ਖਿਆਲਾ ਕਲਾਂ, 23 ਅਗਸਤ (ਰਵਿੰਦਰ ਖਿਆਲਾ)- ਜ਼ਿਲ੍ਹਾ ਮੈਜਿਸਟ੍ਰੇਟ ਅਪਨੀਤ ਰਿਆਤ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਜ਼ਿਲ੍ਹਾ ਮਾਨਸਾ ਦੀ ਹਦੂਦ ਅੰਦਰ ਵਾਹਨਾਂ ਦੀਆਂ ਨੰਬਰ ਪਲੇਟਾਂ ਤਿਆਰ ਕਰਨ ਜਾਂ ਬਣਾਉਣ ਵਾਲੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਕਿਸੇ ਵੀ ਵਿਅਕਤੀ ਨੂੰ ਬਿਨਾਂ ਵਾਹਨ ਤੋਂ ਨੰਬਰ ਪਲੇਟ ਬਣਾ ਕੇ ਨਾ ਦੇਣ ਅਤੇ ਨੰਬਰ ਪਲੇਟ ਸਿਰਫ਼ ਵਾਹਨ ’ਤੇ ਹੀ ਲਗਾਕੇ ਦਿਤੀ ਜਾਵੇ।ਉਨ੍ਹਾਂ ਹੁਕਮ ਦਿਤਾ ਹੈ ਕਿ ਵਾਹਨਾਂ ਦੀਆਂ ਨੰਬਰ ਪਲੇਟਾਂ ਬਣਾਉਣ ਵਾਲੀਆਂ ਦੁਕਾਨਾਂ ‘ਤੇ ਇਕ ਰਜਿਸਟਰ ਲਗਾਇਆ ਜਾਵੇ, ਜਿਸ ਵਿਚ ਨੰਬਰ ਪਲੇਟ ਬਣਾਉਣ ਵਾਲੇ ਵਿਅਕਤੀ ਦਾ ਨਾਮ, ਪੂਰਾ ਪਤਾ ਅਤੇ ਉਸ ਦੇ ਸ਼ਨਾਖਤੀ ਪਤਰ ਸਬੰਧੀ ਸਬੂਤ ਦਰਜ ਕੀਤਾ ਜਾਵੇ ਅਤੇ ਵਾਹਨ ਦਾ ਨੰਬਰ ਆਦਿ ਰਜਿਸਟਰ ਵਿਚ ਦਰਜ ਕਰਕੇ ਦਸਤਖ਼ਤ ਕਰਵਾਏ ਜਾਣ।