ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਹਮੇਸ਼ਾ ਵੈਰੀ ਦਾ ਸਾਹਮਣਾ ਡਟਕੇ ਅਤੇ ਹ¤ਸਦਿਆਂ ਕੀਤਾ ਹੈ। ਸਾਨੂੰ ਮਾਣ ਹੈ ਕਿ ਪੰਜਾਬ ਦੀ ਧਰਤੀ ਅਤੇ ਪੰਜਾਬੀਆਂ ਨੂੰ ਬਾਬਾ ਫਰੀਦ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੀ ਰੁਹਾਨੀਅਤ ਨਸੀਬ ਹੋਈ। ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿ¤ਚ ਸ਼ਬਦ ਉਚਾਰਿਆ ਠਸੋ ਕਿਉਂ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ’’ ਗੁਰੂ ਜੀ ਨੇ ਭਾਰਤ ਵਿ¤ਚ ਸਦੀਆਂ ਤੋਂ ਹੋ ਰਹੇ ਔਰਤਾਂ ਨਾਲ ਪਸ਼ੂਆਂ ਸਮਾਨ ਜ਼ੁਲਮਾਂ ਵਿਰੁ¤ਧ ਆਵਾਜ਼ ਬੁਲੰਦ ਈ ਨਹੀਂ ਕੀਤੀ ਸਗੋਂ ਔਰਤਾਂ ਨੂੰ ਬਣਦਾ ਮਾਣ ਸਤਿਕਾਰ ਬਖਸ਼ਿਆ ਵੀ ਹੈ। ਇਸੇ ਕਰਕੇ ਸਿ¤ਖ ਧਰਮ ਵਿ¤ਚ ਜਿ¤ਥੇ ਮਰਦ ਭਗਤ ਤੇ ਸੂਰਮੇਂ ਹੋਏ ਉ¤ਥੇ ਬੇਬੇ ਨਾਨਕੀ ਜੀ, ਮਾਈ ਭਾਗੋ ਜੀ, ਬੀਬੀ ਭਾਨੀ ਜੀ, ਬੀਬੀ ਖੀਵੀ ਜੀ, ਮਾਤਾ ਸੁੰਦਰੀ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਗੁਜਰੀ ਜੀ ਵਰਗੀਆਂ ਮਹਾਨ ਸਤਿਕਾਰਯੋਗ ਔਰਤਾਂ ਨੇ ਵੀ ਬਹੁਮੁ¤ਲਾ ਯੋਗਦਾਨ ਪਾ ਸਿ¤ਖ ਧਰਮ ਨੂੰ ਮਜ਼ਬੂਤ ਕੀਤਾ ਹੈ।
ਪਰ ਅ¤ਜਕ¤ਲ੍ਹ ਭਾਰਤ ਹੀ ਨਹੀਂ ਪੂਰੇ ਵਿਸ਼ਵ ਅੰਦਰ ਔਰਤਾਂ ‘ਤੇ ਹੋ ਰਹੇ ਅਤਿਆਚਾਰਾਂ ਦੀ ਕੋਈ ਕਮੀ ਨਹੀਂ । ਜੋ ਸ਼ੋਸ਼ਲ ਮੀਡੀਆ ਕਰਕੇ ਸਭ ਦੇ ਸਾਹਮਣੇ ਆ ਰਹੇ ਹਨ। ਪਰ ਭਾਰਤ ਵਰਗੇ ਮੁਲਕ ਵਿ¤ਚ ਔਰਤਾਂ ‘ਤੇ ਜ਼ੁਲਮ ਦਾ ਹੋਣਾ ਇ¤ਕ ਸ਼ਰਮਨਾਕ ਵਰਤਾਰਾ ਹੈ। ਕਿਉਂਕਿ ਇ¤ਥੇ ਔਰਤ ਨੂੰ ਹੀ ਦੇਵੀ ਮੰਨ ਕੇ ਪੂਜਿਆ ਜਾਂਦਾ ਹੈ। ਕੁਝ ਮੌਕਿਆਂ ਤੇ ਔਰਤ ਹੀ ਔਰਤ ਦੀ ਵੈਰੀ ਬਣਦੀ ਨਜ਼ਰੀਂ ਪੈਂਦੀ ਹੈ। ਪਰ ਫਿਰ ਵੀ ਔਰਤਾਂ ਪ੍ਰਤੀ ਭਾਰਤੀ ਕਾਨੂੰਨ ਵੀ ਘ¤ਟ ਜਾਪਦਾ ਹੈ, ਕਿਉਂਕਿ ਅਦਾਲਤਾਂ ਵਿ¤ਚ ਫੈਸਲੇ ਜਲਦੀ ਨਹੀਂ ਹੁੰਦੇ। ਜਿਸ ਕਰਕੇ ਦੋਸ਼ੀ ਬਿਨਾਂ ਸਜ਼ਾ ਦੇ ਹੀ ਬਰੀ ਹੋ ਜਾਂਦੇ ਹਨ। ਨਤੀਜੇ ਵਜੋਂ ਸ਼ਰਾਰਤੀ ਅਨਸਰਾਂ ਨੂੰ ਦੁਸ਼ਕਰਮ ਕਰਨ ਦਾ ਬਲ ਮਿਲਦਾ ਹੈ। ਇਸ ਲਈ ਸਾਨੂੰ ਸਾਡੀ ਸਿ¤ਖਿਆ ਤੰਤਰ ਅਤੇ ਲੋਕਤੰਤਰ ਵਿ¤ਚ ਔਰਤਾਂ ਦੇ ਮਾਣ ਸਨਮਾਨ ਲਈ ਠੋਸ ਤਬਦੀਲੀ ਕਰਨੀ ਚਾਹੀਦੀ ਹੈ। ਸਿ¤ਖਿਆ ਦੇ ਖੇਤਰ ਵਿ¤ਚ ਇਹ ਉਪਰਾਲੇ ਹੋਣੇ ਚਾਹੀਦੇ ਹਨ:-
ਪ੍ਰਾਇਮਰੀ ਪ¤ਧਰ ਦੀ ਪੜ੍ਹਾਈ ਵਿ¤ਚ ਸਿਲੇਬਸ ਵਿ¤ਚ ਮਹਾਨ ਔਰਤਾਂ ਦੇ ਜੀਵਨ ਬਾਰੇ ਪਾਠ ਸ਼ਾਮਿਲ ਹੋਣ। ਬ¤ਚਿਆਂ ਨੂੰ ਮਾਵਾਂ, ਭੈਣਾਂ ਪ੍ਰਤੀ ਆਦਰ ਭਾਵ ਪੈਦਾ ਕਰਨ ਅਤੇ ਹੋਰ ਕੁੜੀਆਂ ਲਈ ਮਾਣ ਦੀ ਭਾਵਨਾ ਪੈਦਾ ਕਰਨ ਲਈ ਮਾਂ ਦਿਵਸ ਮੌਕੇ ਜਾਂ ਔਰਤ ਦਿਵਸ ਮੌਕੇ ਹਰ ਸਕੂਲ ਵਿ¤ਚ ਬ¤ਚਿਆਂ ਕੋਲੋਂ ਉਹਨਾਂ ਦੀਆਂ ਮਾਵਾਂ, ਭੈਣਾਂ ਦੇ ਚਰਨ ਧੁਆਏ ਜਾਣ। ਆਪਣੀ ਮਾਤਾ, ਭੈਣ ਦਾ ਕਹਿਣਾ ਮੰਨਣ ਵਾਲੇ ਬ¤ਚਿਆਂ ਨੂੰ ਇਨਾਮ ਦਿ¤ਤੇ ਜਾਣ। ਬ¤ਚਿਆਂ ਨੂੰ ਸਰੀਰਕ ਛੋਹ ਬਾਰੇ ਦ¤ਸਿਆ ਜਾਵੇ ਕਿ ਜੇਕਰ ਤੁਹਾਡੀ ਛਾਤੀ, ਲ¤ਤਾਂ ਵਿਚਲੇ ਹਿ¤ਸੇ ਅਤੇ ਨਿਤੰਭਾਂ ਨੂੰ ਤੁਹਾਡੇ ਮਾਪਿਆਂ ਤੋਂ ਬਿਨਾਂ ਕੋਈ ਛੂਹੇ ਤਾਂ ਉਸ ਬਾਰੇ ਸ਼ਿਕਾਇਤ ਮਾਪਿਆਂ ਜਾਂ ਅਧਿਆਪਕਾਂ ਨੂੰ ਕਰਨ ਨਿਸੰਗ ਹੋ ਕੇ। ਕਾਲਜ ਪ¤ਧਰ ਤ¤ਕ ਦੇ ਸਿਲੇਬਸ ਵਿ¤ਚ ਵੀ ਔਰਤਾਂ ਦੇ ਹ¤ਕਾਂ ਅਤੇ ਮਾੜੇ ਵਰਤਾਰੇ ਦੀ ਸਜ਼ਾ ਬਾਰੇ ਪਾਠ ਸ਼ਾਮਿਲ ਹੋਵੇ। ਕੁੜੀਆਂ ਲਈ ਸਵੈ-ਰ¤ਖਿਆ ਲਈ ਗਤਕਾ ਜਾਂ ਮਾਰਸ਼ਲ ਆਰਟ ਦੀ ਟਰੇਨਿੰਗ ਲਾਜ਼ਮੀ ਤੌਰ ਤੇ ਪ੍ਰਾਇਮਰੀ ਤੋਂ ਕਾਲਜ ਪ¤ਧਰ ਤ¤ਕ ਹੋਵੇ। ਜਿਸ ਨਾਲ ਕੁੜੀਆਂ ਅੰਦਰ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਵਧੇਗਾ। ਲੜਕਿਆਂ ਨੂੰ ਵੀ ਕੁੜੀਆਂ ਪ੍ਰਤੀ ਹਾਂ ਪ¤ਖੀ ਸੋਚ ਵਿਕਸਤ ਕਰਨੀ ਪਵੇਗੀ। ਮੁੰਡੇ ਕੁੜੀਆਂ ਨੂੰ ਹਵਸ ਦੀ ਭਾਵਨਾ ਨਾਲੋਂ ਕੁਦਰਤ ਦੇ ਬਣਾਏ ਜੀਵਾਂ ਵਾਂਗ ਬਰਾਬਰ ਸਮਝਣ ਕਿ ਕੁੜੀਆਂ ਤੇ ਮੁੰਡੇ ਇ¤ਕ ਸਮਾਨ ਹਨ, ਪਰ ਦੋਹਾਂ ਵਿ¤ਚ ਸਰੀਰਕ ਤੌਰ ਤੇ ਕੁਝ ਅੰਤਰ ਹੈ, ਜੋ ਕੁਦਰਤ ਵ¤ਲੋਂ ਜ਼ਰੂਰਤ ਅਨੁਸਾਰ ਬਖਸ਼ਿਆ ਹੈ।
ਸਾਡੇ ਸਮਾਜ ਦੇ ਗੀਤਕਾਰਾਂ ਅਤੇ ਗਾਇਕਾਂ ਨੂੰ ਵੀ ਨੀਵੇ ਪ¤ਧਰ ਦੀ ਗੰਦੀ ਗਾਇਕੀ ਛ¤ਡਕੇ, ਸਮਾਜ ਨੂੰ ਉਸਾਰੂ ਸੇਧ ਦੇਣ ਵਾਲੇ ਗੀਤ ਗਾਉਣੇ ਚਾਹੀਦੇ ਹਨ। ਜੇਕਰ ਕੋਈ ਗਲਤ ਸ਼ਬਦਾਵਲੀ ਅਤੇ ਹਵਸ ਦੀ ਭਾਵਨਾ ਭਰੇ ਗੀਤ ਗਾਉਂਦਾ ਜਾਂ ਲਿਖਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਹੋਵੇ।
ਜੇਕਰ ਕੋਈ ਮਰਦ ਕਿਸੇ ਵੀ ਥਾਂ ‘ਤੇ ਔਰਤ ਪ੍ਰਤੀ ਮਾੜੀ ਸੋਚ ਜਾਂ ਹਰਕਤ ਕਰਦਾ ਹੈ ਤਾਂ ਬਿਨਾਂ ਕਿਸੇ ਰਾਜਨੀਤਕ ਦਖ਼ਲ ਤੋਂ ਜਲਦੀ ਕਾਨੂੰਨ ਅਨੁਸਾਰ ਸਜ਼ਾ ਮਿਲੇ। ਇ¤ਕ ਜਾਂ ਦੋ ਮਹੀਨੇ ਅੰਦਰ ਬਲਾਤਕਾਰ ਵਰਗੀ ਘਟੀਆ ਹਰਕਤ ਕਰਨ ਵਾਲੇ ਮੁਲਜ਼ਮ ਨੂੰ ਜਾਂਚ ਕਰਕੇ ਦੋਸ਼ੀ ਪਾਏ ਜਾਣ ‘ਤੇ ਮੌਤ ਦੀ ਹੀ ਸਜ਼ਾ ਦਿ¤ਤੀ ਜਾਵੇ। ਦੇਰੀ ਨਾਲ ਫੈਸਲਾ ਦੇਣ ਵਾਲੇ ਜ¤ਜ, ਝੂਠਾ ਕੇਸ ਲੜਨ ਵਾਲੇ ਵਕੀਲ ਅਤੇ ਪੁਲਿਸ ਰਿਪੋਰਟ ਦਰਜ਼ ਨਾ ਕਰਨ ਵਾਲੇ ਪੁਲਿਸ ਕਰਮਚਾਰੀ ਖਿਲਾਫ ਵੀ ਵਿਭਾਗੀ ਕਾਰਵਾਈ ਯਕੀਨੀ ਹੋਵੇ। ਜੇਕਰ ਕੋਈ ਨੇਤਾ ਅਧਿਕਾਰੀ ਬਲਾਤਕਾਰੀ ਦੀ ਮਦਦ ਕਰਦਾ ਸਹੀ ਸਾਬਿਤ ਹੁੰਦਾ ਤਾਂ ਉਸਨੂੰ ਭਾਰੀ ਜੁਰਮਾਨਾ ਕਰਨ ਦੇ ਨਾਲ ਨਾਲ ਤਮਾਮ ਉਮਰ ਭਰ ਲਈ ਉਮਰਕੈਦ ਦੀ ਸਜ਼ਾ ਦਿ¤ਤੀ ਜਾਵੇ। ਇਸਦੇ ਨਾਲ ਔਰਤਾਂ ਦੇ ਨਾਲ ਨਾਲ ਬ¤ਚੀਆਂ ਦੇ ਮਾਪਿਆਂ ਅੰਦਰ ਵੀ ਸੁਰ¤ਖਿਆ ਦੀ ਭਾਵਨਾ ਪੈਦਾ ਹੋਵੇਗੀ ਅਤੇ ਔਰਤਾਂ ਖਿਲਾਫ ਹੋ ਰਹੇ ਅ¤ਤਿਆਚਾਰਾਂ ਨੂੰ ਠ¤ਲ ਪਵੇਗੀ। ਨਤੀਜੇ ਵਜੋਂ ਕੋਈ ਵੀ ਨਿਰਭਿਆ ਤੇ ਆਸਿਫਾ ਬਾਨੂ ਨੂੰ ਇਸ ਸ਼ਰਮਨਾਕ ਘਟਨਾ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਹੁਣ ਲੋੜ ਹੈ ਕਿ ਅਦਾਲਤਾਂ ਅੰਦਰ ਲ¤ਗੀ ਅ¤ਖਾਂ ਉ¤ਤੇ ਪ¤ਟੀ ਬੰਨੀ ਇਨਸਾਫ ਦੀ ਦੇਵੀ ਨੂੰ ਅ¤ਖਾਂ ਉਪਰਲੀ ਪ¤ਟੀ ਖੋਲ੍ਹ ਕੇ ਸਬੂਤਾਂ ਦੇ ਆਧਾਰ ‘ਤੇ ਸ¤ਚ ਤੇ ਝੂਠ ਦਾ ਫੈਸਲਾ ਹਫਤੇ ਅੰਦਰ ਕਰਨਾ ਹੈ। ਹੋਰ ਕਾਨੂੰਨ ਬਣਾਉਣ ਨਾਲੋਂ ਬਣੇ ਹੋਏ ਕਾਨੂੰਨਾਂ ਨੂੰ ਹੀ ਈਮਾਨਦਾਰੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਲਈ ਹਰ ਭਾਰਤੀ ਨੂੰ ਸਿ¤ਖਿਅਤ ਹੋਣਾ ਪੈਣਾ ਹੈ ਅਤੇ ਜ਼ੁਲਮ ਖਿਲਾਫ਼ ਡ¤ਟ ਕੇ, ਨਿਡਰ ਹੋ ਕੇ ਆਵਾਜ਼ ਬੁਲੰਦ ਕਰਨੀ ਹੈ, ਕਿਉਂਕਿ ਸਾਡੇ ਸਭ ਦੇ ਘਰਾਂ ਅੰਦਰ ਧੀਆਂ ਹਨ। ਘਰ ਅੰਦਰ ਹੀ ਧੀਆਂ ਨੂੰ ਪੁ¤ਤਾਂ ਸਮਾਨ ਪਿਆਰ, ਝਿੜਕ, ਸਨਮਾਨ ਦੇਣਾ ਪਵੇਗਾ।