ਸ. ਇਕਬਾਲ ਸਿੰਘ ਟਿਵਾਣਾ, ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਫ਼ਤਹਿਗੜ੍ਹ ਸਾਹਿਬ-“ਪੰਜਾਬ ਸੂਬੇ ਦੇ ਪ੍ਰਬੰਧਕੀ ਢਾਂਚੇ ਵਿਚ ਕੁਝ ਸਮੇਂ ਤੋਂ ਵਡੇ ਪਧਰ ਤੇ ਰਿਸਵਤਖੋਰੀ, ਕੰਮ ਵਿਚ ਦੇਰੀ, ਗੈਰ-ਕਾਨੂੰਨੀ ਕਾਰਵਾਈਆ, ਸਿਆਸਤਦਾਨਾਂ ਦੇ ਅਫ਼ਸਰਸ਼ਾਹੀ ਨੂੰ ਦਿਤੇ ਜਾਣ ਵਾਲੇ ਗੈਰ-ਕਾਨੂੰਨੀ ਹੁਕਮਾਂ ਦੀ ਬਦੌਲਤ ਵਡੀਆਂ ਖਾਮੀਆਂ ਤੇ ਗਿਰਾਵਟਾਂ ਪੈਦਾ ਹੋ ਚੁਕੀਆ ਹਨ । ਜਿਸ ਕਾਰਨ ਆਮ ਸਹਿਰੀ ਤੇ ਦਿਹਾਤ ਵਿਚ ਵਸਣ ਵਾਲੇ ਨਾਗਰਿਕ ਨੂੰ ਬਣਦਾ ਇਨਸਾਫ਼ ਮਿਲਣਾ ਅਤਿ ਮੁਸ਼ਕਿਲ ਹੋ ਗਿਆ ਹੈ ਅਤੇ ਇਥੋਂ ਦਾ ਪ੍ਰਬੰਧਕੀ ਮਾਹੌਲ ਗੰਧਲਾ ਹੋ ਚੁਕਾ ਹੈ । ਅਫ਼ਸਰਸ਼ਾਹੀ ਮਾਨਮਾਨੀਆ ਕਰ ਰਹੀ ਹੈ । ਹੁਣ ਜਦੋਂ ਪੰਜਾਬ ਦੇ ਦਿਹਾਤੀ ਖੇਤਰਾਂ ਵਿਚ 19 ਸਤੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਹੋਣ ਜਾ ਰਹੀਆ ਹਨ ਤਾਂ ਸਮੁਚੇ ਵੋਟਰ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਧਨ-ਦੌਲਤਾਂ ਅਤੇ ਹੋਰ ਸਿਆਸੀ ਪ੍ਰਭਾਵ ਨੂੰ ਪ੍ਰਵਾਨ ਨਾ ਕਰਦੇ ਹੋਏ ਨਿਰਪਖਤਾ ਨਾਲ ਉਨ੍ਹਾਂ ਇਮਾਨਦਾਰ, ਸਚ-ਹਕ ਤੇ ਪਹਿਰਾ ਦੇਣ ਵਾਲੇ ਸਾਫ਼-ਸੁਥਰੇ ਕਿਰਦਾਰ ਦੇ ਮਾਲਕ ਉਮੀਦਵਾਰਾਂ ਨੂੰ ਆਪਣੀਆ ਵੋਟਾਂ ਪਾ ਕੇ ਅਗ ਲਿਆਉਣ ਜੋ ਪ੍ਰਬੰਧਕੀ ਢਾਂਚੇ ਵਿਚ ਆਏ ਨਿਘਾਰ ਨੂੰ ਖ਼ਤਮ ਕਰਨ ਲਈ ਦ੍ਰਿੜ ਹੋਣ ਅਤੇ ਇਥੋਂ ਦੇ ਨਿਵਾਸੀਆਂ ਨੂੰ ਇਨਸਾਫ਼ ਦੇਣ ਵਿਚ ਭੂਮਿਕਾ ਨਿਭਾਅ ਸਕਣ ।”
ਇਹ ਵਿਚਾਰ ਸ. ਇਕਬਾਲ ਸਿੰਘ ਟਿਵਾਣਾ ਮੁਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੰਜਾਬ ਦੇ ਪ੍ਰਬੰਧਕੀ ਢਾਂਚੇ ਵਿਚ ਵਡੇ ਪਧਰ ਤੇ ਪੈਦਾ ਹੋ ਚੁਕੀਆ ਖਾਮੀਆ ਤੇ ਬੁਰਾਈਆ ਦਾ ਖਾਤਮਾ ਕਰਨ ਦਾ ਪੰਜਾਬ ਨਿਵਾਸੀਆਂ ਅਤੇ ਵੋਟਰਾਂ ਨੂੰ ਸਦਾ ਦਿੰਦੇ ਹੋਏ, 19 ਸਤੰਬਰ ਨੂੰ ਦਿਹਾਤੀ ਖੇਤਰ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਹੋਣ ਵਾਲੀਆ ਚੋਣਾਂ ਵਿਚ ਹਰ ਪਖੋ ਸੁਚੇਤ ਰਹਿਕੇ ਆਪਣੇ ਵੋਟ ਹਕ ਦੀ ਨਿਰਪਖਤਾ ਨਾਲ ਸਹੀ ਵਰਤੋਂ ਕਰਨ ਅਤੇ ਸਹੀ ਉਮੀਦਵਾਰ ਚੁਣਨ ਦੀ ਜੋਰਦਾਰ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵੋਟਰ ਸਾਹਿਬਾਨ ਅਤੇ ਕਿਸੇ ਸੂਬੇ ਦੇ ਨਿਵਾਸੀਆ ਕੋਲ ਇਕੋ-ਇਕ ਵੋਟ ਪਾਉਣ ਸਮੇਂ ਸਭ ਤੋਂ ਵਧੀਆ ਤੇ ਕੀਮਤੀ ਮੌਕਾ ਹੁੰਦਾ ਹੈ ਕਿ ਉਹ ਪ੍ਰਬੰਧਕੀ ਢਾਂਚੇ ਨੂੰ ਸਹੀ ਰੂਪ ਵਿਚ ਚਲਾਉਣ ਲਈ ਅਜਿਹੀ ਪਾਰਟੀ ਤੇ ਅਜਿਹੇ ਉਮੀਦਵਾਰਾਂ ਨੂੰ ਅਗੇ ਲਿਆਉਣ ਜੋ ਸਾਫ਼-ਸੁਥਰਾਂ ਇਨਸਾਫ਼ ਵਾਲਾ ਪ੍ਰਬੰਧ ਕਾਇਮ ਕਰਨ ਲਈ ਦ੍ਰਿੜ ਹੋਵੇ । ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਕਾਂਗਰਸ, ਬੀਜੇਪੀ, ਬਾਦਲ ਦਲ, ਆਮ ਆਦਮੀ ਪਾਰਟੀ ਸਭ ਗੈਰ-ਇਖ਼ਲਾਕੀ ਅਤੇ ਰਿਸਵਤਖੋਰੀ ਵਰਗੇ ਕੰਮਾਂ ਵਿਚ ਮਸਰੂਫ ਹੋ ਕੇ ਪੰਜਾਬ ਦੇ ਮਾਹੌਲ ਨੂੰ ਹਰ ਪਖੋ ਗੰਧਲਾ ਕਰਨ ਵਿਚ ਲਗੇ ਹੋਏ ਹਨ ਅਤੇ ਇਨ੍ਹਾਂ ਦੇ ਅਹੁਦੇਦਾਰ ਤੇ ਉਮੀਦਵਾਰ ਵੀ ਅਜਿਹੀਆ ਕਾਰਵਾਈਆ ਵਿਚ ਗ੍ਰਸਤ ਹਨ । ਪੰਜਾਬ ਵਿਚ ਵਖ-ਵਖ ਫਿਰਕਿਆ ਅਤੇ ਕੌਮਾਂ ਵਿਚ ਸਾਜ਼ਸੀ ਢੰਗਾਂ ਰਾਹੀ ਨਫ਼ਰਤ ਦੀ ਗਲ ਨੂੰ ਉਭਾਰਕੇ ਇਹ ਉਪਰੋਕਤ ਪਾਰਟੀਆਂ ਆਪੋ-ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਦੀ ਤਾਂਕ ਵਿਚ ਹਨ । ਜੇਕਰ ਨਿਰਪਖਤਾ ਤੇ ਇਮਾਨਦਾਰੀ ਨਾਲ ਨਜ਼ਰ ਮਾਰੀ ਜਾਵੇ ਤਾਂ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਸਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਹੀ ਪੰਜਾਬ ਦੇ ਪ੍ਰਬੰਧਕੀ ਢਾਂਚੇ ਵਿਚ ਪੈਦਾ ਹੋ ਚੁਕੀਆ ਖਾਮੀਆ ਨੂੰ ਕੇਵਲ ਦੂਰ ਕਰਨ ਦੀ ਸਮਰਥਾਂ ਹੀ ਨਹੀਂ ਰਖਦੇ, ਬਲਕਿ ਉਹ ਆਪਣੇ ਗੁਰੂ ਆਸਰੇ ਅਨੁਸਾਰ ਪੰਜਾਬ ਵਿਚ ਸਥਾਈ ਤੌਰ ਤੇ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਲਈ ਉਚ ਕਦਰਾ-ਕੀਮਤਾ ਤੇ ਪਹਿਰਾ ਦੇਣ ਵਾਲੇ ਹਨ । ਇਹ ਪਾਰਟੀ ਅਤੇ ਇਸਦੇ ਉਮੀਦਵਾਰ ਹੀ ਪੰਜਾਬ ਸੂਬੇ, ਇਥੋਂ ਦੇ ਨਿਵਾਸੀਆਂ ਤੇ ਸਿਖ ਕੌਮ ਦੀ ਮੰਝਧਾਰ ਵਿਚ ਡਿਕ ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਲਗਾ ਸਕਦੇ ਹਨ । ਇਸ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਆਪੋ-ਆਪਣੇ ਧੜੇ ਦੀ ਗਲ ਤੋਂ ਉਪਰ ਉਠਕੇ ਆਪਣੇ ਵੋਟ ਹਕ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰਾਂ ਦੇ ਪਖ ਵਿਚ ਵਰਤੋਂ ਕਰਨ ਤਾਂ ਕਿ ਨਿਜਾਮੀ ਪ੍ਰਬੰਧ ਵਿਚ ਵਡੇ ਪਧਰ ਤੇ ਪੈਦਾ ਹੋ ਚੁਕੀਆ ਖਾਮੀਆ ਨੂੰ ਖ਼ਤਮ ਕਰਕੇ ਇਥੋਂ ਦੇ ਨਿਵਾਸੀਆਂ ਨੂੰ ਰਿਸਵਤ ਤੋ ਰਹਿਤ, ਤੁਰੰਤ ਇਨਸਾਫ਼ ਪ੍ਰਾਪਤ ਹੋਣ ਵਾਲਾ, ਬਰਾਬਰਤਾ ਦੇ ਹਕ ਪ੍ਰਦਾਨ ਕਰਨ ਵਾਲਾ, ਪਾਰਦਰਸ਼ੀ ਨਿਜਾਮੀ ਪ੍ਰਬੰਧ ਦਿਤਾ ਜਾ ਸਕੇ । ਪੰਜਾਬ ਸੂਬੇ ਅਤੇ ਇਥੋਂ ਦੇ ਨਿਵਾਸੀਆਂ ਦੀ ਹਰ ਪਖੋ ਖੁਸ਼ਹਾਲੀ ਹੋ ਸਕੇ ।
– ਪੰਜਾਬ ਟਾਇਮਜ਼ ਬਿਊਰੋ