April 28, 2026 8:20 pm

ਡੋਪ ਟੈਸਟ ਪ੍ਰਦੂਸ਼ਣ ਸਰਟੀਫਿਕੇਟ ਦੀ ਤਰ੍ਹਾਂ

ਮੈਰਿਜ਼ ਪੈਲਸਾਂ ਵਿੱਚ ਅਸਲੇ ਦਾ ਦਿਖਾਵਾ,ਫੁਕਰਪੁਣੇ ਤੇ ਸ਼ਰਾਬ ਦੀ ਲੋਰ’ਚ ਚਲਾਈਆਂ ਜਾਂਦੀਆਂ ਗੋਲ਼ੀਆਂ ਕਾਰਨ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ।ਅਜਿਹੀਆਂ ਘਟਨਾਵਾਂ ਅਕਸਰ ਹੀ ਦੇਖਣ ਜਾਂ ਸੁਣਨ ਨੂੰ ਮਿਲ ਜਾਂਦੀਆਂ ਹਨ।ਬੁੱਧੀਜੀਵੀ ਵਰਗ ਨੇ ਇਨ੍ਹਾਂ ਘਟਨਾਵਾਂ ਦਾ ਵੱਡੇ ਪੱਧਰ ਤੇ ਨੋਟਿਸ ਲਿਆ।ਸਮੇਂ ਦੀ ਸਰਕਾਰ ਨੂੰ ਲਾਹਨਤਾਂ ਦਿੱਤੀਆਂ।ਜਿਸ ਦਾ ਅਸਰ ਇਹ ਹੋਇਆ ਸਰਕਾਰ ਨੇ ਮੈਰਿਜ਼ ਪੈਲਸਾਂ ਵਿੱਚ ਅਸਲਾ ਲਿਜਾਣ’ਤੇ ਪੂਰਨ ਤੌਰ’ਤੇ ਰੋਕ ਲਗਾ ਦਿੱਤੀ।ਇਕ ਅਜਿਹਾ ਕਾਨੂੰਨ ਲਿਆਂਦਾ ਗਿਆ ਕਿ ਜਿਸ ਵੀ ਵਿਅਕਤੀ ਨੇ ਨਵਾਂ ਅਸਲਾ ਲੈਣਾ ਹੈ ਜਾਂ ਰੀਨਿਊਂ ਕਰਵਾਉਣਾ ਹੈ ਉਸਦਾ ਡੋਪ ਟੈਸਟ ਜ਼ਰੂਰੀ ਕਰ ਦਿੱਤਾ ਤੇ ਫੀਸਾਂ ਵਿੱਚ ਬੇਇੰਤਹਾ ਵਾਧਾ ਕਰ ਦਿੱਤਾ ਤਾਂ ਜੋ ਅਜਿਹੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ। ਪਿਛਲੇ ਦਿਨੀ ਮੈਂ ਆਪਣਾ ਅਸਲਾ ਰੀਨਿਊਂ ਕਰਵਾਉਣਾ ਲਈ ਗਿਆ।ਹੁਣ ਪਹਿਲੀ ਸਰਤ ਡੋਪ ਟੈਸਟ ਦੀ ਸੀ।ਡੋਪ ਟੈਸਟ ਸਰਕਾਰੀ ਹਸਪਤਾਲ ਵਿੱਚੋਂ ਹੀ ਹੋਣਾ ਸੀ।ਡੋਪ ਟੈਸਟ ਦੀ ਫੀਸ ਪੰਦਰ੍ਹਾਂ ਸੋ ਰੁਪਏ ਰੱਖੀ ਹੋਈ ਹੈ।ਮੇਰੇ ਅੰਦਰ ਇੱਕ ਧੁੜਕੂ ਸੀ ਦੋ ਦਿਨ ਪਹਿਲਾਂ ਪੀਤੀ ਬੀਅਰ ਕਰਕੇ ਕਿਤੇ ਟੈਸਟ ਪਾਜਟਿਵ ਨਾ ਆ ਜਾਏ।ਖਿੜਕੀ ਤੋਂ ਪਰਚੀ ਲਈ ਫੀਸ ਭਰਨ ਚਲਿਆ ਗਿਆ।ਉਹ ਕਹਿੰਦੇ ਠਕਿਸੇ ਵੀ ਡਾਕਟਰ ਤੋਂ ਡੋਪ ਟੈਸਟ ਲਿਖਵਾਕੇ ਲਿਆਓ3।ੂਕੁੱਝ ਹੋਰ ਸਾਥੀ ਵੀ ਇਸੇ ਕੰਮ ਲਈ ਹੱਥਾਂ ਵਿੱਚ ਕਾਗ਼ਜ ਤੇ ਝੋਲੇ ਵਿੱਚ ਅਸਲਾ ਲੈ ਕੇ ਘੁੰਮ ਰਹੇ ਸਨ।ਅਸੀਂ ਡਾਕਟਰ ਦੇ ਬਾਹਰ ਲੱਗੀ ਲਾਇਨ ਵਿੱਚ ਖੜ੍ਹੇ ਹੋ ਜਾਈਏ ।ਜਿਸ ਵੀ ਡਾਕਟਰ ਸਾਹਬ ਕੋਲ ਅਸੀਂ ਜਾਇਆ ਕਰੀਏ ਉਹ ਹੀ ਕਹਿ ਦਿਆ ਕਰੇ ਠਮੈਂ ਨਹੀਂ ਲਿਖ ਸਕਦਾ ਮੈਂ ਤਾਂ ਚਮੜੀ ਦਾ ਹਾਂ, ਮੈਂ ਅੱਖਾਂ ਦਾ ਹਾਂ3।ੂ ਕਿਸੇ ਨੇ ਦੱਸਿਆ ਠਪੰਜ ਨੰਬਰ ਕਮਰੇ ਵਿੱਚ ਮੈਡੀਕਲ ਵਾਲੇ ਡਾਕਟਰ ਸਾਹਬ ਬਹਿੰਦੇ ਨੇ ਉਹ ਕਰ ਦੇਣਗੇ।ਉਧਰ ਲੰਮੀ ਲਾਇਨ ਵਿੱਚ ਖੜ੍ਹੇ ਹੋ ਗਏ।ਉਸਨੇ ਵੀ ਮਨ੍ਹਾ ਕਰ ਦਿੱਤਾ।ਸਾਡੇ ਨਾਲ਼ ਕੁੱਝ ਹੋਰ ਸਾਥੀ ਵੀ ਰਲ ਗਏ।ਦੋ ਘੰਟੇ ਸਾਡੇ ਇੰਝ ਹੀ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਖੱਜ਼ਲ਼ ਖੁਆਰੀ ਵਿਚ ਲੰਘ ਗਏ ਸੀ। ਅਸੀਂ ਦੋਬਾਰਾ ਫੀਸ ਵਾਲ਼ੀ ਖਿੜਕੀ ਕੋਲ ਆ ਗਏ।ਉਨ੍ਹਾਂ ਨੂੰ ਸਾਰੀ ਕਹਾਣੀ ਦੱਸੀ।ਉਹ ਕਹਿੰਦੇ ਠਐਸ.ਐਮ.ਓ. ਨੂੰ ਮਿਲ ਲਓ3।ੂ ਫਿਰ ਉਧਰ ਜਾਕੇ ਲਾਇਨ ਲਾ ਲਈ ਉਸ ਭਲੇ ਪੁਰਸ਼ ਨੇ ਡੋਪ ਟੈਸਟ ਕਰਵਾਉਣ ਲਈ ਪਰਚੀ’ਤੇ ਲਿਖ ਦਿੱਤਾ। ਫੀਸ ਭਰ ਅਸੀਂ ਲੈਬ ਸਾਹਮਣੇ ਲਾਇਨ ਵਿੱਚ ਖੜ੍ਹੇ ਹੋ ਗਏ।ਇੱਕ ਨਵਾਂ ਫਾਰਮ ਭਰਿਆ ਗਿਆ ਤੇ ਸਾਡਾ ਪਿਸਾਬ ਸੈਂਪਲ ਲੈ ਲਿਆ ਗਿਆ।ਰਿਪੋਰਟ ਦੋ ਵਜੇ ਤੋਂ ਬਾਅਦ ਲਿਜਾਣ ਲਈ ਕਿਹਾ।ਸਾਡੇ ਵਿੱਚੋਂ ਕੁੱਝ ਸ਼ਹਿਰ ਆਪਣੇ ਕੰਮ ਧੰਦੇ ਚਲੇ ਗਏ।ਅਸੀਂ ਉਥੇ ਹੀ ਬੈਠੇ ਗੱਲਾਂ ਕਰਨ ਲੱਗ ਪਏ।ਇੱਕ ਸਾਥੀ ਦੇ ਮੂੰਹ’ਚੋਂ ਸ਼ਰਾਬ ਦੀ ਹਬਾੜ ਮਾਰ ਰਹੀ ਸੀ।ਮੈਂ ਕਿਹਾ ਠਯਾਰ’ਤੈ ਦਾਰੂ ਪੀਤੀ ਹੋਈ ਐ3।ੂ ਨਹੀਂ ਯਾਰ ਇਹ ਤਾਂ ਰਾਤ ਜਿਆਦਾ ਪੀ ਲਈ ਸੀ,ਇਸ ਕਰਕੇ ਮੁਸ਼ਕ ਮਾਰਦੀ ਐ।ਮੈਂ ਤਾਂ ਤੜਕੇ ਵੀ ਇੱਕ-ਦੋ ਪੈਗ ਲਾਉਣ ਲੱਗਿਆ ਤੀ ਆ ਕੰਜ਼ਰ ਖਾਨਾ’ਜਾ ਕਰਵਾਉਣਾ ਤੀ ਤਾਂ ਨਹੀਂ ਪੀਤੀ3 ਹੁਣ ਸਿਰ ਜਾ ਦੁਖੀ ਜਾਂਦਾ3ੂ। ਮੈਂ ਉਸ ਦੀਆਂ ਗੱਲਾਂ ਸੁਣਕੇ ਹੈਰਾਨ ਹੋ ਗਿਆ।ਇਸਨੂੰ ਡੋਪ ਟੈਸਟ ਦਾ ਡਰ ਹੀ ਨਹੀਂ।ਮੈਂ ਦੋ ਦਿਨ ਪਹਿਲਾਂ ਪੀਤੀ ਬੀਅਰ ਤੋਂ ਹੀ ਡਰਦਾ ਰਿਹਾ। ਦੋ ਕੁ ਵਜੇ ਸਾਨੂੰ ਰਿਪੋਰਟ ਮਿਲ ਗਈ।ਸਾਰਿਆਂ ਦੀ ਹੀ ਨੈਗਟਿਵ ਰਿਪੋਰਟ ਸੀ।ਇੱਕ ਮਿੱਤਰ ਬਹੁਤ ਖ਼ੁਸ਼ ਸੀ।ਕਾਰਨ ਪੁੱਛਿਆ ਕਹਿੰਦਾ ਠਮਹੀਨਾ ਪਹਿਲਾਂ ਮੇਰਾ ਪਾਜਟਿਵ ਆ ਗਿਆ ਸੀ ਹੁਣ ਸਹੀ ਆਇਆ3।ੂ ਠਕੀ ਕਾਰਨ ਸੀੂ? ਮੈਂ ਉਸ ਨੂੰ ਸਵਾਲ ਕਰ ਦਿੱਤਾ।ਠਕਦੇ-ਕਦੇ ਥੋੜ੍ਹੀ ਭੁੱਕੀ,ਅਫ਼ੀਮ ਜਾਂ ਗੋਲ਼ੀ ਗੱਪਾ ਖਾ ਲੈਂਦਾ ਸੀ3ੂ।ਅਸੀਂ ਰਿਪੋਰਟ ਲੈਕੇ ਸੇਵਾ ਕੇਂਦਰ ਜਾ ਉਨ੍ਹੀ ਸੋ ਰੁਪੈ ਭਰ ਦਿੱਤੇ।ਲਾਇਸੰਸ ਰੀਨਿਊ ਲਈ ਖੱਜਲ਼ ਖੁਆਰੀ ਤੋਂ ਬਿਨਾਂ ਦਿੱਤਾ ਚੌਤੀਂ ਸੋ ਰੁਪਿਆ ਜ਼ਿੰਦਗੀ ਵਿੱਚ ਪਹਿਲੀ ਵਾਰੀ ਦੁਖਿਆ।
ਹੁਣ ਸਵਾਲ ਇਹ ਉਠਦਾ ਹੈ।ਡੋਪ ਟੈਸਟ ਦਾ ਜਿਹੜਾ ਬੰਝ ਖੜ੍ਹਾ ਕਰ ਦਿੱਤਾ ਇਸ ਦਾ ਕੀ ਫ਼ਾਇਦਾ ਹੋਇਆ।ਸ਼ਰਾਬ ਪਾਸ ਹੋਈ ਜਾਂਦੀ ਹੈ ਜਿਹੜੀ ਸਾਰੀ ਪੁਆੜੇ ਦੀ ਜੜ੍ਹ ਹੈ।ਜਿਸ ਨੂੰ ਪੀ ਕੇ ਲੋਕ ਸ਼ੁੱਧ ਬੁੱਧ ਖੋ ਬੈਠਦੇ ਹਨ।ਲੋਰ’ਚ ਆਏ ਹਾਦਸਿਆਂ ਨੂੰ ਅਨਜ਼ਾਮ ਦੇ ਦਿੰਦੇ ਹਨ।ਐਮ.ਪੀ.ਡਾਕਟਰ ਧਰਮਵੀਰ ਗਾਂਧੀ ਦੀ ਰਿਪੋਰਟ ਮੁਤਾਬਿਕ ਅਫ਼ੀਮ ਤੇ ਭੁੱਕੀ ਖਾਣ ਵਾਲ਼ਾ ਬੰਦਾ ਕਦੇ ਕੋਈ ਲੜਾਈ ਝਗੜਾ ਨਹੀਂ ਕਰਦਾ।ਸ਼ਾਰਾਬ ਦੇ ਨਸ਼ੇ ਤੇ ਹੋਰ ਕੈਮੀਕਲ ਨਸ਼ਿਆਂ ਨਾਲ਼ ਅਜਿਹੇ ਹਾਦਸੇ ਵਾਪਰ ਦੇ ਹਨ।ਡੋਪ ਟੈਸਟ ਦੀ ਰਿਪੋਰਟ ਵਿੱਚ ਸ਼ਰਾਬ ਵਾਲਾ ਤਾਂ ਪਹਿਲਾਂ ਹੀ ਪਾਸ ਹੋ ਜਾਂਦਾ ਹੈ।ਬਾਕੀ ਦੁਬਾਰਾ ਪਾਸ ਹੋ ਜਾਂਦੇ ਹਨ। ਫਿਰ ਡੋਪ ਟੈਸਟ ਦਾ ਕੀ ਫਾਇਦਾ। ਮਹਿਜ਼ ਇਹ ਤਾਂ ਇੱਕ ਪੈਸੇ ਇਕੱਠੇ ਕਰਨ ਦਾ ਜ਼ਰੀਆ ਬਣ ਗਿਆ।ਵੱਖ-ਵੱਖ ਜ਼ਿਲ੍ਹਿਆਂ ਵਿੱਚ ਡੋਪ ਟੈਸਟ ਦੇ ਰੇਟ ਵੀ ਵੱਖ-ਵੱਖ ਹਨ।ਤਾਜ਼ਾ ਰਿਪੋਰਟ ਦੇ ਮੁਤਾਬਿਕ ਡੋਪ ਟੈਸਟ ਕਿਟ ਦੀ ਕੀਮਤ 79.08 ਰੁਪਏ ਤੋਂ ਲੈਕੇ 200 ਰੁਪਏ ਹੈ।ਜਿਸਦੇ ਆਮ ਨਾਗਰਿਕ ਤੋਂ ਸਰਕਾਰੀ ਹਸਪਤਾਲਾਂ ਵਿੱਚ ਡੋਪ ਟੈਸਟ ਦੇ 1500 ਰੁਪਏ ਵਸੂਲੇ ਜਾਂਦੇ ਹਨ। ਲਗਦਾ ਹੈ ਡੋਪ ਟੈਸਟ ਪ੍ਰਦੂਸ਼ਨ ਸਰਟੀਫਿਕੇਟ ਦੀ ਤਰ੍ਹਾਂ ਬਣਾ ਦਿੱਤਾ ਹੈ।ਟਰੈਫਕ ਪੁਲਿਸ ਕੇਵਲ ਪ੍ਰਦੂਸ਼ਨ ਵਾਲਾ ਕਾਗ਼ਜ ਹੀ ਦੇਖਦੀ ਹੈ ਚਾਹੇ ਗੱਡੀ ਜਿੰਨ੍ਹਾਂ ਮਰਜੀ ਧੂਆਂ ਮਾਰੀ ਜਾਵੇ।ਅਸਲਾ ਲਾਇਸੰਸ ਲਈ ਵੀ ਮਾਤਰ ਇੱਕ ਕਾਗ਼ਜ ਚਾਹੀਦਾ ਹੈ।ਬੰਦਾ ਚਾਹੇ ਸ਼ਰਾਬ ਨਾਲ਼ ਟੱਲੀ ਹੋਵੇ ਪਰ ਡੋਪ ਟੈਸਟ’ਚ ਉਹ ਵੀ ਪਾਸ ਹੈ।

Send this to a friend