ਅਮਲੋਹ, 3 ਅਗਸਤ (ਰਣਜੀਤ ਸਿੰਘ ਘੁੰਮਣ)- ਵਿਧਾਨ ਸਭਾ ਚੋਣਾ ਵਿੱਚ ਹਲਕਾ ਅਮਲੋਹ ਦੇ ਲੋਕਾ ਨੇ ਮੇਰੇ ਤੇ ਆਪਣਾ ਭਰੋਸਾ ਜਤਾ ਕੇ ਮੈਨੂੰ ਵਿਧਾਇਕ ਬਨਣ ਦਾ ਮਾਣ ਬਖਸ਼ਿਆ ਹੈ ਇਸ ਲਈ ਮੈਂ ਹਲਕੇ ਦੇ ਲੋਕਾ ਦੇ ਲੋਕਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾ ਦੇ ਫੰਡਾ ਦੀ ਕਮੀ ਨਹੀਂ ਆਉਣ ਦੇਵਾਗਾਂ ਤੇ ਹਲਕੇ ਦੇ ਵਿਕਾਸ ਵਿੱਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਵੇਗੀ।ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ ਅਮਲੋਹ ਦੀਆ 50 ਲੱਖ ਦੀ ਲਾਗਤ ਨਾਲ ਬਨਣ ਵਾਲੀਆ ਪ੍ਰਮੁੱਖ ਸੜਕਾ ਦਾ ਕਾਰਜਾ ਦੀ ਰਸਮੀ ਸ਼ੁਰੂਆਤ ਕਰਵਾਉਣ ਸਮੇਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦੇ ਕੀਤਾ।ਉਨ੍ਹਾ ਕਿਹਾ ਕਿ ਸ਼ਹਿਰ ਦਾ ਵਿਕਾਸ ਬਿਨਾ ਕਿਸੇ ਭੇਦਭਾਵ ਦੇ ਕਰਵਾਇਆ ਜਾ ਰਿਹਾ ਹੈ ਉਥੇ ਸ਼ਹਿਰ ਦਾ ਕੋਈ ਵੀ ਵਾਰਡ ਵਿਕਾਸ ਪੱਖੋ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ। ਉਨ੍ਹਾ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਪਾਇਪਾ ਪਾਉਣ ਲਈ ਤੋੜੀਆ ਗਈਆ ਗਲੀਆ ਨੂੰ ਇੰਟਰਲਾਕ ਟਾਇਲਾ ਨਾਲ ਬਣਵਾਇਆ ਜਾ ਰਿਹਾ ਹੈ ਜਿਸ ਲਈ ਸ਼ਹਿਰ ਦੇ ਅਲੱਗ ਅਲੱਗ ਵਾਰਡਾ ਵਿੱਚ ਕਰੀਬ 8 ਟੀਮਾ ਕੰਮ ਕਰ ਰਹੀਆ ਹਨ। ਵਿਧਾਇਕ ਕਾਕਾ ਰਣਦੀਪ ਸਿੰਘ ਨੇ ਅੱਜ 10.50 ਲੱਖ ਦੀ ਲਾਗਤ ਨਾਲਬੁੱਗਾ ਬਸ ਸਟੈਂਡ ਤੋ ਕੈਂਚੀਆ ਤੱਕ 500 ਮੀਟਰ ਸੜਕ,9.50 ਲੱਖ ਦੀ ਲਾਗਤ ਨਾਲ 490 ਮੀਟਰ ਮਾਘੀ ਕਾਲਜ ਰੋਡ, 5 ਲੱਖ ਦੀ ਲਾਗਤ ਨਾਲ ਬਸ ਸਟੈਂਡ ਤੋ ਅਨਾਜ ਮੰਡੀ ਤੱਕ 250 ਮੀਟਰ,10 ਲੱਖ ਦੀ ਲਾਗਤ ਨਾਲ 300 ਮੀਟਰ ਖੰਨਾ ਰੋਡ,18 ਲੱਖ ਦੀ ਲਾਗਤ ਨਾਲ ਬਸ ਸਟੈਂਡ ਤੋ ਅੰਨੀਆ ਰੋਡ ਤੱਕ 1000 ਮੀਟਰ ਸੜਕ ਦੇ ਨਿਰਮਾਣ ਅਤੇ ਮੁਰੰਮਤ ਦੇ ਕੰਮਾ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਸਮਾਜ ਸੇਵਕ ਡਾ ਕਰਨੈਲ ਸਿੰਘ ਅਮਲੋਹ, ਪੀਪੀਸੀਸੀ ਮੈਬਰ ਜਸਮੀਤ ਸਿੰਘ ਰਾਜਾ, ਐਡਵੋਕੇਟ ਦੇਵਰਤਨ ਸ਼ਰਮਾਂ,ਬਲਾਕ ਅਮਲੋਹ ਦੇ ਪ੍ਰਧਾਨ ਸ਼ਿਗਾਰਾ ਸਿੰਘ ਸਲਾਣਾ,ਪ੍ਰਧਾਨ ਰਜਿੰਦਰ ਬਿਟੂ,ਮਹਿੰਦਰ ਪਜਨੀ,ਹੈਪੀ ਸੂਦ,ਜਿਲਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰੈਣਗੜ,ਕੌਸਲਰ ਹੈਪੀ ਸੇਢਾ, ਕੈਲਾਸ਼ ਅਮਲੋਹੀ,ਸਾਬਕਾ ਕੌਂਸਲਰ ਜਤਿੰਦਰ ਸਿੰਘ ਰਾਮਗੜੀਆ, ਪ੍ਰਧਾਨ ਬਲਦੇਵ ਸਿੰਘ ਔਲਖ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗਰੇਵਾਲ, ਪ੍ਰਧਾਨ ਹੈਪੀ ਕੁੰਭ,ਚੇਅਰਮੈਨ ਜਗਵੀਰ ਸਿੰਘ ਸਲਾਣਾ, ਜਗਜੀਤ ਸਿੰਘ ਮਛਰਾਈ, ਵਣ ਰੇਂਜ ਅਫਸਰ ਭਲਿੰਦਰ ਸਿੰਘ, ਬਲਵਿੰਦਰ ਸਿੰਘ ਗੁਰਧਨਪੁਰ, ਐਡਵੋਕੇਟ ਬਲਜਿੰਦਰ ਭੱਟੋ, ਸ਼ਰਨ ਭੱਟੀ, ਸਰਪੰਚ ਹਰਦੀਪ ਸਿੰਘ, ਲਖਵਿੰਦਰ ਸਿੰਘ ਫੈਜੂਲਾਪੁਰ,ਰਾਕੇਸ਼ ਕੁਮਾਰ ਗੋਗੀ, ਲੇਖਰਾਜ ਗਾਂਧੀ,ਮਾ ਮਦਨ ਲਾਲ, ਪੀਏ ਰਾਮ ਕ੍ਰਿਸ਼ਨ ਭੱਲਾ, ਕੁਲਵਿੰਦ ਨਾਭਾ, ਸਰਪੰਚ ਬਿਕਰ ਸਿੰਘ ਦੀਵਾ, ਰਘਵੀਪ ਸਿੰਘ ਲੱਲੋ, ਪ੍ਰਧਾਨ ਸ਼ਿਵ ਕੁਮਾਰ ਗਰਗ,ਪ੍ਰੇਮ ਚੰਦ ਸ਼ਰਮਾਂ, ਬਲਜਿੰਦਰ ਸਿੰਘ ਘੁਕਰੀ, ਮੰਗਤ ਅਰੋੜਾ, ਬਲਦੇਵ ਸੇਢਾ,ਸੁਨੀਲ ਪੁਰੀ, ਡਾ ਸੁਖਵਿੰਦਰ ਸੁੱਖੀ,ਪਾਖਰ ਸਿੰਘ ਘੁਟਿੰਡ ਤੋ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮੌਜੂਦ ਸਨ।