ਔਰਤ ਸਾਡੇ ਸਮਾਜ ਦਾ ਉਹ ਕਿਰਦਾਰ ਹੈ ਜੋ ਇਤਿਹਾਸ ਤੋਂ ਲੈ ਕੇ ਹੁਣ ਤਕ ਆਪਣੀ ਹੋਂਦ ਅਤੇ ਆਪਣੀ ਪਹਿਚਾਣ ਲਈ ਲੜਦੀ ਆਈ ਹੈ, ਹਰ ਦੌਰ ‘ਚ ਇਸ ਕਿਰਦਾਰ ਨੂੰ ਤਸ਼ਦਦ ਦਾ ਸ਼ਿਕਾਰ ਹੋਣਾ ਪਿਆ ਹੈ।
ਰੱਬ ਦੀ ਕਲਾ ਦਾ ਇਕ ਬਿਹਤਰੀਨ ਨਮੂਨਾ, ਸੁੰਦਰਤਾ ਤੇ ਮਮਤਾ ਦੀ ਮੂਰਤ, ਹਰ ਰਿਸ਼ਤੇ ਦਾ ਆਧਾਰ, ਜ਼ਿੰਦਗੀ ਰੂਪੀ ਬਗ਼ੀਚੇ ਦਾ ਹਰ ਫ਼ੁਲ ਜਿਸਦੇ ਬਿਨਾਂ ਅਧੂਰਾ ਹੈ, ਉਹ ਹੈ ਔਰਤ। ਗੁਰੂਆਂ, ਪੀਰਾਂ ਤੇ ਯੋਧਿਆਂ ਨੂੰ ਜਨਮ ਦੇਣ ਵਾਲੀ ਔਰਤ ਨੇ ਖ਼ੁਦ ਵੀ ਝਾਂਸੀ ਦੀ ਰਾਣੀ ਬਣ ਕੇ ਅਤਿਆਚਾਰ ਦੇ ਖ਼ਿਲਾਫ ਸੰਘਰਸ਼ ਕੀਤਾ ਹੈ। ਪਰ ਮਮਤਾ ਦੀ ਮੂਰਤ, ਰਬ ਦਾ ਦੂਜਾ ਨਾਂ ਕਹੀ ਜਾਣ ਵਾਲੀ ਔਰਤ ਨੂੰ ਪੈਰ ਦੀ ਜੁਤੀ ਵੀ ਸਮਝਿਆ ਜਾਂਦਾ ਹੈ।
ਹਰ ਧਰਮ ਵਿਚ ਔਰਤ ਦੀ ਇਕ ਖ਼ਾਸ ਥਾਂ ਹੈ । ਹਿੰਦੂ ਧਰਮ ‘ਚ ਔਰਤ ਨੂੰ ਦੇਵੀ ਆਖ ਸਤਿਕਾਰਿਆ ਜਾਂਦਾ ਹੈ ਤੇ ਕੰਜਕਾਂ ਦੀ ਪੂਜਾ ਕੀਤੀ ਜਾਂਦੀ ਹੈ, ਸਿਖ ਧਰਮ ‘ਚ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਜਾਂਦਾ ਹੈ, ਇਸਲਾਮ ਧਰਮ ਵੀ ਇਸਦੇ ਬਾਨੀ ਹਜਰਤ ਮੁਹੰਮਦ ਹਜ਼ਰਤ ਦੀ ਬੇਟੀ ਫ਼ਾਤਿਮਾ ਤੋਂ ਸ਼ੁਰੂ ਹੋਇਆ ਤੇ ਇਸਾਈ ਧਰਮ ਵਿਚ ਵੀ ਹਜ਼ਰਤ ਮਰਿਅਮ ਨੂੰ ਇਕ ਆਲਾ ਮੁਕ?ਾਮ ਦਿਤਾ ਗਿਆ ਹੈ।
ਪਰ ਫ਼ੇਰ ਵੀ ਮੁਢ ਤੋਂ ਲੈ ਕੇ ਹੁਣ ਤਕ ਔਰਤ ਹਰ ਦੌਰ ‘ਚ ਜ਼ੁਲਮੋ-ਜਬਰ ਤੇ ਤਸ਼ਦਦ ਦਾ ਸ਼ਿਕਾਰ ਹੁੰਦੀ ਆਈ ਹੈ। ਫ਼ਿਰ ਭਾਵੇਂ ਸਾਰੇ ਧਰਮ ਔਰਤ ਦੀ ਅਜ਼ਾਦੀ, ਬਿਹਤਰੀ ਅਤੇ ਬਰਾਬਰੀ ਦੀ ਦੁਹਾਈ ਦਿੰਦੇ ਹਨ, ਪਰ ਇਹ ਜ਼ਾਲਿਮ ਸਮਾਜ ਨੇ ਧਰਮ ਨੂੰ ਵੀ ਆਪਣੇ ਵਾਂਗ ਮੋੜ ਔਰਤ ਨੂੰ ਆਪਣਾ ਜ਼ੁਲਮ ਦਾ ਸ਼ਿਕਾਰ ਬਣਾ ਲਿਆ।
ਕਈ ਧਾਰਮਿਕ ਸਥਾਨਾਂ ‘ਤੇ ਔਰਤ ਦੀ ਮੌਜੂਦਗੀ ਧਰਮ ਦੇ ਠੇਕੇਦਾਰਾਂ ਨੂੰ ਮਨਜ਼ੂਰ ਨਹੀਂ। ਦੇਵੀ ਪੁਜਣ ਵਾਲੇ ਹਿੰਦੂਆਂ ਵਿਚ ਕਈ ਮੰਦਰਾਂ ‘ਚ ਔਰਤ ਨੂੰ ਜਾਣ ਨਹੀਂ ਦਿਤਾ ਜਾਂਦਾ। ਮੁਸਲਿਮ ਧਰਮ ਵਿਚ ਵੀ ਔਰਤ ਨੂੰ ਕਈ ਮਸਜਿਦਾਂ ‘ਚ ਜਾ ਕੇ ਨਮਾਜ਼ ਪੜਨ ਦੀ ਇਜਾਜ਼ਤ ਨਹੀਂ ਹੈ। ਆਧੁਨਿਕ ਕਹੇ ਜਾਣ ਵਾਲੇ ਸਿਖ ਧਰਮ, ਜਿਸ ਵਿਚ ਔਰਤ ਦੀ ਬਿਹਤਰੀ ਲਈ ਗੁਰੂਆਂ ਵਲੋਂ ਆਵਾਜ਼ ਬੁਲੰਦ ਕੀਤੀ ਗਈ, ਉਸ ਵਿਚ ਤਖਤਾਂ ‘ਤੇ ਅਜੇ ਵੀ ਔਰਤਾਂ ਨੂੰ ਕੀਰਤਨ ਕਰਨ ਦੀ ਮਨਾਹੀ ਹੈ। ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਧਾਰਮਿਕ ਪਖੋਂ ਔਰਤ ਅਜੇ ਵੀ ਵਧੀਕੀਆਂ ਦਾ ਸ਼ਿਕਾਰ ਹੈ।
ਸ਼ੁਰੂ ਤੋਂ ਸਤੀ ਪ੍ਰਥਾ, ਦਾਜ ਵਰਗੇ ਜ਼ੁਲਮ ਔਰਤਾਂ ਤੇ ਕੀਤੇ ਗਏ, ਅਤੇ ਹੁਣ ਇਸਨੂੰ ਭਰੂਣ ਹਤਿਆ, ਔਨਰ ਕੀਲਿੰਗ ਵਰਗੀ ਸਮਾਜਿਕ ਕੁਰੀਤੀਆਂ ਦਾ ਨਾਂ ਦੇ ਕੇ ਸਮਾਜ ਨੇ ਔਰਤ ਨੂੰ ਅਲਗ ਸ਼੍ਰੇਣੀ ‘ਚ ਰਖਿਆ ਹੈ। ਸਿਰਫ਼ ਪਿਛੜੇ ਦੇਸ਼ਾਂ ਵਿਚ ਹੀ ਨਹੀਂ, ਸਗੋਂ ਆਪਣੇ ਆਪ ਨੂੰ ਬੜਾ ਵਿਕਸਿਤ ਆਖਣ ਵਾਲੇ ਮੁਲਕ (ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ ਆਦਿ) ‘ਚ ਵੀ ਔਰਤ ਨੂੰ ਮਰਦ ਦੇ ਬਰਾਬਰ ਨਹੀਂ ਸਮਝਿਆ ਜਾਂਦਾ।
ਬਾਬੇ ਨਾਨਕ ਨੇ ਕਈ ਸਲੋਕਾਂ ਵਿਚ ਔਰਤ ਦੇ ਹਕਾਂ ਲਈ ਜਿਥੇ ਆਵਾਜ਼ ਉਠਾਈ, ਉਥੇ ਹੀ ਉਨ੍ਹਾਂ ਔਰਤ ਨੂੰ ਸਾਰੇ ਸਮਾਜਕ ਰਿਸ਼ਤਿਆਂ ਦਾ ਸਰੋਤ ਮੰਨਿਆ ਤੇ ਫ਼ਰਮਾਇਆ ਹੈ ਕਿ :
ਠਭੰਡਿ ਜੰਮੀਐ, ਭੰਡਿ ਨਿੰਮੀਐ, ਭੰਡਿ ਮੰਗਣੁ ਵੀਆਹੁ।। ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ।।
ਭੰਡੁ ਮੁਆ, ਭੰਡੁ ਭਾਲੀਐ, ਭੰਡਿ ਹੋਵੈ ਬੰਧਾਨੁ।। ਠਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।’’
ਇਸਲਾਮ ਧਰਮ ਦੇ ਆਖ਼ਰੀ ਨਬੀ ਹਜ਼ਰਤ ਮੁਹੰਮਦ (ਸ) ਦੇ ਕੋਲ ਇਕ ਸਹਾਬੀ (ਸਹਾਬੀ ਉਸ ਆਦਮੀ ਨੂੰ ਕਹਿੰਦੇ ਹਨ ਜਿਸ ਨੇ ਹਜ਼ਰਤ ਮੁਹੰਮਦ (ਸ) ਨੂੰ ਜਿਊਂਦੇ ਜੀਅ ਅਪਣੀਆਂ ਅਖਾਂ ਨਾਲ ਵੇਖਿਆ ਹੋਵੇ, ਉਨ੍ਹਾਂ ਦੁਆਰਾ ਦਿਤੀਆਂ ਹਦਾਇਤਾਂ ਉਤੇ ਅਮਲ ਕੀਤਾ ਹੋਵੇ) ਆਇਆ ਤੇ ਆਪ ਨੂੰ ਪੁਛਣ ਲਗਾ ਕਿ ਮੈਨੂੰ (ਅਲਾਹ ਤੇ ਰਸੂਲ ਤੋਂ ਬਾਅਦ) ਦੁਨੀਆਂ ਵਿਚ ਸਭ ਤੋਂ ਵਧ ਕਿਸ ਨੂੰ ਇਜ਼ਤ ਦੇਣੀ ਚਾਹੀਦੀ ਹੈ ਜਾਂ ਸਭ ਤੋਂ ਵਧ ਮੇਰੇ ਹੁਸਨੇ-ਸਲੂਕ ਦਾ ਹਕਦਾਰ ਕੌਣ ਹੈ? ਤਾਂ ਆਪ ਨੇ ਕਿਹਾ ਤੇਰੀ ਮਾਂ। ਉਸ ਨੇ ਫਿਰ ਦੁਬਾਰਾ ਪੁਛਿਆ ਕਿ ਉਸ ਤੋਂ ਬਾਅਦ , ਆਪ ਨੇ ਫਿਰ ਫ਼ਰਮਾਇਆ ਤੇਰੀ ਮਾਂ।
ਉਸ ਨੇ ਤੀਜੀ ਵਾਰ ਪੁਛਿਆ, ਉਸ ਤੋਂ ਬਾਅਦ ਆਪ ਨੇ ਤੀਜੀ ਵਾਰ ਵੀ ਫ਼ਰਮਾਇਆ ਤੇਰੀ ਮਾਂ। ਜਦ ਉਸ ਨੇ ਚੌਥੀ ਵਾਰ ਪੁਛਿਆ ਕਿ ਉਸ ਤੋਂ ਬਾਅਦ ਤਾਂ ਆਪ ਨੇ ਫ਼ਰਮਾਇਆ ਤੇਰਾ ਬਾਪ। ਕਹਿਣ ਦਾ ਭਾਵ ਇਹ ਹੈ ਕਿ ਔਰਤ ਜਾਤ ਵਿਚ ਜੋ ਕੁਰਬਾਨੀ ਅਪਣੇ ਬਚਿਆਂ ਲਈ ਮਾਂ ਦੀ ਹੁੰਦੀ ਹੈ, ਉਸ ਦਾ ਅਹਿਸਾਨ ਇਕ ਬੰਦਾ ਅਪਣੀ ਸਾਰੀ ਉਮਰ ਵੀ ਮਾਂ ਦੀ ਖ਼ਿਦਮਤ ਕਰਦਾ ਰਹੇ ਤਾਂ ਵੀ ਚੁਕਾ ਨਹੀਂ ਸਕਦਾ। ਇਸੇ ਤਰ੍ਹਾਂ ਇਕ ਹੋਰ ਮੌਕੇ ਉਤੇ ਹਜ਼ਰਤ ਮੁਹੰਮਦ (ਸ) ਨੇ ਅਪਣੇ ਸਹਾਬੀਆਂ ਨੂੰ ਫ਼ਰਮਾਇਆ ਕਿ ਜਿਸ ਘਰ ਦੋ ਜਾਂ ਤਿੰਨ ਲੜਕੀਆਂ ਨੇ ਜਨਮ ਲਿਆ ਤੇ ਉਸ ਨੇ ਉਨ੍ਹਾਂ ਲੜਕੀਆਂ ਨੂੰ ਵੇਖ ਕੇ ਮਥੇ ਵਟ ਨਾ ਪਾਇਆ ਤੇ ਲੜਕੀਆਂ ਦੀ ਵਧੀਆ ਢੰਗ ਨਾਲ ਪ੍ਰਵਰਿਸ਼ ਕੀਤੀ, ਲੜਕੀਆਂ ਨੂੰ ਨੇਕ ਤੇ ਚੰਗੀ ਜਗ੍ਹਾ ਵਿਆਹਿਆ ਤਾਂ ਉਹ ਜਨਤ ਵਿਚ ਮੇਰੇ ਨਾਲ ਇਸ ਪ੍ਰਕਾਰ ਹੋਵੇਗਾ, ਜਿਵੇਂ ਇਹ ਦੋ ਉਂਗਲਾਂ (ਜੇਤੂ ਦੇ ਨਿਸ਼ਾਨ ਵਾਲੀਆਂ) ਹਨ। ਸਹਾਬੀ ਦਾ ਆਖਣਾ ਹੈ ਕਿ ਜੇਕਰ ਅਸੀ ਇਕ ਲੜਕੀ ਲਈ ਪੁਛਦੇ ਤਾਂ ਯਕੀਨਨ ਹਜ਼ਰਤ ਮੁਹੰਮਦ (ਸ) ਦਾ ਉਕਤ ਵਾਲਾ ਉਤਰ ਹੀ ਹੋਣਾ ਸੀ। ਹਜ਼ਰਤ ਲੁਕਮਾਨ (ਹਕੀਮ) ਨੇ ਇਕ ਵਾਰ ਅਪਣੇ ਪੁਤਰ ਨੂੰ ਕਿਹਾ ਕਿਤੋਂ ਸਵਰਗ ਦੀ ਮਿਟੀ ਲੈ ਕੇ ਆ ਤਾਂ ਉਨ੍ਹਾਂ ਦੇ ਬੇਟੇ ਨੇ ਅਪਣੀ ਮਾਂ ਦੇ ਪੈਰਾਂ ਹੇਠਲੀ ਮਿਟੀ ਚੁਕੀ ਤੇ ਜਾ ਫੜਾਈ। ਜੇਕਰ ਗਲ ਭਾਰਤ ਦੀ ਕਰੀਏ ਤਾਂ ਸਦੀਆਂ ਤੋਂ ਇਸ ਦੇਸ਼ ਵਿਚ ਔਰਤ ਨੂੰ ਦੇਵੀ ਸਮਝ ਇਸ ਦੀ ਪੂਜਾ ਕੀਤੀ ਜਾਂਦੀ ਹੈ ਤੇ ਬਚੀਆਂ ਨੂੰ ਕੰਜਕਾਂ ਕਹਿ ਕੇ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਜਾਂਦਾ ਹੈ। ਉਕਤ ਸਾਰੀ ਵਿਆਖਿਆ ਕਰਨ ਦਾ ਮਕਸਦ ਇਹੋ ਹੈ ਕਿ ਜਿਸ ਔਰਤ ਨੂੰ ਸਾਡੇ ਗੁਰੂਆਂ, ਪੀਰਾਂ ਤੇ ਅਵਤਾਰਾਂ ਨੇ ਏਨੀ ਇਜ਼ਤ ਨਾਲ ਨਵਾਜਿਆ ਹੈ, ਅਜ ਉਸੇ ਔਰਤ (ਮਾਂ, ਧੀ, ਭੈਣ ਤੇ ਪਤਨੀ) ਉਤੇ ਇਸ ਮਰਦ ਪ੍ਰਧਾਨ ਸਮਾਜ ਨੇ ਆਨੀ-ਬਹਾਨੀ ਜਿਸ ਤਰ੍ਹਾਂ ਉਸ ਉਤੇ ਤਰ੍ਹਾਂ-ਤਰ੍ਹਾਂ ਦੇ ਜਬਰ-ਜ਼ੁਲਮ ਢਾਹੇ ਜਾ ਰਹੇ ਹਨ, ਉਸ ਦੀ ਉਦਾਹਰਣ ਸ਼ਾਇਦ ਉਸ ਦੌਰ ਵਿਚ ਵੀ ਨਹੀਂ ਮਿਲਦੀ, ਜਦੋਂ ਮਨੁਖ ਜੰਗਲਾਂ ਵਿਚ ਰਹਿੰਦਾ ਸੀ। ਤਦੇ ਇਕ ਸ਼ਾਇਰ ਨੇ ਕਿਹਾ ਸੀ ਕਿ :
ਲੋਗ ਔਰਤ ਕੋ ਫਕਤ
ਜਿਸਮ ਸਮਝ ਲੇਤੇ ਹੇਂ,
ਰੂਹ ਭੀ ਹੋਤੀ ਹੈ
ਇਸ ਮੇਂ ਯੇ ਕਹਾਂ ਸੋਚਤੇ ਹੇਂ।
ਕਿਤਨੀ ਸਦੀਓਂ ਸੇ
ਯੇ ਵਹਿਸ਼ਤ ਕਾ ਚਲਨ ਜਾਰੀ ਹੈ,
ਕਿਤਨੀ ਸਦੀਓਂ ਸੇ ਕਾਇਮ ਹੈ ਯੇ
ਗੁਨਾਹੋਂ ਕਾ ਰਿਵਾਜ।
ਲੋਗ ਔਰਤ ਕੀ ਹਰ ਚੀਖ਼ ਕੋ
ਨਗ਼ਮਾ (ਗੀਤ) ਸਮਝੇਂ,
ਵੋਹ ਕਬੀਲੋਂ ਕਾ ਜ਼ਮਾਨਾ
ਹੋ ਕਿ ਸ਼ਹਿਰੋਂ ਕਾ ਰਿਵਾਜ।
ਬੇਸ਼ਕ ਅਜ ਦੇ ਦੌਰ ‘ਚ ਕਿਤਾਬਾਂ ਵਿਚ ਔਰਤ ਤੇ ਮਰਦ ਵਿਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਪਰ ਅਸਲ ‘ਚ ਹਕ?ੀਕ?ਤ ਇਸ ਤੋਂ ਬਿਲਕੁਲ ਦੂਰ ਹੈ। ਸਮਾਜ ਵਿਚ ਔਰਤ ਨੂੰ ਸਨਮਾਨਯੋਗ ਸਥਾਨ ਦੇਣ ਲਈ ਸਮੇਂ-ਸਮੇਂ ‘ਤੇ ਅਨੇਕਾਂ ਯਤਨ ਕੀਤੇ ਜਾਂਦੇ ਹਨ। ਸਾਡੇ ਦੇਸ਼ ਵਿਚ ਮਰਦ ਦੀ ਪ੍ਰਧਾਨਗੀ ਦਾ ਪਰਛਾਵਾਂ ਹਮੇਸ਼ਾ ਔਰਤਾਂ ‘ਤੇ ਭਾਰੂ ਰਹਿੰਦਾ ਹੈ।
– ਬਾਕੀ ਕੱਲ੍ਹ ਪੜ੍ਹੋ



