ਲੜੀ ਜੋੜਨ ਲਈ 29 ਦਾ ਅੰਕ ਪੜ੍ਹੋ
ਔਰਤ ਆਪਣੀ ਜ਼ਿੰਦਗੀ ‘ਚ ਕਈ ਕਿਰਦਾਰ ਅਦਾ ਕਰਦੀ ਹੈ ਕਦੇ ਬੇਟੀ, ਕਦੇ ਭੈਣ, ਕਦੇ ਨੂੰਹ, ਕਦੇ ਸਸ ਤੇ ਕਦੇ ਪਤਨੀ, ਪਰ ਇਹ ਕਿਰਦਾਰ ਨਿਭਾਉਂਦੇ ਹੋਏ ਨਾ ਚਾਹੁੰਦੇ ਹੋਏ ਵੀ ਆਪਣੇ ਖ਼ੁਆਬਾਂ ਦਾ ਕ?ਤਲ ਕਰ ਦਿੰਦੀ ਹੈ,ਤਾਂ ਜੋ ਉਸ ਦਾ ਪਰਿਵਾਰ ਸੁਖੀ ਰਹਿ ਸਕੇ, ‘ਤੇ ਬਦਲੇ ਵਿਚ ਸਮਾਜ, ਉਸਨੂੰ ਲਾਚਾਰਤਾ ਦਿੰਦਾ ਹੈ । ਇਸ ਮਰਦ ਪ੍ਰਧਾਨ ਸਮਾਜ ਨੇ ਔਰਤ ਪ੍ਰਤੀ ਅਜਿਹੀ ਮਾਨਸਿਕਤਾ ਬਣਾ ਦਿਤੀ ਹੈ ਕਿ ਉਨ੍ਹਾਂ ਦੀ ਸਮਝ ਅਧੂਰੀ ਹੈ, ਉਹ ਆਪਣੇ ਫੈ?ਸਲੇ ਆਪ ਨਹੀਂ ਲੈ ਸਕਦੀਆਂ। ਸਮਾਜ ਵਿਚਲੀਆਂ ਕੁਝ ਚੇਤੰਨ ਔਰਤਾਂ ਨੇ ਆਪਣੀ ਪਛਾਣ ਅਪਣੇ ਬਲਬੂਤੇ ਤੇ ਬਣਾਈ ਹੈ। ਅਜ ਔਰਤਾਂ ਦੇਸ਼ ਦੀ ਪ੍ਰਗਤੀ ਵਿਚ ਅਹਿਮ ਹਿਸਾ ਪਾ ਰਹੀਆਂ ਹਨ। ਅਜ ਦੀ ਔਰਤ ਬਸ ਕੰਡਕਟਰ ਤੋਂ ਲੈ ਕੇ ਚੰਨ ਤਕ, ਹਰ ਪਾਸੇ ਅਗੇ ਵਧ ਰਹੀਆਂ ਹਨ। ਹਰ ਕੰਮ ‘ਚ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਚਲ ਰਹੀਆਂ ਹਨ। ਭਾਵੇਂ ਗਲ ਹੋਵੇ ਮਦਰ ਟਰੇਸਾ, ਕਲਪਨਾ ਚਾਵਲਾ, ਇੰਦਰਾ ਗਾਂਧੀ, ਕਿਰਨ ਬੇਦੀ, ਸਾਇਨਾ ਨੇਹਵਾਲ ਹਰ ਖੇਤਰ ‘ਚ ਔਰਤਾਂ ਨੇ ਆਪਣਾ ਇਕ ਮੁਕ?ਾਮ ਬਣਾਇਆ ਹੈ। ਘਰ ਦੀ ਚਾਰਦੀਵਾਰੀ ਤੋਂ ਬਾਹਰ ਆ ਕੇ ਅਜ ਦੀ ਔਰਤ ਬੁਲੰਦੀ ਦੀ ਪਰਵਾਜ਼ ਲਗਾ ਰਹੀ ਹੈ। ਕਈ ਵਾਰੀ ਅਸੀਂ ਦੇਖਦੇ ਹਾਂ ਕਿ ਔਰਤ ਪਛਮ ਦੇ ਨਾਰੀਵਾਦੀ ਸਿਧਾਂਤਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਦੀ ਹੋਈ ਆਪਣੀ ਸਥਿਤੀ ਸੁਧਾਰਨ ਵਾਸਤੇ ਸੋਚਦੀ ਹੈ। ਪਰ ਔਰਤ ਦੀ ਬੁਲੰਦੀ ਅਤੇ ਉਹਨਾਂ ਦੇ ਸੁਪਨਿਆਂ ਨੂੰ ਇਹ ਜ਼ਾਲਿਮ ਸਮਾਜ ਆਪਣੀ ਪਛੜੀ ਹੋਈ ਸੋਚ ਨਾਲ ਕੁਤਰ ਦਿੰਦਾ ਹੈ ਤੇ ਔਰਤ ਦੇ ਸੁਪਨਿਆਂ ਦੀ ਮੌਤ ਹੋ ਜਾਂਦੀ ਹੈ। ਭਾਵੇਂ ਅਸੀ ਅਜ ਤਰਕੀ ਦੇ ਵਡੇ-ਵਡੇ ਦਾਅਵੇ ਕਰਦੇ ਨਹੀਂ ਥਕਦੇ ਤੇ ਦੁਨੀਆਂ ਦੇ ਪਿਛਲੇ ਸਭ ਮਨੁਖਾਂ ਤੋਂ ਖ਼ੁਦ ਨੂੰ ਅਵਲ ਤੇ ਸਭਿਅਕ ਕਹਾਉਣ ਵਿਚ ਫ਼ਖਰ ਮਹਿਸੂਸ ਕਰਦੇ ਹਾਂ ਕਿਉਂਕਿ ਅਸੀ ਚੰਨ ਤੇ ਫ਼ਤਿਹ ਪਾਉਣ ਉਪਰੰਤ ਮੰਗਲ ਗ੍ਰਹਿ ਤੇ ਜਿਤ ਦੀ ਪ੍ਰਾਪਤੀ ਦੇ ਸੁਪਨੇ ਵੇਖ ਰਹੇ ਹਾਂ। ਪਰ ਕਿੰਨੀ ਸ਼ਰਮ ਵਾਲੀ ਗਲ ਹੈ ਕਿ ਏਨੀ ਤਰਕੀ ਕਰ ਲੈਣ ਦੇ ਬਾਵਜੂਦ, ਸਾਡੇ ਸਮਾਜ ਵਿਚ ਅਜ ਇਕ ਔਰਤ ਦੀ ਇਜ਼ਤ ਤਕ ਮਹਿਫ਼ੂਜ਼ ਨਹੀਂ ਹੈ। ਹਾਲਾਤ ਇਸ ਕਦਰ ਗੰਭੀਰ ਹਨ ਕਿ ਮੁਟਿਆਰਾਂ ਦੀ ਗਲ ਛਡੋ ਅਜ ਸਮਾਜ ਵਿਚ ਵਿਚਰਦੇ ਦਰਿੰਦਿਆਂ ਹਥੋਂ ਅਠ ਮਹੀਨਿਆਂ ਤੇ ਅਠ ਸਾਲਾਂ ਦੀਆਂ ਬਚੀਆਂ ਤੋਂ ਲੈ ਕੇ 80 ਸਾਲਾਂ ਦੀ ਬੇਬੇ ਤਕ ਵੀ ਮਹਿਫੂਜ਼ ਨਹੀਂ। ਯਕੀਨਨ ਇਹ ਸਮਾਜ ਲਈ ਸ਼ਰਮ ਵਾਲੀ ਗਲ ਹੈ, ਨਾਲ ਹੀ ਸਾਡੀ ਸਮੁਚੀ ਮਨੁਖ ਜਾਤੀ ਲਈ ਇਕ ਗੰਭੀਰ ਚੁਣੌਤੀ ਭਰਪੂਰ ਚਿੰਤਾ ਦਾ ਵਿਸ਼ਾ ਹੈ। ਇਸ ਸੰਦਰਭ ਵਿਚ ਸਾਹਿਰ ਲੁਧਿਆਣਵੀ ਕਹਿੰਦੇ ਹਨ :
ਔਰਤ ਨੇ ਜਨਮ ਦੀਯਾ ਮਰਦੋਂ ਕੋ, ਮਰਦੋਂ ਨੇ ਉਸੇ ਬਾਜ਼ਾਰ ਦੀਯਾ,
ਜਬ ਜੀਅ ਚਾਹਾ ਮਸਲਾ, ਕੁਚਲਾ, ਜਬ ਜੀਅ ਚਾਹਾ ਧੁਤਕਾਰ ਦੀਯਾ।
ਮਰਦੋਂ ਕੇ ਲੀਯੇ ਹਰ ਜ਼ੁਲਮ ਰਵਾਅ, ਔਰਤ ਕੇ ਲੀਯੇ ਰੋਨਾ ਭੀ ਖ਼ਤਾ,
ਮਰਦੋਂ ਕੇ ਕੀਯੇ ਹਰ ਐਸ਼ ਕਾ ਹਕ, ਔਰਤ ਕੇ ਲੀਯੇ ਜੀਨਾ ਭੀ ਖਤਾ।
ਪਿਛਲੇ ਦਿਨੀਂ ਇਕ ਆਲਮੀ ਮਾਹਰਾਂ ਦੇ ਪੈਨਲ ਵਲੋਂ ਕੀਤੇ ਸਰਵੇਖਣ ਉਪਰੰਤ ਜੋ ਤਥ ਉਭਰ ਕੇ ਸਾਹਮਣੇ ਆਏ, ਜੇਕਰ ਉਨ੍ਹਾਂ ਨੂੰ ਸਚ ਮੰਨੀਏ ਤਾਂ ਸਮੁਚੀ ਦੁਨੀਆਂ ਦੇ ਨਾਲ-ਨਾਲ ਸਾਡੇ ਅਪਣੇ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕਰਨ ਵਾਲੀ ਗਲ ਹੈ। ਥਾਮਸਨ ਰਾਈਟਰਜ਼ ਫ਼ਾਊਂਡੇਸ਼ਨ ਦੇ ਉਕਤ ਸਰਵੇਖਣ ਅਨੁਸਾਰ ਭਾਰਤ ਦੁਨੀਆਂ ਭਰ ਦੇ ਦੇਸ਼ਾਂ ਵਿਚੋਂ ਔਰਤਾਂ ਲਈ ਸਭ ਤੋਂ ਵਧ ਖ਼ਤਰਨਾਕ ਤੇ ਅਸੁਰਖਿਅਤ ਮੁਲਕ ਹੈ ਤੇ ਅਪਣੇ ਇਸ ਸਰਵੇ ਵਿਚ ਔਰਤਾਂ ਲਈ ਗ਼ੈਰ-ਮਹਿਫ਼ੂਜ਼ ਮੁਲਕਾਂ ਦੀ ਸ਼੍ਰੇਣੀ ਵਿਚ ਭਾਰਤ ਨੂੰ ਅਵਲ ਨੰਬਰ ਉਤੇ ਰਖਿਆ ਗਿਆ ਹੈ।ਜਦ ਕਿ ਹੈਰਾਨੀ ਵਾਲੀ ਗਲ ਇਹ ਹੈ ਕਿ ਇਸ ਫ਼ਹਿਰਿਸਤ ਵਿਚ ਦਹਿਸ਼ਤ ਗਰਦੀ ਨਾਲ ਪ੍ਰਭਾਵਤ ਅਫ਼ਗ਼ਾਨਿਸਤਾਨ ਤੇ ਜੰਗ ਨਾਲ ਤਬਾਹ ਹੋਏ ਸੀਰੀਆ ਵਰਗੇ ਦੇਸ਼ ਕ੍ਰਮਵਾਰ ਦੂਜੇ ਤੇ ਤੀਜੇ ਸਥਾਨ ਉਤੇ ਹਨ ਜਦੋਂ ਕਿ ਅਮਰੀਕਾ ਪਛਮੀ ਦੇਸ਼ਾਂ ਵਿਚ ਇਕ ਅਜਿਹਾ ਦੇਸ਼ ਹੈ, ਜੋ ਉਪਰਲੇ 10 ਦੇਸ਼ਾਂ ਵਿਚ ਸ਼ਾਮਲ ਹੈ।ਇਹ ਸਰਵੇ ਉਕਤ ਸੰਸਥਾ ਦੁਆਰਾ 26 ਮਾਰਚ ਤੋਂ 4 ਮਈ 2018 ਵਿਚਕਾਰ ਕਰਵਾਇਆ ਗਿਆ ਹੈ।ਇਸ ਸਰਵੇ ਵਿਚ ਪੂਰੀ ਦੁਨੀਆਂ ਦੇ 548 ਅਜਿਹੇ ਮਾਹਰਾਂ ਨੂੰ ਸ਼ਾਮਲ ਕੀਤਾ ਗਿਆ, ਜੋ ਔਰਤਾਂ ਨਾਲ ਸਬੰਧਤ ਸਮਸਿਆਵਾਂ ਤੋਂ ਪੂਰੀ ਤਰ੍ਹਾਂ ਵਾਕਫ਼ ਸਨ।ਇਨ੍ਹਾਂ ਵਿਚ ਵਿਦਿਅਕ ਵਿਭਾਗ ਨਾਲ ਸਬੰਧਿਤ, ਸਿਹਤ ਤੇ ਐਨ.ਜੀ.ਓਜ਼ ਵਿਚ ਕੰਮ ਕਰਦੇ ਲੋਕੀ ਵੀ ਸ਼ਾਮਲ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ 2011 ਵਿਚ ਕਰਵਾਏ ਇਕ ਇਸੇ ਤਰ੍ਹਾਂ ਦੇ ਸਰਵੇ ਵਿਚ ਭਾਰਤ ਚੌਥੇ ਸਥਾਨ ਉਤੇ ਸੀ।ਥਾਮਸਨ ਰਈਟਰਜ਼ ਫ਼ਾਊਂਡੇਸ਼ਨ ਦਾ ਉਕਤ ਸਰਵੇ ਸੰਸਾਰ ਦੇ ਕੁਲ 193 ਦੇਸ਼ਾਂ ਦੀਆਂ ਔਰਤਾਂ ਦੇ ਹਾਲਾਤ ਉਤੇ ਅਧਾਰਤ ਹੈ। ਇਸ ਸਰਵੇ ਵਿਚ ਭਾਰਤ ਨੂੰ ਔਰਤਾਂ ਲਈ ਸਭ ਤੋਂ ਵਧ ਗ਼ੈਰ-ਮਹਿਫ਼ੂਜ਼ ਕਰਾਰ ਦਿੰਦਿਆਂ ਪਹਿਲੇ ਸਥਾਨ ਉਤੇ ਰਖਿਆ ਗਿਆ ਹੈ। ਪਹਿਲੇ ਦਸ ਦੇਸ਼ਾਂ ਦੀ ਸੂਚੀ ਵਿਚ ਅਮਰੀਕਾ ਦਸਵੇਂ ਸਥਾਨ ਉਤੇ, ਪਾਕਿਸਤਾਨ ਛੇਵੇਂ ਸਥਾਨ ਉਤੇ, ਸੋਮਾਲੀਆ ਚੌਥੇ ਸਥਾਨ ਉਤੇ ਅਤੇ ਸਾਉਦੀ ਅਰਬ ਪੰਜਵੇਂ ਸਥਾਨ ਉਤੇ ਹੈ। ਜੇਕਰ ਇਸ ਸਰਵੇਖਣ ਦੀ ਤੁਲਨਾ 2011 ਦੇ ਸਰਵੇਖਣ ਨਾਲ ਕਰੀਏ ਤਾਂ ਦੋਹਾਂ ਵਿਚਕਾਰ ਜ਼ਮੀਨ-ਆਸਮਾਨ ਦਾ ਫ਼ਰਕ ਵਿਖਾਈ ਦਿੰਦਾ ਹੈ ਕਿਉਂ ਕਿ 2011 ਵਾਲੇ ਸਰਵੇਖਣ ਵਿਚ ਕ੍ਰਮਵਾਰ ਅਫ਼ਗ਼ਾਨਿਸਤਾਨ ਪਹਿਲੇ, ਕਾਂਗੋ ਦੂਜੇ, ਪਾਕਿਸਤਾਨ ਤੀਜੇ, ਭਾਰਤ ਚੌਥੇ ਤੇ ਸੋਮਾਲੀਆ ਪੰਜਵੇਂ ਸਥਾਨ ਉਤੇ ਸਨ।ਸਰਵੇਖਣ ਵਿਚ ਇਕਲਾ ਜਿਨਸੀ ਸ਼ੋਸ਼ਣ ਜਾਂ ਛੇੜ-ਛਾੜ ਦੇ ਹੀ ਮੁਦੇ ਨਹੀਂ ਹਨ ਸਗੋਂ ਇਸ ਦੇ ਨਾਲ-ਨਾਲ ਔਰਤਾਂ ਦੀ ਸਿਹਤ, ਸਭਿਆਚਾਰਕ ਰਵਾਇਤਾਂ, ਭੇਦ-ਭਾਵ, ਕੁਟਮਾਰ ਤੇ ਮਨੁਖੀ ਜਿਸਮ ਦੀ ਸਮਗਲਿੰਗ ਦੇ ਮਾਮਲੇ ਵੀ ਸ਼ਾਮਲ ਕੀਤੇ ਗਏ ਹਨ।
– ਬਾਕੀ ਕੱਲ੍ਹ ਪੜ੍ਹੋ
ਔਰਤ ਅਤੇ ਸਮਾਜ ਦਾ ਸੱਚ



