ਕੁੱਝ ਗਾਇਕ ਅਜਿਹੇ ਹੁੰਦੇ ਹਨ ਜੋ ਆਪਣੀ ਗਾਇਕੀ ਦੇ ਬੋਲ ਪੂਰੇ ਤਰਾਸ਼ ਕੇ ਦਰਸ਼ਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਇਹ ਪੰਜਾਬੀ ਲੋਕ ਗਾਇਕ ਪੰਜਾਬੀ ਸੱਭਿਆਚਾਰ ਨੂੰ ਜਿਊਂਦਾ ਰੱਖਣ ਲਈ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਵਿਚ ਤੱਤਪਰ ਰਹਿੰਦੇ ਹਨ। ਇਨ੍ਹਾਂ ਹੀ ਸੁਰੀਲੇ ਗਾਇਕਾਂ ਵਿੱਚ ਇੱਕ ਅਜਿਹਾ ਗਾਇਕ ਹੈ ਜਿਸ ਨੇ ਸੰਗੀਤਕ ਦੁਨੀਆਂ ਵਿੱਚ ਆਪਣੀ ਅਲੱਗ ਪਹਿਚਾਣ ਬਣਾਈ ਹੈ। ਉਹ ਹਨ ਮਿੱਠੀ ਤੇ ਸੁਰੀਲੀ ਆਵਾਜ਼ ਦੇ ਮਾਲਕ ਅਰਸ਼ਦੀਪ ਸਿੰਘ ਸਿੱਧੂ। 29 ਜੁਲਾਈ 1993 ਨੂੰ ਪਿੰਡ ਮਹਿਰਾਜ ਤਹਿ ਫੂਲ ਜ੍ਹਿਲਾ ਬਠਿੰਡਾ ਵਿਖੇ ਪਿਤਾ ਅਜੈਬ ਸਿੰਘ ਦੇ ਘਰ ਮਾਤਾ ਬਲਜੀਤ ਕੌਰ ਦੇ ਕੁੱਖੋ ਜਨਮ ਲੈ ਕੇ ਸਿੱਖਿਆ +2 ਸਰਕਾਰੀ ਸੀਨੀ.ਸਕੈ ਸਕੂਲ ਮਹਿਰਾਜ ਤੋਂ ਪ੍ਰਾਪਤ ਕਰਨ ਤੋਂ ਬਾਅਦ ਅਰਸ਼ਦੀਪ ਸਿੰਘ ਨੇ ਗਾਇਕੀ ਵਿੱਚ ਪੈਰ ਧਰ ਕੇ ਸੰਗੀਤਕ ਦੁਨੀਆਂ ਵਿੱਚ ਉਸਤਾਦ ਪ੍ਰਸਿੱਧ ਗਾਇਕ ਮੱਘਰ ਅਲੀ ਨੂੰ ਧਾਰਿਆ। ਫਿਰ ਮੁੜ ਪਿੱਛੇ ਨਹੀ ਦੇਖਿਆ ਅਤੇ ਗਾਇਕੀ ਖੇਤਰ ਨੂੰ ਪੱਕੇ ਤੌਰ ਤੇ ਅਪਣਾ ਲਿਆ। ਅਰਸ਼ਦੀਪ ਨੇ ਗਾਇਕ ਮਨਮੋਹਨ ਸਿੱਧੂ, ਲਵਜੀਤ, ਮਨਜੀਤ ਰੂਪੋਵਾਲੀਆ ਗਾਇਕ ਜੋੜੀ ਸੁਰਿੰਦਰ ਮਾਨ ਕਰਮਜੀਤ ਕੰਮੋ ਨਾਲ ਕਈ ਸਾਲ ਕੋਰਸ ਗਾਇਆ। ਫਿਰ ਅਰਸ਼ਦੀਪ ਸਿੰਘ ਸਿੱਧੂ ਨੇ ਗੋਇਲ ਮਿਊਜਿਕ ਕੰਪਨੀ ਦੇ ਲੇਬਲ ਹੇਠ ਗੀਤ ਮੁਲਾਕਾਤਾਂ, ਜੱਟ ਇਨ ਮੂਡ ਅਤੇ ਜੋਤੀ ਗਿੱਲ ਨਾਲ ਦੋਗਾਣਾ ਸੱਪ ਬਣਕੇ ਰਿਕਾਰਡ ਕਰਵਾਇਆ ਤਾਂ ਅਰਸ਼ਦੀਪ ਦੀ ਚਾਰੇ ਪਾਸੇ ਬੱਲੇ-ਬੱਲੇ ਹੋ ਗਈ ਅਤੇ ਉਹ ਸਥਾਪਿਤ ਗਾਇਕਾਂ ਦੀ ਕਤਾਰ ਵਿੱਚ ਖੜਾ ਹੋ ਗਿਆ। ਅਰਸ਼ਦੀਪ ਨੂੰ ਬਤੌਰ ਪੰਜਾਬੀ ਗਾਇਕ ਵਜੋਂ ਸੰਗੀਤਕ ਪ੍ਰ੍ਰੇਮੀ ਜਾਣਨ ਲੱਗ ਪਏ ਅਤੇ ਵਧੀਆ ਗਾਇਕੀ ਬਦਲੇ ਉਹ ਅਨੇਕਾਂ ਸਟੇਜਾਂ ਤੋਂ ਸਨਮਾਨਿਤ ਹੋ ਚੁੱਕਾ ਹੈ ਅਤੇ ਹੁਣ ਅਰਸ਼ਦੀਪ ਸਿੰਘ ਸਿੱਧੂ ਆਪਣਾ ਗਾਇਕੀ ਦਾ ਲੋਹਾ ਪੂਰੇ ਪੰਜਾਬ ਵਿੱਚ ਮਨਾ ਚੁੱਕਾ ਹੈ। ਪ੍ਰਮਾਤਮਾ ਕਰੇ ਅਰਸ਼ਦੀਪ ਸਿੰਘ ਸਿੱਧੂ ਪੰਜਾਬੀ ਮਾਂ-ਬੋਲੀ ਦੀ ਸੇਵਾ ਇੰਝ ਹੀ ਕਰਦਾ ਰਹੇ। ਆਮੀਨ
-ਸੁਖਮੰਦਰ ਰਾਮਪੁਰਾ
99888-52705