Skip to content
Independent perspectives. Global stories.
BREAKING

31 ਅਕਤੂਬਰ ਨੂੰ ਸਿੱਖ ਕੌਮ ਹੁੰਮ-ਹੁੰਮਾਕੇ ਗੁਰਦੁਆਰਾ ਰਕਾਬਗੰਜ ਦਿੱਲੀ ਵਿਖੇ ਪਹੁੰਚੇ : ਸ. ਮਾਨ

Share this story

ਸ੍ਰੀ ਫ਼ਤਹਿਗੜ੍ਹ ਸਾਹਿਬ- ਸਿਖ ਕੌਮ ਦਾ ਜੇਕਰ ਅਜ ਕੌਮਾਂਤਰੀ ਪਧਰ ‘ਤੇ ਸਭ ਕੌਮਾਂ, ਧਰਮਾਂ, ਵਰਗਾਂ, ਫਿਰਕਿਆ ਅਤੇ ਸਮੁਚੇ ਮੁਲਕਾਂ ਵਿਚ ਵਡਾ ਸਤਿਕਾਰ-ਮਾਣ ਕਾਇਮ ਹੈ, ਤਾਂ ਉਹ ਸਾਡੇ ਬੀਤੇ ਇਤਿਹਾਸ ਦੇ ਕੁਰਬਾਨੀਆਂ ਭਰੇ ਵਰਤਾਰੇ ਅਤੇ ਮਨੁਖਤਾ ਲਈ ਦਿਤੀਆ ਮਹਾਨ ਸ਼ਹਾਦਤਾਂ ਦੀ ਬਦੌਲਤ ਹੈ । ਕਿਉਂਕਿ ਕੌਮੀ ਸ਼ਹੀਦਾਂ ਨੇ ਆਪਣੀਆ ਮਹਾਨ ਰਵਾਇਤਾ ਨੂੰ ਕਾਇਮ ਰਖਦੇ ਹੋਏ ਸਮੇਂ-ਸਮੇਂ ਨਾਲ ਸ਼ਹਾਦਤਾਂ ਦੇ ਕੇ ਆਪਣੀ ਸਿਖੀ ਸੋਚ ਤੇ ਇਤਿਹਾਸਿਕ ਪੰ੍ਰਪਰਾਵਾਂ ਨੂੰ ਕਾਇਮ ਰਖਿਆ ਹੈ । ਜਦੋਂ ਸਿਖ ਕੌਮ ਉਤੇ ਹੁਕਮਰਾਨਾਂ ਵਲੋਂ ਜ਼ਬਰ-ਜੁਲਮ ਦੀ ਹਨ੍ਹੇਰੀ ਸਿਖਰਾਂ ਤੇ ਸੀ, ਉਸ ਸਮੇਂ ਇਕ ਸਾਜ਼ਸੀ ਢੰਗ ਨਾਲ ਸਿਖ ਕੌਮ ਵਿਚ ਦਹਿਸਤ ਪਾ ਕੇ ਗੁਲਾਮ ਬਣਾਉਣ ਉਤੇ ਅਮਲ ਹੋ ਰਿਹਾ ਸੀ ਅਤੇ ਮਰਹੂਮ ਇੰਦਰਾ ਗਾਂਧੀ ਦੀ ਹਿੰਦੂ ਫ਼ੌਜ, ਸੋਵੀਅਤ ਰੂਸ ਅਤੇ ਬਰਤਾਨੀਆ ਦੀ ਫੌਜ ਨੇ ਰਲਕੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਹੀ ਢਹਿ-ਢੇਰੀ ਨਹੀਂ ਕੀਤੇ, ਬਲਕਿ 26 ਹਜ਼ਾਰ ਦੇ ਕਰੀਬ ਸਿਖ ਸਰਧਾਲੂਆਂ ਨੂੰ ਜ਼ਬਰੀ ਬੇਰਹਿੰਮੀ ਤੇ ਅਣਮਨੁਖੀ ਢੰਗਾਂ ਰਾਹੀ ਮੌਤ ਦੇ ਮੂੰਹ ਵਿਚ ਧਕੇਲ ਦਿਤਾ ਸੀ । ਉਸ ਸਮੇਂ ਸਿਖ ਇਤਿਹਾਸ ਨੂੰ ਕਾਇਮ ਰਖਦੇ ਹੋਏ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਨੇ ਕੌਮੀ ਫਰਜਾਂ ਦੀ ਪੂਰਤੀ ਕਰਕੇ ਕੇਵਲ ਸਿਖ ਕੌਮ ਦੀ ਵਡਮੁਲੀ ਸ਼ਕਤੀ ਨੂੰ ਹੀ ਕੌਮਾਂਤਰੀ ਪਧਰ ਤੇ ਨਹੀਂ ਉਭਾਰਿਆ, ਬਲਕਿ ਸਿਖ ਕੌਮ ਪ੍ਰਤੀ ਮੰਦਭਾਵਨਾ ਰਖਣ ਵਾਲੇ ਹੁਕਮਰਾਨਾਂ ਅਤੇ ਦੁਸ਼ਮਣਾਂ ਨੂੰ ਵੀ ਖੁਲ੍ਹੀ ਚੁਣੋਤੀ ਦਿੰਦੇ ਹੋਏ ਆਪਣੀਆ ਮਹਾਨ ਸ਼ਹਾਦਤਾਂ ਦਿਤੀ । ਜਿਨ੍ਹਾਂ ਦੀਆਂ ਸ਼ਹਾਦਤਾਂ ਉਤੇ ਸਿਖ ਕੌਮ ਤੇ ਮਨੁਖਤਾ ਹਮੇਸ਼ਾਂ ਫਖ਼ਰ ਕਰਦੀ ਰਹੇਗੀ ।”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ 31 ਅਕਤੂਬਰ ਨੂੰ ਦਿਲੀ ਗੁਰਦੁਆਰਾ ਰਕਾਬਗੰਜ ਵਿਖੇ ਸ਼ਹੀਦ ਭਾਈ ਬੇਅੰਤ ਸਿੰਘ, ਸ਼ਹੀਦ ਭਾਈ ਸਤਵੰਤ ਸਿੰਘ, ਸ਼ਹੀਦ ਭਾਈ ਕੇਹਰ ਸਿੰਘ ਦੀ ਮਨਾਈ ਜਾ ਰਹੀ ਬਰਸੀ ਦੇ ਮਹਾਨ ਮੌਕੇ ਉਤੇ ਸਮੁਚੀ ਸਿਖ ਕੌਮ ਅਤੇ ਪੰਥ ਦਰਦੀਆ ਨੂੰ 7 ਅਕਤੂਬਰ ਅਤੇ 14 ਅਕਤੂਬਰ ਨੂੰ ਬਰਗਾੜੀ ਵਿਖੇ ਕੀਤੇ ਗਏ ਵਡੇ ਇਕਠ ਦੀ ਤਰ੍ਹਾਂ ਹੁੰਮ-ਹੁੰਮਾਕੇ ਪਹੁੰਚਣ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ ਤਾਂ ਕਿ ਸਿਖ ਕੌਮ ਆਪਣੀਆ ਦੁਸ਼ਮਣ ਤਾਕਤਾਂ ਨੂੰ ਖੁਲ੍ਹੇ ਰੂਪ ਵਿਚ ਮਨੁਖਤਾ ਪਖੀ ਇਹ ਸੰਦੇਸ਼ ਦੇ ਸਕੇ ਕਿ ਸਿਖ ਕੌਮ ਨਾ ਤਾਂ ਕਿਸੇ ਤੋਂ ਭੈ ਖਾਦੀ ਹੈ ਅਤੇ ਨਾ ਹੀ ਕਿਸੇ ਨੂੰ ਭੈ ਦਿੰਦੀ ਹੈ ਅਤੇ ਆਪਣੀਆ ਸਿਖੀ ਰਵਾਇਤਾ ਅਨੁਸਾਰ ਪੂਰਨ ਆਜ਼ਾਦੀ ਤੇ ਬਿਨ੍ਹਾਂ ਕਿਸੇ ਭੈ ਤੋਂ ਜਿੰਦਗੀ ਬਤੀਤ ਕਰਨ ਅਤੇ ਸਭਨਾਂ ਕੌਮਾਂ, ਧਰਮਾਂ ਤੇ ਵਰਗਾਂ ਦਾ ਬਰਾਬਰਤਾ ਦੇ ਆਧਾਰ ਤੇ ਸਤਿਕਾਰ ਕਰਨ, ਅਮਨ-ਚੈਨ ਤੇ ਜਮਹੂਰੀਅਤ ਵਿਚ ਵਿਸਵਾਸ ਰਖਦੀ ਹੈ ।
– ਪੰਜਾਬ ਟਾਇਮਜ਼ ਬਿਊਰੋ

WRITTEN BY