Skip to content
Independent perspectives. Global stories.
BREAKING

ਨਵਜੰਮੀ ਬੱਚੀ ਨੂੰ ਛੱਡ ਕੇ ਪੇਕੇ ਗਈ ਪਤਨੀ, ਪੁੱਤਰੀ ਨੂੰ ਇਕੱਲਾ ਪਾਲ ਰਿਹਾ ਮਜ਼ਬੂਰ ਪਿਤਾ

Share this story

ਨਵੀਂ ਜੰਮੀ ਬੱਚੀ ਦੀ ਦਾਦੀ ਦਾ ਕਰੀਬ 2 ਸਾਲ ਪਹਲਿਾਂ ਹੀ ਹੋਇਆ ਸੀ ਦੇਹਾਂਤ, ਬੱਚੀ ਦੀ ਵਿਗੜ ਰਹੀ ਹੈ ਸਿਹਤ

ਸਮਾਣਾ- ਕੇਂਦਰ ਸਰਕਾਰ ਦੀ ਤਰਫ ਤੋਂ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਦੇ ਤਹਿਤ ਕੁੜੀਆਂ ਦੀ ਰੱਖਿਆਂ ਕਰਨ ਦੇ ਲਈ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸਦੇ ਬਾਵਜੂਦ ਵੀ ਕਲਯੁਗ ਦੇ ਇਸ ਦੌਰ ਵਿੱਚ ਪਰਿਵਾਰਾਂ ਦਾ ਖੂਨ ਇਸ ਕਦਰ ਪਾਣੀ ਬਣ ਰਿਹਾ ਹੈ ਕਿ ਉਹ ਆਪਣੇ ਪੇਟ ਤੋਂ ਜਨਮੀ ਬੱਚੀ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ। ਕੁੱਝ ਇਸ ਤਰ੍ਹਾਂ ਦਾ ਹੀ ਮਾਮਲਾ ਸਮਾਣਾ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਜਿਥੇ ਇੱਕ ਕਲਯੁੱਗੀ ਮਾਤਾ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਕਰਕੇ ਆਪਣੀ ਦੋ ਮਹੀਨੇ ਦੀ ਨਵਜੰਮੀ ਬੱਚੀ ਨੂੰ ਆਪਣੇ ਸੁਹਰੇ ਪਰਿਵਾਰ ਛੱਡ ਕੇ ਚਲੀ ਗਈ। ਜਿਸਦੇ ਚਲਦੇ ਬੱਚੀ ਨੂੰ ਮਾਂ ਦਾ ਦੁੱਧ ਨਹੀ ਮਿਲਣ ਨਾਲ ਬੱਚੀ ਦੀ ਸਿਹਤ ਦਿਨ ਪ੍ਰਤੀਦਿਨ ਵਿਗੜਦੀ ਜਾ ਰਹੀ ਹੈ ਨਵਜੰਮੀ ਬੱਚੀ ਦੀ ਦਾਦੀ ਦਾ ਕਰੀਬ 2 ਸਾਲ ਪਹਿਲਾ ਦੇਹਾਂਤ ਹੋਣ ਨਾਲ ਬੱਚੀ ਦੀ ਦੇਖਰੇਖ ਕਰਨ ਵਾਲਾ ਘਰ ਵਿੱਚ ਕੋਈ ਔਰਤ ਨਾ ਹੋਣ ਕਾਰਨ ਬੱਚੀ ਦੀ ਸਿਹਤ ਵਿਗੜਨ ਤੋਂ ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਸਮਾਣਾ ਵਿਖੇ ਦਾਖਿਲ ਕਰਵਾਇਆ ਗਿਆ ਹੈ। ਬੱਚੀ ਦੀ ਸਿਹਤ ਵਿਗੜਨ ਨੂੰ ਲੈ ਕੇ ਬੱਚੀ ਦੇ ਬਜ਼ੁਰਗ ਦਾਦਾ ਅਤੇ ਪਤੀ ਦੀ ਤਰਫ ਤੋਂ ਮਾਮੂਲੀ ਗੱਲ ਤੋਂ ਰੁਸ ਕੇ ਗਈ ਬੱਚੀ ਦੀ ਮਾਤਾ ਨੂੰ ਘਰ ਲਿਆਉਣ ਦੀ ਸੰਭਵ ਕੋਸ਼ਿਸ਼ ਕੀਤੀ ਗਈ ਪਰ ਬੱਚੀ ਦੇ ਨਾਨਕੇ ਵਾਲਿਆਂ ਅਤੇ ਉਸਦੀ ਮਾਤਾ ’ਤੇ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ।
ਸਮਾਣਾ ਦੇ ਕ੍ਰਿਸ਼ਨਾ ਬਸਤੀ ਨਿਵਾਸੀ ਵਿਵੇਕ ਕੁਮਾਰ ਨੇ ਦੱਸਿਆ ਕਿ ਉਹਨਾ ਨੇ ਜੁਲਾਈ 2017 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਸਮਾਣਾ ਨਿਵਾਸੀ ਸ਼ਿਨਮ ਗਰਗ ਪੁੱਤਰੀ ਸਤਪਾਲ ਨਾਲ ਲਵਮੈਰਿਜ ਕੀਤੀ ਸੀ ਜਿਸ ਤੋਂ ਬਾਅਦ ਪਤੀ ਪਤਨੀ ਆਪਣੀ ਜ਼ਿੰਦਗੀ ਜੀਅ ਰਹੇ ਸਨ। ਇਸ ਦੌਰਾਨ ਸ਼ੀਨਮ ਗਰਗ ਦੇ ਪੇਕੇ ਵਾਲਿਆਂ ਨਾਲ ਉਹਨਾ ਦਾ ਕੋਈ ਵਾਸਤਾ ਨਹੀ ਸੀ। 30 ਅਗਸਤ ਨੂੰ ਸਮਾਣਾ ਦੇ ਸਿਵਲ ਹਸਪਤਾਲ ਵਿੱਚ ਸਿਜੇਰੀਅਨ ਆਪਰੇਸ਼ਨ ਦੇ ਨਾਲ ਪਰੀਆਂ ਵਰਗੀ ਨੰਨੀ ਜਿਹੀ ਬੱਚੀ ਨੇ ਜਨਮ ਲਿਆ ਤਾਂ ਉਹਨਾ ਦੇ ਪਰਿਵਾਰ ਵਿੱਚ ਖੁਸ਼ੀਆਂ ਆ ਗਈਆਂ ਪਰ ਇਹ ਖੁਸ਼ੀਆਂ ਜ਼ਿਆਦਾ ਦੇਰ ਨਹੀਂ ਰਹਿ ਸਕੀਆਂ ਕਿਉਂਕਿ ਬੱਚੀ ਦੇ ਜਨਮ ਤੋਂ ਬਾਅਦ ਬੱਚੀ ਦੀ ਨਾਨੀ ਰੇਨੂੰ ਬਾਲਾ ਹਸਪਤਾਲ ਵਿੱਚ ਆਪਣੀ ਲੜਕੀ ਸ਼ੀਨਮ ਗਰਗ ਨੂੰ ਮਿਲਣ ਦੇ ਲਈ ਪਹੁੰਚ ਗਈ। ਜਿਸ ਤੋਂ ਉਹਨੂੰ ਦੁਗਣੀ ਖੁਸ਼ੀ ਮਿਲੀ ਕਿ ਇਸ ਬੱਚੀ ਨੇ ਦੋਨੋ ਪਰਿਵਾਰਾਂ ਦਾ ਮਿਲਣ ਕਰਵਾ ਦਿੱਤਾ। ਵਿਵੇਕ ਕੁਮਾਰ ਨੇ ਦੱਸਿਆ ਕਿ ਹਸਪਤਾਲ ’ਚੋਂ ਕਰੀਬ ਇੱਕ ਹਫਤਾ ਬਾਅਦ ਛੁੱਟੀ ਮਿਲਣ ਤੇ ਉਹ ਆਪਣੀ ਨੰਨੀ ਜਿਹੀ ਪਰੀ ਨੂੰ ਆਪਣੇ ਘਰ ਲੈ ਆਏ। ਉਸ ਤੋਂ ਬਾਅਦ ਨਵਜੰਮੀ ਬੱਚੀ ਦੀ ਨਾਨੀ ਰੇਨੂੰ ਬਾਲਾ ਉਹਨਾ ਦੇ ਘਰ ਆਉਣ ਦੀ ਜਗ੍ਹਾ ’ਤੇ ਆਪਣੀ ਲੜਕੀ ਸ਼ੀਨਮ ਗਰਗ ਤੋਂ ਮੋਬਾਇਲ ’ਤੇ ਲੰਬੀਆਂ ਗੱਲਾਂ ਕਰਦੀ ਸੀ।
ਇਸੀ ਦੌਰਾਨ ਆਪਣੀ ਲੜਕੀ ਨੂੰ ਬੱਚੀ ਪੈਦਾ ਕਰਨ ਦੇ ਲਈ ਗਲਤ ਤਰੀਕੇ ਨਾਲ ਭੜਕਾਉਣਾ ਸ਼ੁਰੂ ਕਰ ਦਿੱਤਾ। ਜੋ ਕਿ ਕਾਲ ਡਿਟੇਲ ਤੋਂ ਸਾਫ ਹੈ। ਮਾਤਾ ਦੇ ਝਾਂਸੇ ਵਿੱਚ ਆ ਕੇ ਮਿਤੀ 18 ਅਕਤੂਬਰ ਨੂੰ ਬਿਨਾ ਵਜ੍ਹਾ ਤੋਂ ਝਗੜਾ ਕਰਕੇ ਆਪਣੀ ਬੱਚੀ ਨੂੰ ਸੁਹਰੇ ਛੱਡ ਕੇ ਆਪਣੇ ਪੇਕੇ ਚਲੀ ਗਈ।
ਵਿਵੇਕ ਕੁਮਾਰ ਨੇ ਦੱਸਿਆ ਕਿ ਉਸ ਨੇ ਸ਼ਹਿਰ ਦੇ ਕਈ ਲੋਕਾਂ ਨਾਲ ਸੰਪਰਕ ਕਰਕੇ ਆਪਣੀ ਪਤਨੀ ਨੂੰ ਹਰ ਸੰਭਵ ਤਰੀਕੇ ਨਾਲ ਮਨਾਉਣ ਦਾ ਯਤਨ ਕੀਤਾ। ਪਰ ਉਸਦਾ ਸੁਹਰਾ ਪਰਿਵਾਰ ਅਤੇ ਆਪਣੀ ਪੁੱਤਰੀ ਪੱਲ-ਪੱਲ ਮੌਤ ਦੀ ਤਰਫ ਵੱਧ ਰਹੀ ਬੱਚੀ ਨੂੰ ਆਪਣੇ ਨਾਲ ਲੈ ਜਾਣ ਦੇ ਲਈ ਰਾਜ਼ੀ ਨਹੀਂ ਹੋ ਰਿਹਾ। ਜਿਸ ਕਰਕੇ ਬੱਚੀ ਦੀ ਸਿਹਤ ਵਿਗੜਦੀ ਜਾ ਰਹੀ ਹੈ। ਉਸਨੇ ਇਹ ਵੀ ਦੱਸਿਆ ਕਿ ਉਹ ਬੱਚੀ ਨੂੰ ਬਾਹਰੀ ਦੁੱਧ ’ਤੇ ਜ਼ਿੰਦਾ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਜਿਸ ਤੋਂ ਬੱਚੀ ਦਿਨ ਪ੍ਰਤੀਦਿਨ ਮੌਤ ਦੇ ਮੂੰਹ ਦੇ ਪੰਜਿਆਂ ਵਿੱਚ ਜਾ ਰਹੀ ਹੈ। ਉਸਨੇ ਵਾਰ-ਵਾਰ ਪੁਲਿਸ ਦੇ ਕੋਲ ਫਰਿਆਦ ਕਰਕੇ ਆਪਣੀ ਬੱਚੀ ਦੀ ਜਾਨ ਬਚਾਉਣ ਦੀ ਗੁਹਾਰ ਲਗਾਈ ਹੈ। ਪਰ ਉਸਦੇ ਪੇਕੇ ਪੱਖ ਵਿੱਚ ਲੋਕ ਕਿਸੀ ਕੀਮਤ ’ਤੇ ਬੱਚੀ ਨੂੰ ਆਪਣੇ ਕੋਲ ਰੱਖਣ ਲਈ ਰਾਜੀ ਨਹੀ ਹੋ ਰਹੇ ਹਨ। ਜਿਸ ਤੋਂ ਉਹ ਅਤੇ ਬਜ਼ੁਰਗ ਦਾਦਾ ਮਾਣਯੋਗ ਸੁਪਰੀਮ ਕੋਰਟ, ਪ੍ਰਧਾਨ ਮੰਤਰੀ ਤੋਂ ਨਵਜੰਮੀ ਬੱਚੀ ਸਹਿਤ ਸਮੂਹਿਕ ਤੌਰ ’ਤੇ ਇੱਛਾ ਮੌਤ ਮੰਗਣ ਲਈ ਮਜ਼ਬੂਰ ਹੋ ਗਏ।
ਇਸ ਸਬੰਧੀ ਸਿਟੀ ਇੰਚਾਰਜ ਸੁਰਿੰਦਰ ਭੱਲਾ ਨਾਲ ਸੰਪਰਕ ਕਰਨ ’ਤੇ ਉਹਨਾਂ ਨੇ ਦੱਸਿਆ ਕਿ ਪੁਲਿਸ ਦੁਆਰਾ ਸ਼ੀਨਮ ਗਰਗ ਅਤੇ ਉਸਦੇ ਪਰਿਵਾਰ ਤੋਂ ਵਾਰ-ਵਾਰ ਸੰਪਰਕ ਕਰਕੇ ਬੱਚੀ ਨੂੰ ਨਾਲ ਲੈ ਜਾਣ ਲਈ ਕਿਹਾ ਗਿਆ ਪਰ ਉਸਦੇ ਬਾਵਜੂਦ ਵਿੱਚ ਉਹ ਨਾ ਤਾਂ ਬੱਚੀ ਨੂੰ ਆਪਣੇ ਕੋਲ ਲਿਜਾਣਾ ਚਾਹੁੰਦੇ ਹਨ ਅਤੇ ਨਾ ਹੀ ਘਰ ਵਿੱਚ ਵਾਪਸ ਆਉਣਾ ਚਾਹੁੰਦੀ ਹੈ। ਉਹਨਾ ਨੇ ਇਹ ਵੀ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਬੱਚਿਆਂ ਦੇ ਮਾਹਿਰ ਡਾਕਟਰ ਦੁਆਰਾ ਵੀ ਆਪਣੀ ਰਿਪੋਰਟ ਵਿੱਚ ਕਿਹਾ ਕਿ ਜੇਕਰ ਬੱਚੀ ਨੂੰ ਮਾਂ ਦਾ ਦੁੱਧ ਨਾ ਮਿਲਿਆ ਤਾਂ ਰਬ ਨਾ ਕਰੇ ਉਸ ਦੇ ਨਾਲ ਕੁੱਝ ਵੀ ਘਟਨਾ ਘੱਟ ਸਕਦੀ ਹੈ। ਉਹਨਾ ਨੇ ਦੱਸਿਆ ਕਿ ਉਹ ਬੱਚੀ ਨੂੰ ਮਾਂ ਦੇ ਕੋਲ ਪਹੁੰਚਾਉਣ ਦੇ ਲਈ ਹਰ ਸਫਲ ਕੋਸ਼ਿਸ ਕਰ ਰਹੇ ਹਨ।
– ਪ੍ਰੇਮ ਵਧਵਾ
ਪੱਤਰਕਾਰ ‘ਪੰਜਾਬ ਟਾਇਮਜ਼’ ਸਮਾਣਾ

WRITTEN BY