April 25, 2026 6:45 am

ਮਾਹਮਦਪੁਰ ਦੇ ਲੋਕਾਂ ਵੱਲੋਂ ਬੀ.ਡੀ.ਪੀ.ਓ. ਦਫਤਰ ਅੱਗੇ ਧਰਨਾ

ਸ਼ੇਰਪੁਰ, 1 ਅਗਸਤ (ਧੀਰਜ਼ ਗੋਇਲ)- ਮਾਹਮਦਪੁਰ ਦੇ ਸਾਬਕਾ ਸਰਪੰਚ ਸੂਰਜਭਾਨ ਅਤੇ ਪਿੰਡ ਵਾਸੀਆਂ ਵੱਲੋਂ ਬੀ.ਡੀ.ਪੀ.ਓ ਦਫਤਰ ਵਿਖੇ ਧਰਨਾ ਲਗਾਇਆ ਗਿਆ ਅਤੇ ਪ੍ਰਸਾਸ਼ਨ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਸਾਬਕਾ ਸਰਪੰਚ ਸੂਰਜ ਭਾਨ ਨੇ ਦੱਸਿਆ ਕਿ ਮਾਹਮਦਪੁਰ ਵਿਚ ਨਿਕਾਸੀ ਪਾਣੀ ਦੀ ਸਮਸਿਆ ਨੂੰ ਹਲ ਕਰਨ ਦੇ ਲਈ ਇਕ ਪਾਈਪ ਲਾਈਨ ਏ. ਡੀ. ਸੀ ਸਾਹਿਬ ਸੰਗਰੂਰ ਦੀ ਮਨਜ਼ੂਰੀ ਨਾਲ ਪਾਈ ਜਾ ਰਹੀ ਸੀ । ਪਰ ਪਿੰਡ ਦੇ ਹੀ ਕੁਝ ਵਿਅਕਤੀਆਂ ਵਲੋਂ ਚਲਦੇ ਵਿਰੋਧ ਕਾਰਨ ਪਾਈਪ ਲਾਈਨ ਦਾ ਕੰਮ ਅਧ ਵਿਚਕਾਰ ਲਟਕ ਗਿਆ ਹੈ । ਜਿਸ ਕਰਕੇ ਪਾਈਪ ਲਾਈਨ ਪਾਉਣ ਲਈ ਆਇਆ ਮੈਟਰੀਅਲ ਖਰਾਬ ਹੋ ਰਿਹਾ ਹੈ ਅਤੇ ਰਸਤਾ ਵੀ ਰੁਕਿਆ ਪਿਆ ਹੈ । ਉਨਾਂ ਕਿਹਾ ਕਿ ਹੁਣ ਗ੍ਰਾਮ ਪੰਚਾਇੰਤਾਂ ਭੰਗ ਹੋ ਚੁੱਕੀਆਂ ਹਨ ਅਤੇ ਪਿੰਡ ਵਿਚ ਪ੍ਰਬੰਧਕ ਲਗਾ ਦਿੱਤਾ ਗਿਆ ਹੈ । ਇਸ ਲਈ ਉਨਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪਾਈਪ ਲਾਈਨ ਦਾ ਕੰਮ ਜਲਦ ਤੋਂ ਜਲਦ ਨੇਪਰੇ ਚਾੜਿਆ ਜਾਵੇ । ਉਨਾਂ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਉਨਾਂ ਦੀ ਮੰਗ ਨਾ ਮੰਨੀ ਤਾਂ ਉਹ ਕੱਲ ਤੋਂ ਭੁੱਖ ਹੜਤਾਲ ਤੋਂ ਬੈਠਣਗੇ ਅਤੇ ਪਾਇਪ ਲੈਣ ਪਾਉਣ ਤੱਕ ਉਨਾਂ ਦਾ ਸੰਘਰਸ ਜਾਰੀ ਰਹੇਗਾ । ਇਸ ਮੋਕੇ ਗੁਰਜੀਤ ਸਿੰਘ , ਮਾ: ਦੀਵਾਨ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ , ਜਸਵੀਰ ਸਿੰਘ ਸੀਰਾ , ਮਾਹਤਮਾ ਸਿੰਘ , ਮਲਕੀਤ ਸਿੰਘ , ਬੀਬੀ ਨਸੀਮ ਅਖਤਰੀ , ਬਹਾਦਰ ਸਿੰਘ ਭੁੱਲਰ , ਜੰਗੀਰ ਸਿੰਘ ਮੌਜੂਦ ਸਨ। ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਸ਼ੇਰਪੁਰ ਜੁਗਰਾਜ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੁਰਾਣੀਆਂ ਪੰਚਾਇੰਤਾਂ ਭੰਗ ਕਰ ਦਿੱਤੀਆਂ ਗਈਆਂ ਹਨ ਅਤੇ ਪ੍ਰਬੰਧਕ ਲਗਾ ਦਿੱਤੇ ਗਏ ਹਨ , ਜਿਸ ਕਰਕੇ ਪ੍ਰਬੰਧਕ ਕੋਈ ਵੀ ਕੰਮ ਨਹੀ ਕਰ ਸਕਦੇ ਜੇਕਰ ਪ੍ਰਬੰਧਕ ਨੂੰ ਅਧਿਕਾਰ ਮਿਲਦੇ ਹਨ ਤਾਂ ਉਹ ਵੀ ਕੰਮ ਕਰਵਾ ਸਕਦਾ ਹੈ। ਇਸ ਲਈ ਨਵੀ ਪੰਚਾਇੰਤ ਬਣਨ ਤੇ ਹੀ ਮੁੜ ਕੰਮ ਸੁਰੂ ਕੀਤਾ ਜਾ ਸਕਦਾ ਹੈ।

Send this to a friend