਹਨ ਜੋ ਪੁਰਾਣੇ ਸਮੇਂ ਦੀਆਂ ਬਜ਼ੁਰਗ ਹਨ। ਘਰ ਵਿਚ ਤੰਗੀ ਤੁਰਸ਼ੀ ਵੇਲੇ ਇਹ ਗਹਿਣਾ ਬਹੁਤ ਕੰਮ ਆਉਂਦੇ ਸਨ। ਕਈ ਘਰ ਦੀਆਂ ਸੁਆਣੀਆਂ ਸਹੁਰੇ ਘਰ ਵੱਲੋਂ ਪਾਈਆਂ ਹੋਈਆਂ ਨੱਤੀਆਂ, ਕੈਂਠੇ ਨੂੰ ਕਈ ਵੇਚ ਕੇ ਉਸ ਦੇ ਘਰ ਵਾਲੀ ਦਾ ਬੁੱਤਾ ਵੀ ਸਾਰ ਦਿੰਦੀਆਂ ਸਨ। ਪੁਰਾਤਨ ਸਮਿਆਂ ਵਿਚ ਕਈ ਵਾਰ ਘਰਵਾਲਾ ਆਪਣੀ ਬਹੂ ਨੂੰ ਬੋਲੀ ਵੀ ਮਾਰ ਦਿੰਦਾ:
ਆ ਲੈ ਨੱਤੀਆਂ, ਕਰਾ ਲੈ ਪਿੱਪਲ ਪੱਤੀਆਂ,
ਕਿਸੇ ਕੋਲ ਗੱਲ ਨਾ ਕਰੀਂ।
ਪਿੱਪਲ ਪੱਤੀਆਂ ਪਿੱਪਲ ਦੇ ਪੱਤਿਆਂ ਵਰਗਾ ਗਹਿਣਾ ਹੁੰਦਾ ਸੀ।ਬਾਲੀਆਂ ਹੇਠ ਕੁੰਡੇ ਲੱਗੇ ਹੁੰਦੇ ਸਨ। ਇਨ੍ਹਾਂ ਕੁੰਡਿਆਂ ਵਿਚ ਨਿੱਕੀਆਂ ਨਿੱਕੀਆਂ ਪੱਤੀਆਂ ਬਣਾ ਕੇ ਪਾਈਆਂ ਹੁੰਦੀਆਂ ਸਨ। ਮੁਟਿਆਰਾਂ ਦੇ ਥੋੜ੍ਹੇ ਜਿਹੇ ਸਿਰ ਹਿੱਲਣ ਨਾਲ ਹੀ ਪਿੱਪਲ ਪੱਤੀਆਂ ਆਪਸ ਵਿਚ ਵੱਜਦੀਆਂ ਰਹਿੰਦੀਆਂ ਸਨ। ਕਿਸੇ ਵਿਰਲੇ ਹੀ ਪਿੰਡ ਵਿਚ ਕੋਈ ਬਜ਼ੁਰਗ ਜ਼ਨਾਨੀ ਪਿੱਪਲ ਪੱਤੀਆਂ ਵਾਲੇ ਕਾਂਟੇ ਪਾਏ ਹੋਏ ਦਿਸਦੀ ਹੈ। ਨਹੀਂ ਤਾਂ ਜ਼ਿਆਦਾਤਰ ਅਸੀਂ ਅਖ਼ਬਾਰਾਂ ਵਿਚ ਛਪਦੀਆਂ ਤਸਵੀਰਾਂ ਤੇ ਇਨ੍ਹਾਂ ਪੁਰਾਤਨ ਗਹਿਣਿਆਂ ਨੂੰ ਦੇਖਦੇ ਹਾਂ। ਭਾਅ ਮਹਿੰਗਾ ਹੋਣ ਕਾਰਣ ਬਹੁਤੀਆਂ ਜ਼ਨਾਨੀਆਂ ਹੁਣ ਸੋਨੇ ਦੇ ਕਾਂਟੇ ਨਹੀਂ ਬਣਵਾਉਂਦੀਆਂ। ਅੱਜ ਕੱਲ੍ਹ ਦੀਆਂ ਜ਼ਨਾਨੀਆਂ ਸੋਨੇ ਦੀ ਪਰਤ ਚੜ੍ਹੇ ਜਾਂ ਪਲਾਸਟਿਕ ਦੇ ਗਹਿਣਿਆਂ ਦਾ ਇਸਤੇਮਾਲ ਕਰਦੀਆਂ ਹਨ। ਜਿੰਨਾਂ ਦੀ ਕੀਮਤ ਵੀ ਮਾਮੂਲੀ ਹੁੰਦੀ ਹੈ। ਪੰਜਾਬੀ ਵਿਰਸੇ ਦੀ ਇਸ ਧਰੋਹਰ ਨੂੰ ਅਜੇ ਵੀ ਸਾਂਭਿਆ ਜਾਵੇ ਤਾਂ ਜੋ ਇਹ ਪਿੱਪਲ ਪੱਤੀਆਂ ਵਾਲੇ ਗਹਿਣੇ ਸਾਨੂੰ ਸਾਡੇ ਪੁਰਖਿਆਂ ਦੀ ਯਾਦ ਦਿਵਾਉਂਦੇ ਰਹਿਣ।

WRITTEN BY