Skip to content
Independent perspectives. Global stories.
BREAKING

ਫੌਜੀ ਮੁਖੀ ਦੀ ਫਿਰਕੂ ਬਿਆਨਬਾਜ਼ੀ

Share this story

ਭਾਰਤੀ ਸੈਨਾ ਦੇ ਮੁੱਖੀ ਜਰਨਲ ਵਿਪਨ ਰਾਵਤ ਆਪਣੇ ਅਹੁਦੇ ਦੀ ਮਰਿਆਦਾ ਨੂੰ ਉਲੰਘ ਰਹੇ। ਉਨ੍ਹਾਂ ਵੱਲੋਂ ਬਾਹਰੀ ਅਤੇ ਅੰਦਰੂਨੀ ਹਾਲਾਤਾਂ ਬਾਰੇ ਕੀਤੀ ਜਾ ਰਹੀ ਸਿਆਸੀ ਅਤੇ ਫਿਰਕੂ ਬਿਆਨਬਾਜ਼ੀ ਅਨੁਸਾਸ਼ਨ ਅਤੇ ਵਿਧਾਨ ਦੀ ਉਲੰਘਣਾ ਹੈ। ਭਾਰਤ ਦੇ ਸੰਵਿਧਾਨਕ ਪ੍ਰਬੰਧ ਵਿੱਚ ਫੌਜ ਦਾ ਮੁਖੀ ਇਕ ਸਰਕਾਰੀ ਮੁਲਾਜ਼ਮ ਹੈ। ਉਸ ਨੂੰ ਦੇਸ਼ ਦੇ ਸਿਆਸੀ ਰਹਿਨੁਮਾ ਦਾ ਦਰਜਾ ਨਹੀਂ ਦਿੱਤਾ ਗਿਆ। ਫੌਜ ਦੇ ਮੁਖੀ ਨੂੰ ਇਕ ਮਰਿਆਦਾ ’ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਵੱਖ-ਵੱਖ ਕੌਮੀ ਅਤੇ ਕੌਮਾਂਤਰੀ ਮੁੱਦਿਆਂ ਬਾਰੇ ਸਿਆਸੀ ਬਿਆਨਬਾਜ਼ੀ ਦਾ ਉਸ ਨੂੰ ਕੋਈ ਅਧਿਕਾਰ ਨਹੀਂ। ਇਹ ਬੇਹ¤ਦ ਚਿੰਤਾ ਵਾਲੀ ਗੱਲ ਹੈ ਕਿ ਭਾਰਤੀ ਫੌਜ ਦੇ ਮੌਜੂਦਾ ਮੁਖੀ ਜਰਨਲ ਵਿਪਨ ਰਾਵਤ ਕੌਮੀ ਅਤੇ ਕੌਮਾਂਤਰੀ ਮੁੱਦਿਆਂ ’ਤੇ ਲਗਾਤਾਰ ਬੇਲੋੜੀ ਅਤੇ ਵਿਵਾਦਗ੍ਰਸਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਦਾ ਜਦੋਂ ਜੀਅ ਕਰਦਾ ਹੈ ਉਹ ਗੁਆਂਢੀ ਦੇਸ਼ ਖਿਲਾਫ ਬਿਆਨ ਜਾਰੀ ਕਰ ਦਿੰਦੇ ਹਨ। ਇਹ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਉਨ੍ਹਾਂ ਨੂੰ ਅਜਿਹੀ ਬਿਆਨਬਾਜ਼ੀ ਤੋਂ ਰੋਕ ਨਹੀਂ ਰਹੀ। ਵਿਦੇਸ਼ੀ ਮਾਮਲਿਆਂ ਬਾਰੇ ਬਿਆਨ ਪ੍ਰਧਾਨ ਮੰਤਰੀ ਜਾਂ ਵਿਦੇਸ਼ ਮੰਤਰੀ ਹੀ ਦੇ ਸਕਦੇ ਹਨ। ਫੌਜੀ ਮੁਖੀ ਨੇ ਹੁਣ ਆਪਣੇ ਅਹੁਦੇ ਦੀ ਮਰਿਆਦਾ ਨੂੰ ਉਲੰਘਦੇ ਹੋਏ ਪੰਜਾਬ ਦੇ ਹਾਲਾਤਾਂ ਬਾਰੇ ਬਿਨਾ ਸਿਰ ਪੈਰ ਬਿਆਨ ਦਿੱਤਾ ਹੈ। ਫਿਰਕੂ ਨਜ਼ਰੀਏ ਵਾਲਾ ਇਹ ਬਿਆਨ ਬਹੁਤ ਹੀ ਇਤਰਾਜ਼ਯੋਗ ਹੈ। ਇਸ ਬਿਆਨ ਵਿੱਚ ਫੌਜੀ ਮੁਖੀ ਨੇ ਆਖਿਆ ਹੈ ਕਿ ‘ਪੰਜਾਬ ਦੇ ਹਾਲਾਤ ਠੀਕ ਨਹੀਂ, ਜੇ ਜਲਦੀ ਐਕਸ਼ਨ ਨਾ ਲਿਆ ਗਿਆ ਤਾਂ ਬਹੁਤ ਦੇਰ ਹੋ ਜਾਏਗੀ।’ ਉਨ੍ਹਾਂ ਦੇ ਇਸ ਬਿਆਨ ਦਾ ਆਧਾਰ ਕੀ ਹੈ ਇਸ ਬਾਰੇ ਵੀ ਕੋਈ ਤੱਥ ਸਾਂਝੇ ਨਹੀਂ ਕੀਤੇ ਗਏ। ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਵੀ ਅਜਿਹੀ ਸਥਿਤੀ ਬਾਰੇ ਕਦੇ ਕੋਈ ਸੰਕੇਤ ਨਹੀਂ ਦਿੱਤਾ। ਫੌਜੀ ਮੁਖੀ ਦੇ ਬਿਆਨ ਦਾ ਸਿੱਧਾ ਮਤਲਬ ਇਹ ਨਿਕਲਦਾ ਹੈ ਕਿ ਉਹ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਪੰਜਾਬ ਵਿੱਚ 1984 ਦੀ ਤਰ੍ਹਾਂ ਫੌਜ ਰਾਹੀਂ ਸਿੱਖ ਭਾਈਚਾਰੇ ’ਤੇ ਇਕ ਵਾਰ ਫਿਰ ਜ਼ੁਲਮ ਢਾਇਆ ਜਾਵੇ। ਫੌਜੀ ਮੁਖੀ ਦਾ ਇਹ ਬਿਆਨ ਕੇਵਲ ਇਤਰਾਜ਼ਯੋਗ ਹੀ ਨਹੀਂ ਹੈ ਸਗੋਂ ਇਹ ਇਕ ਵੱਡੀ ਸਾਜਿਸ਼ ਦਾ ਹਿੱਸਾ ਮਾਲੂਮ ਹੁੰਦਾ ਹੈ। ਕੁਝ ਸਿੱਖ ਵਿਰੋਧੀ ਤਾਕਤਾਂ ਲਗਾਤਾਰ ਇਸ ਤਰ੍ਹਾਂ ਦੇ ਹਾਲਾਤ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਪੰਜਾਬ ਵਿੱਚ ਸਿੱਖ ਭਾਈਚਾਰੇ ਦੀ ਆਵਾਜ਼ ਨੂੰ ਦਬਾਇਆ ਜਾਵੇ। ਜਦੋਂ ਵੀ ਸਿੱਖ ਭਾਈਚਾਰਾ ਆਪਣੇ ਨਾਲ ਹੋਈ ਬੇਇਨਸਾਫੀ ਸਬੰਧੀ ਇਨਸਾਫ ਲੈਣ ਲਈ ਆਵਾਜ਼ ਉਠਾਉਂਦਾ ਹੈ ਤਦ ਹੀ ਦੇਸ਼ ਨੂੰ ਖਤਰੇ ਦਾ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮਕਸਦ ਸਾਫ ਹੈ ਕਿ ਸਿੱਖ ਭਾਈਚਾਰੇ ਨੂੰ ਲੋਕਤੰਤਰੀ ਤਰੀਕੇ ਨਾਲ ਵੀ ਆਪਣੀ ਆਵਾਜ਼ ਉਠਾਉਣ ਦਾ ਅਧਿਕਾਰ ਨਹੀਂ ਹੈ। ਫੌਜੀ ਮੁਖੀ ਅਜਿਹਾ ਮਾਹੌਲ ਬਣਾ ਰਹੇ ਹਨ ਕਿ ਸਿੱਖਾਂ ਵਿੱਚ ਡਰ ਅਤੇ ਦਹਿਸ਼ਤ ਫੈਲ ਜਾਵੇ ਅਤੇ ਉਹ ਘਰਾਂ ਵਿੱਚ ਜਾ ਵੜਨ। ਦੂਸਰੇ ਪਾਸੇ ਇਸ ਬਿਆਨ ਰਾਹੀਂ ਉਹ ਅਜਿਹਾ ਮਾਹੌਲ ਤਿਆਰ ਕਰ ਰਹੇ ਹਨ ਕਿ ਪੰਜਾਬ ਵਿੱਚ ਫਿਰ ਫੌਜ ਤਾਇਨਾਤ ਕਰਕੇ ਸਿੱਖ ਭਾਈਚਾਰੇ ਉ¤ਪਰ ਜ਼ੁਲਮ ਢਾਏ ਜਾਣ ਪੰਜਾਬ ਨੂੰ ਉਜਾੜਿਆ ਜਾਵੇ। ਇਸ ਸਾਜਿਸ਼ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ। ਫੌਜੀ ਮੁਖੀ ਦੀ ਮਾਨਸਿਕਤਾ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਿਹਾ। ਇਸ ਲਈ ਅਜਿਹੇ ਫਿਰਕੂ ਜਰਨਲ ਨੂੰ ਫੌਜ ਦੇ ਮੁਖੀ ਵਜੋਂ ਤੁਰੰਤ ਹਟਾਉਣ ਲਈ ਮੁਹਿੰਮ ਸ਼ੁਰੂ ਕੀਤੀ ਜਾਵੇ। ਦੇਸ਼ ਦੀ ਨਿਆਪਾਲਿਕਾ ਨੂੰ ਵੀ ਇਸ ਬਿਆਨਬਾਜ਼ੀ ਦਾ ਖੁਦ ਨੋਟਿਸ ਲੈਣਾ ਚਾਹੀਦਾ ਹੈ ਅਤੇ ਜਵਾਬਦੇਹੀ ਲਈ ਫੌਜੀ ਮੁਖੀ ਨੂੰ ਅਦਾਲਤ ਵਿੱਚ ਤਲਬ ਕੀਤਾ ਜਾਵੇ।
– ਬਲਜੀਤ ਸਿੰਘ ਬਰਾੜ

WRITTEN BY