Skip to content
Independent perspectives. Global stories.
BREAKING

ਪਿੰਡ ਬਾਗੜੀਆਂ ਦੇ ਹਾਕੀ ਖਿਡਾਰੀ ਮਨਿੰਦਰ ਸਿੰਘ ਨੇ ਜਿੱਤਿਆ ਦੇਸ਼ ਲਈ ਸਿਲਵਰ ਮੈਡਲ

Share this story

ਅਮਰਗੜ੍ਹ, 25 ਅਕਤੂਬਰ (ਸੁਖਵਿੰਦਰ ਸਿੰਘ ਅਟਵਾਲ)- ਮਿਹਨਤ ਦੇ ਬਲਬੂਤੇ ਵੱਡੀਆਂ ਤੋਂ ਵੱਡੀਆਂ ਮੰਜ਼ਿਲਾਂ ਵੀ ਸਰ ਕੀਤੀਆਂ ਜਾ ਸਕਦੀਆਂ ਹਨ ਇਸ ਕਥਨ ਨੂੰ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਪਿੰਡ ਬਾਗੜੀਆਂ ਦੇ ਜੰਮਪਲ ’ਤੇ ਹਾਕੀ ਨੂੰ ਇੱਕ ਜਨੂੰਨ ਦੀ ਹੱਦ ਤੱਕ ਚਾਹੁਣ ਵਾਲ਼ੇ ਖਿਡਾਰੀ ਮਨਿੰਦਰ ਸਿੰਘ ਨੇ ਸੱਚ ਕਰ ਦਿਖਾਇਆ ਹੈ।ਬਚਪਨ ਵਿੱਚ ਪਿੰਡ ਦੀਆਂ ਗਲ਼ੀਆਂ ਵਿੱਚ ਖਿੱਦੋ-ਖੂੰਡੀ ਖੇਡਣ ਵਾਲ਼ਾ ਮਨਿੰਦਰ ਅੱਜ ਭਾਰਤ ਦੀ ਜੂਨੀਅਰ ਹਾਕੀ ਟੀਮ ਦਾ ਇੱਕੋ-ਇੱਕ ਸਰਦਾਰ ਖਿਡਾਰੀ ਹੈ ਜੋ ਆਪਣੀ ਪਹਿਚਾਣ ਇੱਕ ਅੰਤਰ ਰਾਸ਼ਟਰੀ ਹਾਕੀ ਖਿਡਾਰੀ ਵਜੋਂ ਬਣਾ ਚੁੱਕਾ ਹੈ।ਪਿਛਲੇ ਦਿਨੀਂ ਅਰਜ਼ਨਟੀਨਾਂ ਦੇਸ਼ ਅੰਦਰ ਹੋਈਆਂ ਯੂਥ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਜੂਨੀਅਰ ਹਾਕੀ ਟੀਮ ਨੇ ਕਨੇਡਾ, ਆਸਟ੍ਰੇਲੀਆ, ਕੀਨੀਆ ਅਤੇ ਬੰਗਲਾ ਦੇਸ਼ ਨੂੰ ਹਰਾਕੇ ਪੂਲ ’ਏ’ ਅਤੇ ’ਬੀ’ ਦੇ ਮੁਕਾਬਲੇ ਵਿੱਚ ਫ਼ਾਇਨਲ ਮੁਕਾਬਲਾ ਮਲੇਸੀਆ ’ਤੇ ਭਾਰਤ ਦਰਮਿਆਨ ਹੋਇਆ ਜਿਸ ਵਿੱਚ ਮਲੇਸੀਆ ਨੇ ਚਾਰ ਅਤੇ ਭਾਰਤ ਨੇ ਦੋ ਗੋਲ਼ ਕੀਤੇ।ਭਾਰਤ ਵੱਲੋਂ ਕੀਤੇ ਚੰਗੇ ਖੇਡ ਪ੍ਰਦਰਸ਼ਨ ਦੀ ਬਦੌਲਤ ਮਨਿੰਦਰ ਸਿੰਘ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵੱਲੋਂ ਵਿਸ਼ੇਸ ਤੌਰ ’ਤੇ ਸਨਮਾਨਿਤ ਕੀਤਾ ਗਿਆ।ਜ਼ਿਕਰਯੋਗ ਹੈ ਕਿ ਭਾਰਤ ਦੀ ਜੂਨੀਅਰ ਹਾਕੀ ਟੀਮ ਵਿੱਚ ਪੰਜਾਬ ਦਾ ਇਹ ਇਕਲੌਤਾ ਸਰਦਾਰ ਖਿਡਾਰੀ ਪਹਿਲਾਂ ਵੀ ਏਸੀਆਈ ਖੇਡਾਂ ਵਿੱਚ ਆਪਣੇ ਦੁਆਰਾ ਕੀਤੇ ਖੇਡ ਦੇ ਚੰਗੇ ਪ੍ਰਦਰਸ਼ਨ ਬਦਲੇ ਸੋਨ ਤਗਮਾ ਜਿੱਤ ਚੁੱਕਿਆ ਹੈ। ਮਨਿੰਦਰ ਸਿੰਘ ਦੀ ਇਸ ਸਾਨਾਮੱਤੀ ਜਿੱਤ ’ਤੇ ਜਿੱਥੇ ਉਸਦੇ ਪਿਤਾ ਹਰਕੀਰਤ ਸਿੰਘ ਅਤੇ ਸਰਪੰਚ ਪਰਮਜੀਤ ਸਿੰਘ ਨੇ ਬੇਹੱਦ ਖ਼ੁਸ਼ੀ ਦਾ ਇਜ਼ਹਾਰ ਕੀਤਾ ਉ¤ੱਥੇ ਹੀ ਉਨ੍ਹਾਂ ਦੇ ਦਿਲ ਵਿੱਚ ਇਸ ਗੱਲ ਦਾ ਮਲਾਲ ਵੀ ਹੈ ਕਿ ਦੇਸ਼ ਸਮੇਤ ਪੂਰੇ ਇਲਾਕੇ ਦਾ ਨਾਮ ਦੁਨੀਆਂ ਵਿੱਚ ਰੌਸ਼ਨ ਕਰਨ ਵਾਲ਼ੇ ਇਸ ਖਿਡਾਰੀ ਦਾ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਜਾਂ ਪ੍ਰਸ਼ਾਸ਼ਨਿਕ ਅਧਿਕਾਰੀ ਵੱਲੋਂ ਹਾਲੇ ਤੱਕ ਕੋਈ ਵੀ ਬਣਦਾ ਸਨਮਾਨ ਨਹੀਂ ਕੀਤਾ ਗਿਆ।

WRITTEN BY