ਜਗਰਾਉਂ, 6 ਅਗਸਤ (ਪਰਮਜੀਤ ਸਿੰਘ ਗਰੇਵਾਲ)-ਸਥਾਨਕ ਕਮਲ ਚੌਕ ਦੇ ਆਰਿਸ਼ ਪਲਾਜ਼ਾ ’ਚ ਨਵੇਂ ਖੁੱਲ੍ਹੇ ਅੰਸ਼ ਲੈਹਿੰਗਾ ਹਾਊਸ ਦਾ ਧੂਮ-ਧੜੱਕੇ ਨਾਲ ਉਦਘਾਟਨ ਹੋਇਆ। ਦੋ ਮੰਜ਼ਿਲ੍ਹਾ ਸ਼ੋ ਰੂਮ ਦੇ ਉਦਘਾਟਨੀ ਸਮਾਗਮ ’ਚ ਸਿਆਸੀ ਪਾਰਟੀਆਂ, ਸਮਾਜਿਕ ਜੱਥੇਬੰਦੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਅੰਸ਼ ਲੈਹਿੰਗਾ ਹਾਊਸ ਦਾ ਉਦਘਾਟਨ ਸੈਂਟਰਲ ਵਾਲਮੀਕਿ ਸਭਾ ਦੇ ਕੌਮੀ ਗੇਜਾ ਰਾਮ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਸੀਨੀਅਰ ਕਾਂਗਰਸੀ ਆਗੂ ਸੋਨੀ ਗਾਲਿਬ ਅਤੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਕੀਤਾ। ਇਸ ਮੌਕੇ ਲੈਹਿੰਗਾ ਹਾਊਸ ਦੇ ਅਰੁਣ ਗਰਗ, ਰਾਜਨ ਗੁਪਤਾ ਅਤੇ ਸਚਿਨ ਵਰਮਾ ਨੇ ਦੱਸਿਆ ਕਿ ਸ਼ੋ-ਰੂਮ ਦੇ ਟਾਪ ਕਲਾਸ ਬਰਾਈਡਲ, ਕੈਜੂਅਲ ਲਹਿੰਗੇ, ਜਾਗੋ ਅਤੇ ਪਾਰਟੀਵੇਅਰ ਪਹਿਰਾਵੇ ਤੋਂ ਇਲਾਵਾ ਜਵੈਲਰੀ, ਵੰਗਾਂ, ਕਲੀਰੇ, ਚੂੜਾ, ਕਾਸਮੇਟਿਕ, ਕੋਰਟ ਪੈਟ ਅਤੇ ਅਚਕਨ ਦੀ ਬੇਹਤਾਸ਼ਾ ਵਰਾਇਟੀ ਦੇਖਣ ਨੂੰ ਮਿਲੇਗੀ। ਇਸ ਮੌਕੇ ਐਸ. ਪੀ. ਰੁਪਿੰਦਰ ਭਾਰਦਵਾਜ, ਗੋਰਾ ਲੱਧੜ, ਮੱਖਣ ਪਹਿਲਵਾਨ, ਰਿੰਪੀ ਲੱਧੜ, ਸੰਜੂ ਵਰਮਾ, ਨਵਦੀਪ ਸਿੰਘ ਗਰੇਵਾਲ, ਡਾ: ਦੀਪਕ ਕੁਮਾਰ, ਰਮਨ ਵਰਮਾ, ਬੌਬੀ ਕਪੂਰ, ਅਜਮੇਰ ਸਿੰਘ ਢੋਲਣ ਅਤੇ ਅਰੁਣ ਗਰਗ ਆਦਿ ਹਾਜ਼ਰ ਹਨ।