ਬਟਾਲਾ, 16 ਅਕਤੂਬਰ (ਅਰਵਿੰਦਰ ਸਿੰਘ ਮਠਾਰੂ, ਬਲਜੀਤ ਸਿੰਘ)- ਪੰਜਾਬ ਸਰਕਾਰ ਨੇ ਦੁਧਾਰੂ ਪਸ਼ੁਆਂ ਲਈ ਹਰੇ ਚਾਰੇ ਤੋਂ ਬਣਨ ਵਾਲੇ ਅਚਾਰ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਜਿਸ ਲਈ ਅਗਾਂਹਵਧੂ ਡੇਅਰੀ ਫਾਰਮਰਾਂ ਤੇ ਉਦਮੀਆਂ ਨੂੰ ਮਸ਼ੀਨਰੀ ਸਬਸਿਡੀ ‘ਤੇ ਮੁਹਈਆ ਕਰਵਾਈ ਜਾਵੇਗੀ।ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਸ. ਬਲਵਿੰਦਰ ਸਿੰਘ ਲਾਡੀ ਨੇ ਦਸਿਆ ਕਿ ਸੂਬੇ ਵਿਚ ਦੁਧ ਦੀ ਪੈਦਾਵਾਰ ਨੂੰ ਵਧਾਉਣ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ ਨੇ ਹਰੇ ਚਾਰੇ ਤੋਂ ਆਚਾਰ ਬਣਾਉਣ ਵਾਲੀ ਮਸ਼ੀਨਰੀ, ਸਬਸਿਡੀ ਉਪਰ ਮੁਹਈਆ ਕਰਵਾਕੇ ਆਧੁਨਿਕ ਡੇਅਰੀ ਸਰਵਿਸ ਕੇਂਦਰ ਸਥਾਪਤ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਜਿਸ ਅਧੀਨ ਹਰੇਕ ਡੇਅਰੀ ਸਰਵਿਸ ਸੈਂਟਰ ‘ਤੇ 20 ਲਖ ਰੁਪਏ ਦੀ ਸਬਸਿਡੀ ਦਿਤੀ ਜਾਵੇਗੀ। ਉਨਾਂ ਕਿਹਾ ਕਿ ਹਾੜੀ ਅਤੇ ਸਾਉਣੀ ਦੇ ਸਮੇਂ ਵਿਚ ਹਰੇ ਚਾਰੇ ਦੀ ਭਰਪੂਰ ਉਪਜ ਕੀਤੀ ਜਾਂਦੀ ਹੈ ਪਰ ਤੋਟ ਵਾਲੇ ਮਹੀਨੇ ਅਕਤੂਬਰ-ਨਵੰਬਰ ਵਿਚ ਹਰੇ ਚਾਰੇ ਦੀ ਉਪਲਬਧਤਾ ਨਹੀਂ ਹੁੰਦੀ ਅਤੇ ਦੂਜੇ ਪਾਸੇ ਕਈ ਵਾਰ ਹਰਾ ਚਾਰੇ ਦੀ ਪੈਦਾਵਾਰ ਵਾਧੂ ਹੋ ਜਾਣ ਕਾਰਣ ਉਸ ਨੂੰ ਸੰਭਾਲ ਕੇ ਰਖਣਾ ਬਹੁਤ ਜਰੂਰੀ ਹੋ ਜਾਂਦਾ ਹੈ।
ਡੇਅਰੀ ਸਰਵਿਸ ਕੇਂਦਰ ਸਥਾਪਿਤ ਕਰਨ ਲਈ ਦਿੱਤੀ ਜਾਵੇਗੀ 20 ਲੱਖ ਦੀ ਸਬਸਿਡੀ : ਵਿਧਾਇਕ ਲਾਡੀ



