April 30, 2026 3:30 am

ਚੋਰਾਂ ਨੇ ਗੁਰੂ ਘਰ ਨੂੰ ਵੀ ਨਾ ਬਖਸ਼ਿਆ, ਗੱਲਾ ਤੋੜ ਪੈਸੈ ਲੈ ਹੋਏ ਫਰਾਰ, ਤਫਤੀਸ਼ ਸ਼ੁਰੂ

ਅਮਲੋਹ , 23 ਅਗਸਤ (ਰਣਜੀਤ ਸਿੰਘ ਘੁੰਮਣ)- ਚੋਰ ਉਚੱਕਿਆ ਵਿਚ ਪੈਸੇ ਦੀ ਲਾਲਸਾ ਏਨੀ ਵੱਧ ਗਈ ਹੈ ਕਿ ਆਪਣੇ ਸੁਆਰਥ ਲਈ ਰੱਬ ਦੇ ਘਰ ਨੂੰ ਵੀ ਨਹੀ ਬਖਸਦੇ ਅਜਿਹਾ ਹੀ ਦੇਖਣ ਨੂੰ ਮਿਲਿਆ ਇਥੋ ਨਜਦੀਕ ਪਿੰਡ ਸਲਾਣਾ ਵਿਖੇ ਛੇਂਵੀ ਪਾਤਸ਼ਾਹੀ ਗੁਰਦੁਆਰਾ ਚੁਸ਼ਮਾ ਸਾਹਿਬ ਦਾ ਗੱਲਾ ਤੋੜ ਕੇ ਚੋਰ ਨਗਦੀ ਲੈਕੇ ਫਰਾਰ ਹ ਗਏ। ਪੁਲਿਸ ਤੋ ਮਿਲੀ ਜਾਣਕਾਰੀ ਅਨੂਸਾਰ ਬੀਤੀ ਰਾਤ ਅੱਧੀ ਰਾਤ ਦੇ ਕਰੀਬ ਦੋ ਮੋਟਰਸਾਇਲ ਸਵਾਰ ਕੰਧ ਟੱਪਕੇ ਗੁਰੂਘਰ ਚੁਸਮਾ ਸਹਿਬ ਵਿਚ ਵੜੇ ਅਤੇ ਰੋਸਨਦਾਨ ਰਾਹੀ ਗੁਰਦੁਆਰਾ ਸਾਹਿਬ ਦੇ ਹਾਲ ਵਿਚੋ ਅਤੇ ਭੋਰਾ ਸਾਹਿਬ ਵਿਚੋ ਦੋਵੇ ਗੋਲਕਾਂ ਵਿਚੋ ਸੰਗਤਾ ਦੇ ਟੇਕੇ ਮੱਥੇ ਦੀ ਰਕਮ ਲੈਣ ਤੋ ਬਾਅਦ ਖਾਲੀ ਗੱਲਿਆਂ ਨੂੰ ਗੁਰਦੁਆਰਾ ਸਾਹਿਬ ਦੇ ਨਜਦੀਕ ਜੀਰੀ ਵਿਚ ਛੁੱਟ ਕੇ ਫਰਾਰ ਹੋ ।ਇਸ ਮੋਕੇ ਜਾਂਚ ਲਈ ਪਹੁੰਚੇ ਉਚ ਅਧਿਕਾਰੀਆਂ ਵਲੋ ਜਾਂਚ ਸੁਰੂ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਕਮੇਟੀ ਮੈਬਰਾਂ ਦੇ ਦੱਸਣ ਅਨੁਸਾਰ ਇਸ ਗੁਰੂਘਰ ਦਾ ਗੋਲਕ ਹਰੇਕ ਪੁਰਨਮਾਸ਼ੀ ਨੂੰ ਖੋਲਿਆ ਜਾਦਾ ਹੈ ਜਿਸ ਵਿੱਚੋ ਕਰੀਬ 40 ਤੋ 50 ਹਜਾਰ ਰੁਪਏ ਦੀ ਰਾਸ਼ੀ ਨਿਕਲਦੀ ਹੈ । ਪਰ ਪੁਰਨਮਾਸੀ ਦਾ ਦਿਹਾੜੇ ਵਿਚ ਅਜੇ ਇੱਕ ਹਫਤਾ ਬਾਕੀ ਸੀ ਕਿ ਚੋਰਾ ਨੇ ਗੁਰੂਘਰ ਚ ਰੱਖੇ ਦੋ ਗੋਲਕਾ ਵਿਚੋ ਚੋਰੀ ਕਰਕੇ ਫਰਾਰ ਹੋ ਗਏ।ਕਮੇਟੀ ਮੁਤਾਬਕ ਇੰਨਾ ਗੱਲਿਆਂ ਵਿੱਚ 40,000 ਰੁਪਏ ਦੇ ਕਰੀਬ ਰਾਸੀ ਹੋ ਸਕਦੀ ਹੈ ।ਘਟਨਾ ਸਥਾਨ ਤੇ ਐਸ.ਐਸ.ਪੀ.ਡੀ ਹਰਪਾਲ ਸਿੰਘ ਤੇ ਡੀ.ਐਸ.ਪੀ ਅਮਲੋਹ ਮਨਪ੍ਰੀਤ ਸਿੰਘ ਤੋ ਇਲਾਵਾ ਪੁਲਿਸ ਅਧਿਕਾਰੀਆ ਨੇ ਪਹੁੰਚਕੇ ਗੁਰੂਘਰ ਚ ਲੱਗੇ ਕੈਮਰਾ ਦੀ ਫੁਟਜ ਕਬਜੇ ਚ ਲੈਕੇ ਜਾਚ ਸ਼ੁਰੂ ਕਰ ਦਿੱਤੀ ਜਿਸਦਾ ਖੁਲਸਾ ਤਫਤੀਸ ਪੂਰੀ ਹੋਣ ਤੋ ਬਾਅਦ ਹੀ ਸਾਹਮਣੇ ਆਵੇਗਾ।

Send this to a friend