ਫਰੀਦਕੋਟ, 1 ਅਗਸਤ ( ਗੁਰਜੀਤ ਰੋਮਾਣਾ)- ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ, ਨਸ਼ਿਆਂ ਵਿਚ ਗ੍ਰਸਤ ਲੋਕਾਂ ਦੇ ਇਲਾਜ ਅਤੇ ਮੁੜ ਵਸੇਬੇ ਪ੍ਰਤੀ ਜਾਣਕਾਰੀ ਦੇਣ ਲਈ ਜ਼ਿਲਹ ਪ੍ਰਸਾਸ਼ਨ ਵਲੋਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਨਸ਼ਿਆਂ ਦੇ ਤਸਕਰਾਂ, ਨਸ਼ੇੜੀਆਂ ਸਬੰਧੀ ਸੂਚਨਾਂ ਦੇਣ ਲਈ ਸਿਵਲ ਤੇ ਪਿਲਸ ਪ੍ਰਸ਼ਾਸ਼ਨ ਵਲੋਂ ਜ਼ਿਲਾ ਪਧਰ ਤੇ ਡਰਗ ਵਾਰ ਰੂਮ ਸਥਾਪਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨਾਂ ਦੀ ਅਗਵਾਈ ਹੇਠ ਸਿਵਲ ਤੇ ਪਿਲਸ ਪ੍ਰਸ਼ਾਸ਼ਨ ਵਲੋਂ ਕਲਸਟਰ ਪਧਰ ਤੇ ਜਾਗਰੂਕਤਾ ਕੈਂਪ ਅਤੇ ਸੈਮੀਨਾਰ ਵੀ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੀਵ ਪਰਾਸ਼ਰ ਆਈ.ਏ.ਐਸ. ਨੇ ਦਿੱਤੀ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਿਵਲ ਅਧਿਕਾਰੀਆਂ ਨੂੰ ਸੂਚਿਤ ਕਰਨ ਵਾਸਤੇ ਟੈਲੀਫੋਨ ਨੰਬਰ 01639-251000 ਅਤੇ ਫੈਕਸ 251024 ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਵਿਭਾਗ ਵਲੋਂ ਟੈਲੀਫੋਨ ਨੰਬਰ 01639-251080,250713,250731 ਤੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ। ਇਨਾਂ ਨੰਬਰਾਂ ਤੇ ਆਮ ਲੋਕਾਂ ਦੇ ਸੁਝਾਅ ਅਤੇ ਸ਼ਿਕਾਇਤਾਂ ਦਰਜ਼ ਕਰਵਾਉਣ ਵਾਲੇ ਦਾ ਨਾਮ ਅਤੇ ਪਤਾ ਬਿਲਕੁਲ ਗੁਪਤ ਰਖਿਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।ਡਿਪਟੀ ਕਮਿਸ਼ਨਰ ਨੇ ਦਸਿਆ ਕਿ ਸਮੁਚੇ ਜ਼ਿਲੇ ਨੂੰ ਨਸ਼ਾਂ ਮੁਕਤ ਕਰਨ ਦੇ ਮੰਤਵ ਨਾਲ ਜ਼ਿਲ੍ਹੇ ਦੇ ਪਿੰਡ ਢੁਡੀ ਵਿਖੇ ਨਸ਼ਾ ਰੋਕੂ ਮੁਹਿੰਮ ਸਬੰਧੀ ਪਿੰਡ ਢੁਡੀ ਵਿਖੇ ਸਵੇਰੇ 11:30 ਵਜੇ ਪਬਲਿਕ ਮੀਟਿੰਗ ਕੀਤੀ ਜਾ ਰਹੀ ਹੈ। ਇਸ ਸਮਾਗਮ ‘ਚ ਡਿਪਟੀ ਕਮਿਸ਼ਨਰ ਖੁਦ ਤੇ ਸੀਨੀਅਰ ਪੁਲਿਸ ਕਪਤਾਨ ਸ. ਰਾਜ ਬਚਨ ਸਿੰਘ ਸੰਧੂ ਤੋਂ ਇਲਾਵਾ ਵਖ ਵਖ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਿਲ ਹੋਣਗੇ।ਉਨ੍ਹਾਂ ਦਸਿਆ ਕਿ ਇਸ ਪਬਲਿਕ ਮੀਟਿੰਗ ਵਿਚ ਕੋਟਸੁਖੀਆ, ਧੂੜਕੋਟ, ਚੰਬੇਲੀ, ਚਹਿਲ, ਕੋਠੇ ਚਹਿਲ,ਭਾਣਾ, ਮੰਡ ਵਾਲਾ, ਸਿਖਾਂ ਵਾਲਾ ਅਤੇ ਚੰਦ ਬਾਜਾ ਦੇ ਲੋਕ ਵੀ ਸ਼ਾਮਿਲ ਹੋਣਗੇ। ਸਮਾਗਮ ‘ਚ ਨਸ਼ਿਆਂ ਨਾਲ ਸਿਹਤ ਤੋ ਹੋਣ ਵਾਲੇ ਪ੍ਰਭਾਵਾਂ ਬਾਰੇ ਵਿਸ਼ਾ ਮਾਹਿਰ ਸੰਬੋਧਨ ਕਰਨਗੇ।