Skip to content
Independent perspectives. Global stories.
BREAKING

ਅੰਮ੍ਰਿਤਸਰ ਰੇਲ ਹਾਦਸੇ ਦੇ ਤਿੰਨ ਹੋਰ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡੇ

Share this story

ਨਵਜੋਤ ਸਿੰਘ ਸਿੱਧੂ ਨੇ ਲਿਖਿਆ ਰੇਲ ਮੰਤਰੀ ਨੂੰ ਪੱਤਰ

ਚੰਡੀਗੜ੍ਹ/ਅੰਮ੍ਰਿਤਸਰ, 25 ਅਕਤੂਬਰ- ਸਥਾਨਕ ਸਰਕਾਰਾਂ ਮੰਤਰੀ ਸ. ਨਵਜੋਤ ਸਿੰਘ ਸਿਧੂ ਨੇ ਰੇਲ ਪਟੜੀਆਂ ‘ਤੇ ਅਕਸਰ ਵਾਪਰਦੇ ਰੇਲ ਹਾਦਸੇ ਰੋਕਣ ਲਈ ਪਕੇ ਪ੍ਰਬੰਧ ਕਰਨ ਵਾਸਤੇ ਕੇਂਦਰੀ ਰੇਲ ਮੰਤਰੀ ਸ੍ਰੀ ਪਿਯੂਸ਼ ਗੋਇਲ ਨੂੰ ਪਤਰ ਲਿਖਿਆ ਹੈ। ਅਜ ਸਰਕਟ ਹਾਊਸ ਵਿਖੇ ਹਾਦਸੇ ਦੌਰਾਨ ਜਾਨ ਗੁਆ ਗਏ ਵਿਅਕਤੀਆਂ ਦੇ ਵਾਰਸਾਂ ਨੂੰ ਚੈਕ ਵੰਡਣ ਮੌਕੇ ਪ੍ਰੈਸ ਨਾਲ ਗਲਬਾਤ ਕਰਦੇ ਸ. ਸਿਧੂ ਨੇ ਦਸਿਆ ਕਿ ਬੀਤੇ 2 ਸਾਲਾਂ ਵਿਚ ਕੇਵਲ ਉਤਰੀ ਭਾਰਤ ਵਿਚ ਹੀ ਰੇਲ ਪਟੜੀਆਂ ‘ਤੇ ਵਾਪਰਦੇ ਹਾਦਸਿਆਂ ਕਾਰਨ 50 ਹਜ਼ਾਰ ਮੌਤਾਂ ਹੋ ਚੁਕੀਆਂ ਹਨ, ਜਿਸ ਲਈ ਜ਼ਰੂਰੀ ਹੈ ਕਿ ਰੇਲ ਮੰਤਰਲਾ ਇੰਨਾ ਮੌਤਾਂ ਨੂੰ ਰੋਕਣ ਲਈ ਪ੍ਰਬੰਧ ਕਰੇ। ਸ. ਸਿਧੂ ਨੇ ਦਸਿਆ ਕਿ ਰੇਲ ਮੰਤਰੀ ਨੂੰ ਭੇਜੇ ਪਤਰ ਵਿਚ ਉਨਾਂ ਮੰਗ ਕੀਤੀ ਹੈ ਕਿ ਰੇਲ ਪਟੜੀਆਂ ‘ਤੇ ਖਾਸ ਕਰਕੇ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਮੁੰਬਈ-ਪੂਨਾ ਹਾਈਵੇ ਦੀ ਤਰਾਂ ਫੈਂਸਿੰਗ ਕੀਤੀ ਜਾਵੇ, ਤਾਂ ਜੋ ਕੋਈ ਅਣਭੋਲ ਵਿਅਕਤੀ ਜਾਂ ਜਾਨਵਰ ਰੇਲ ਦੀ ਲਪੇਟ ਵਿਚ ਨਾ ਆ ਸਕੇ। ਲਿਖੇ ਪਤਰ ਵਿਚ ਉਨਾਂ ਸੀ ਸੀ ਟੀ ਵੀ ਕੈਮਰੇ ਲਗਾਉਣ, ਪਟੜੀ ‘ਤੇ ਨਿਰੰਤਰ ਗਸ਼ਤ ਕਰਨ ਅਤੇ ਅਲਾਰਮ ਆਦਿ ਲਗਾਉਣ ਦਾ ਸੁਝਾਅ ਦਿਤੇ ਹਨ। ਸ. ਸਿਧੂ ਨੇ ਲਿਖਿਆ ਹੈ ਕਿ ਜੇਕਰ ਇਸ ਵਾਸਤੇ ਰਾਜ ਸਰਕਾਰ ਦਾ ਕੋਈ ਸਹਿਯੋਗ ਚਾਹੀਦੀ ਹੋਵੇ ਤਾਂ ਉਹ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਇਸ ਮੁਦੇ ‘ਤੇ ਗਲਬਾਤ ਕਰਨਗੇ। ਅਜ ਤਿੰਨ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਦਿੰਦੇ ਸ. ਸਿਧੂ ਨੇ ਦਸਿਆ ਕਿ ਹੁਣ ਤਕ 41 ਵਿਅਕਤੀਆਂ ਨੂੰ ਸਹਾਇਤਾ ਰਾਸ਼ੀ ਦਿਤੀ ਜਾ ਚੁਕੀ ਹੈ ਅਤੇ ਬਾਕੀਆਂ ਨੂੰ ਵੀ ਛੇਤੀ ਦੇ ਦਿਤੀ ਜਾਵੇਗੀ। ਉਨਾਂ ਕਿਹਾ ਕਿ ਇਹ ਤਾਂ ਮਦਦ ਦੀ ਇਕ ਸ਼ੁਰੂਆਤ ਹੈ, ਇਸ ਤੋਂ ਅਗੇ ਹੋਰ ਬਹੁਤ ਕੁਝ ਕਰਨਾ ਇੰਨਾ ਪਰਿਵਾਰਾਂ ਲਈ ਬਾਕੀ ਹੈ, ਜਿਸ ਲਈ ਸਾਡੀ ਸਰਕਾਰ ਦ੍ਰਿੜ ਹੈ ਅਤੇ ਅਸੀਂ ਹਰ ਪੀੜਤ ਘਰ ਦਾ ਚੁਲਾ ਬਲਦਾ ਰਖਾਂਗੇ।ਕੈਬਨਿਟ ਮੰਤਰੀ ਨੇ ਫੌਰੀ ਤੌਰ ‘ਤੇ ਵੰਡੀ ਜਾ ਰਹੀ ਸਹਾਇਤਾ ਰਾਸ਼ੀ ਲਈ ਜਿਲ੍ਹਾ ਪ੍ਰਸ਼ਾਸਨ ਦੀ ਸਰਾਹਨਾ ਕਰਦੇ ਕਿਹਾ ਕਿ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਦੀ ਅਗਵਾਈ ਹੇਠ ਟੀਮ ਨੇ ਦਿਨ-ਰਾਤ ਕਰਕੇ 4-5 ਮਹੀਨਿਆਂ ਵਿਚ ਹੋਣ ਵਾਲਾ ਕੰਮ 3 ਦਿਨਾਂ ਵਿਚ ਕਰ ਦਿਤਾ ਹੈ। ਉਨਾਂ ਕਿਹਾ ਕਿ ਜਿਸ ਤਰਾਂ ਜ਼ਖਮੀ ਮਰੀਜਾਂ ਨੂੰ ਜਿਲ੍ਹਾ ਪ੍ਰਸ਼ਾਸਨ ਨੇ ਸਾਂਭਿਆ ਹੈ, ਉਹ ਵੀ ਆਪਣੇ ਆਪ ਵਿਚ ਇਕ ਮਿਸਾਲ ਹੈ ਕਿ ਕਿਸੇ ਨੂੰ ਦਵਾਈ, ਖੂਨ, ਡਾਕਟਰ, ਪੈਸੇ ਆਦਿ ਦੀ ਤੋਟ ਮਹਿਸੂਸ ਹੀ ਨਹੀਂ ਹੋਈ।ਸ. ਸਿਧੂ ਨੇ ਰੇਲ ਹਾਦਸੇ ‘ਤੇ ਰਾਜਨੀਤੀ ਕਰਨ ਵਾਲਿਆਂ ਨੂੰ ਸਲਾਹ ਦਿਤੀ ਕਿ ਉਹ ਘਟੀਆ ਪਧਰ ਦੀ ਸਿਆਸਤ ਛਡ ਕੇ ਉਸਾਰੂ ਪਹੁੰਚ ਅਪਨਾਉਣ ਤੇ ਪੀੜਤ ਪਰਿਵਾਰਾਂ ਲਈ ਢਾਰਸ ਬਣਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਐਸ ਡੀ ਐਮ ਸ੍ਰੀ ਰਾਜੇਸ਼ ਸ਼ਰਮਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

WRITTEN BY