ਭਾਈ ਰੂਪਾ, 16 ਅਕਤੂਬਰ (ਜਜਵੀਰ ਜਲਾਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਗਾੜੀ ਬੇਅਦਬੀ ਮਾਮਲੇ ਨੂੰ ਲੈ ਕੇ ਅਤੇ ਦੋ ਸਿੱਖ ਨੌਜਵਾਨਾਂ ਦੀ ਸ਼ਹੀਦੀ ਨੂੰ ਲੈ ਕੇ ਨਾ ਤਾ ਕੁਝ ਪਿਛਲੀ ਸਰਕਾਰ ਨੇ ਕੀਤਾ ਅਤੇ ਨਾ ਹੀ ਮੋਜੂਦਾ ਸਰਕਾਰ ਕਰ ਰਹੀ ਹੈ ਕਦੇ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਬਣਾਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।ਕਿ ਜਲਦੀ ਹੀ ਦੋਸ਼ੀ ਸਲਾਖਾਂ ਦੇ ਪਿੱਛੇ ਹੋਣਗੇ ਅਤੇ ਉਸ ਤੋਂ ਬਾਅਦ ਹੁਣ ਇੱਕ ਨਵਾ ਬਹਾਨਾ ਬਣਾਕੇ ਕਿਹਾ ਕਿ ਬਰੀਕੀ ਵਿੱਚ ਜਾਚ ਕਰਨ ਲਈ ਇੱਕ ਨਵੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਕੇ ਲੋਕਾਂ ਨਾਲ ਨਵੀਂ ਖੇਡ ਖੇਡੀ ਜਾ ਰਹੀ ਹੈ,ਇਹ ਧਰਮ ਦੇ ਨਾਮ ਨਾਲ ਘਟੀਆ ਰਾਜਨੀਤੀ ਦੀਆਂ ਖੇਡਾਂ ਪਿਛਲੀ ਤੇ ਮੌਜੂਦਾ ਸਰਕਾਰ ਰਲਕੇ ਖੇਡ ਰਹੀਆਂ ਹਨ। ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦਾ ਇਕੱਠ ਦੂਜੇ ਪਾਸੇ ਦੋਨਾ ਰਾਜਨੀਤਕ ਪਾਰਟੀਆਂ ਰੈਲੀ-ਰੈਲੀ ਖੇਡ ਰਹੀਆਂ ਹਨ।ਮਜੂਦਾ ਕਾਂਗਰਸ ਸਰਕਾਰ ਦੀ ਰੈਲੀ ਦਾ ਕੀ ਮਕਸਦ ਸੀ ਜਦ ਕਿ ਪੰਜਾਬ ਵਿੱਚ ਉਹਨਾ ਦੀ ਸਰਕਾਰ ਹੈ।ਇਹਨਾ ਸਬਦਾ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਪ੍ਰਧਾਨ ਸ. ਜਤਿੰਦਰ ਸਿੰਘ ਭੱਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਜਦ ਤੱਕ ਸਜਾ ਨਹੀ ਮਿਲੇਗੀ ਉਹ ਆਪਣਾ ਸੰਘਰਸ ਇਸੇ ਤਰ੍ਹਾ ਜਾਰੀ ਰੱਖਣਗੇ ਅਤੇ ਲੋਕ ਇਨਸਾਫ ਪਾਰਟੀ ਵਲੋਂ ਕਾਲੀ ਦਿਵਾਲੀ ਮਨਾਉਣ ਦਾ ਪ੍ਰਣ ਕੀਤਾ ਗਿਆ।ਇਸ ਮੌਕੇ ਸਮਸੇਰ ਸਿੰਘ ਮੱਲੀ,ਰਾਮਪਾਲ ਔਲਖ, ਪਰਮਜੀਤ ਸਿੰਘ ਪੂਹਲਾ,ਬਲਕਾਰ ਸਿੰਘ ਨਥਾਣਾ, ਅਜੈਬ ਸਿੰਘ,ਰਜਿੰਦਰ ਸਿੰਘ ਸੋਢੀ, ਪਿੰਦਰ ਸਿੰਘ,ਪਾਲ ਸਿੰਘ,ਬੂਟਾ ਸਿੰਘ ਆਦਿ ਹਾਜ਼ਰ ਸਨ।
ਲੋਕ ਇਨਸਾਫ ਪਾਰਟੀ ਵੱਲੋਂ ਕਾਲੀ ਦਿਵਾਲੀ ਮਨਾਉਣ ਦਾ ਪ੍ਰਣ ਕੀਤਾ : ਭੱਲਾ



