April 25, 2026 1:06 pm

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸੰਬੰਧੀ ਬਰਨਾਲਾ ਵੱਲੋਂ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ

ਬਰਨਾਲਾ, 3 ਅਗਸਤ (ਬਲਜਿੰਦਰ ਸਿੰਘ ਚੌਹਾਨ)- 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬਦੀ ਸ਼੍ਰੋਮਣੀ ਅਕਾਲੀ ਦਲ ਦੇ ਜਰਨਲ ਸਕਤਰ ਗਗਨਜੀਤ ਸਿੰਘ ਬਰਨਾਲਾ ਵਲੋ ਪਿੰਡ ਕਰਮਗੜ੍ਹ ਸਮੇਤ ਵਖ ਵਖ ਪਿੰਡਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਕੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਕੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਬਰਸੀ ਜੋ ਕੇ ਹਰ ਸਾਲ ਦੀ ਤਰਾਂ ਇਸ ਸਾਲ ਵੀ 20ਅਗਸਤ ਨੂੰ ਲੌਂਗੋਵਾਲ ਵਿਖੇ ਮਨਾਈ ਜਾਵੇਂਗੀ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ ਪ੍ਰਕਾਸ਼ ਸਿੰਘ ਬਾਦਲ, ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਦਲ ਦੇ ਸਕਤਰ ਜਰਨਲ ਸੁਖਦੇਵ ਸਿੰਘ ਢੀਂਡਸਾ, ਸ਼੍ਰੋਮਣੀ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋ ਇਲਾਵਾ ਸਮੁਚੀ ਅਕਾਲੀ ਭਾਜਪਾ ਲੀਡਰਸ਼ਿਪ ਵਲੋ ਸੰਤਾ ਨੂੰ ਸ਼ਰਧਾਜਲੀ ਭੇਟ ਕੀਤੀ ਜਾਵੇਗੀ ਉਨਾਂ ਕਿਹਾ ਕੇ ਪਾਰਟੀ ਵਰਕਰਾਂ ਵਿਚ ਵੀ ਬਰਸੀ ਨੂੰ ਲੈ ਕੇ ਕਾਫੀ ਉਤਸਾਹ ਪਾਇਆ ਜਾ ਰਿਹਾ ਹੈ ਸ ਬਰਨਾਲਾ ਨੇ ਕਿਹਾ ਕੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਕੌਮ ਕੁਰਬਾਨੀਆਂ ਦਿਤੀਆਂ ਸਨ ਅਤੇ ਹਮੇਸ਼ਾ ਪੰਥ ਦੀ ਚੜ੍ਹਦੀਕਲਾ ਲਈ ਆਪਣਾ ਯੋਗਦਾਨ ਪਾਇਆ ਇਸੇ ਲਈ ਲੋਕ ਅਜ ਵੀ ਉਨਾਂ ਨੂੰ ਯਾਦ ਕਰਦੇ ਹਨ ਜਿਸ ਦਾ ਸਬੂਤ ਹੈ ਹਰ ਸਾਲ ਵਡੀ ਗਿਣਤੀ ਵਿਚ ਪੂਰੇ ਪੰਜਾਬ ਦੇ ਨਾਲ ਨਾਲ ਦੇਸ਼ ਵਿਚੋ ਲੋਕ ਸੰਤਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਦੇ ਹਨ ਉਨਾਂ ਪਾਰਟੀ ਵਰਕਰਾਂ ਨੂੰ ਵਧ ਤੋ ਵਧ ਗਿਣਤੀ ਵਿਚ 20ਅਗਸਤ ਨੂੰ ਲੌਂਗੋਵਾਲ ਪਹੁੰਚਣ ਦੀ ਅਪੀਲ ਵੀ ਕੀਤੀ ਇਸ ਮੌਕੇ ਪਿੰਡ ਵਾਸੀਆਂ ਅਤੇ ਗੁਰਮੀਤ ਸਿੰਘ ਦੂਲੋ ਵਲੋ ਸ ਬਰਨਾਲਾ ਦਾ ਸਨਮਾਨ ਵੀ ਕੀਤਾ ਗਿਆ ਇਸ ਮੌਕੇ ਗੁਰਮੀਤ ਸਿੰਘ ਕਰਮਗੜ੍ਹ, ਨਰਜਨ ਸਿੰਘ, ਜਸਵੀਰ ਸਿੰਘ, ਭਾਗ ਸਿੰਘ, ਗੁਰਮੇਲ ਸਿੰਘ ਕਰਮਗੜ੍ਹ, ਮੇਜਰ ਸਿੰਘ ਸਾਬਕਾ ਸਰਪੰਚ, ਮਨਪ੍ਰੀਤ ਸਿੰਘ ਪੰਚ, ਪੰਡਿਤ ਸ਼ਾਮ ਲਾਲ ਜਥੇਦਾਰ ਗੁਰਮੇਲ ਸਿੰਘ ਛੀਨੀਵਾਲ, ਜਥੇਦਾਰ ਗੁਰਬਚਨ ਸਿੰਘ ਬਿਲੂ, ਕਰਮਪਾਲ ਸਿੰਘ ਚੀਮਾ, ਤਰਲੋਕ ਸਿੰਘ ਪੀ ਏ ਟੁ ਸ ਬਰਨਾਲਾ, ਡਾਕਟਰ ਹਰਬੰਸ ਸਿੰਘ, ਹਰਮੇਲ ਸਿੰਘ ਆਦਿ ਹਾਜਰ ਸਨ।

Send this to a friend